ਨਸਿ਼ਆਂ ਖਿਲਾਫ਼ ਚੌਕਸ ਹੋਇਆ ਪ੍ਰਸ਼ਾਸਨ | Drug Deaddiction
ਫਾਜ਼ਿਲਕਾ (ਰਜਨੀਸ਼ ਰਵੀ)। ਜਿਲ੍ਹਾ ਪੁਲੀਸ ਵਲੋ ਐਸਐਸਪੀ ਅਵਨੀਤ ਕੌਰ ਸਿੱਧੂ ਦੀ ਅਗਵਾਈ ਹੇਠ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ (Drug Deaddiction) ਤਹਿਤ ਇਕ ਔਰਤ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ 20 ਕਿਲੋ ਪੋਸਤ ਬਰਾਮਦ ਕੀਤਾ ਹੈ ।
ਇਸ ਸੰਬਧੀ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਖੂਹੀਆ ਸਰਵਰ ਅਧੀਨ ਪੈਦੀ ਚੋਕੀ ਕੱਲਰ ਖੇੜਾ ਦੇ ਚੋਕੀ ਇੰਚਾਰਜ ਮਨਜੀਤ ਸਹਾਇਕ ਥਾਣੇਦਾਰ ਸਮੇਤ ਸਾਥੀ ਕਰਮਚਾਰੀਆ ਨਾਲ ਗਸਤ ਅਤੇ ਸੱਕੀ ਵਿਆਕਤੀਆ ਦੀ ਚੈਕਿੰਗ ਸਬੰਧ ਵਿਚ ਚੋਕੀ ਕੱਲਰਖੇੜਾ ਤੋ ਬਸ ਸਟੈਡ ਪਿੰਡ ਕਲੱਰਖੇੜਾ ਪੁੱਜੇ ਤਾ ਇਕ ਬੋਲੇਰੋ ਗੱਡੀ ਨੰਬਰੀ PB 03 X 6675 ਰੰਗ ਫਿਕਾ ਹਰਾ ਜੋ ਬੱਸ ਸਟੈਡ ਦੇ ਪਿੰਡ ਕੱਲਰਖੇੜਾ ਸਾਈਡ ਸੜਕ ਕਿਨਾਰੇ ਖੜੀ ਸੀ। (Drug Deaddiction)
ਇਹ ਵੀ ਪੜੋ: ਸਿੱਧੂ ਮੂਸੇਵਾਲਾ ਦੀ ਮਾਂ ਜਨਮਦਿਨ ’ਤੇ ਹੋਈ ਭਾਵੁਕ
ਪੁਲਿਸ ਪਾਰਟੀ ਵੇਖ ਕੇ ਕਾਫੀ ਤੇਜੀ ਨਾਲ ਮੁੜਨ ਲੱਗੀ ਜਿਸਨੂੰ ਸ਼ੱਕ ਦੀ ਬਿਨਾਹ ਪਰ ਸਹਾਇਕ ਥਾਣੇਦਾਰ ਨੇ ਰੁਕਵਾ ਕੇ ਵੇਖਿਆ। ਜਿਸ ਵਿਚ ਅਗਲੀ ਸੀਟਾਂ ਪਰ ਦੋ ਮੋਨੇ ਨੋਜਵਾਨ ਅਤੇ ਵਿਚਕਾਰਲੀ ਸੀਟ ਪਰ ਇਕ ਮਹਿਲਾ ਸਵਾਰ ਸੀ ਜਿਹਨਾ ਨੂੰ ਨਾਮ ਪਤਾ ਪੁੱਛਿਆ ਤਾਂ ਡਰਾਈਵਰ ਨੇ ਆਪਣਾ ਨਾਮ ਰਮਨਦੀਪ ਸਿੰਘ ਉਂਸਦੇ ਨਾਲ ਦੀ ਸੀਟ ਪਰ ਬੈਠੇ ਨੌਜਵਾਨ ਨੇ ਆਪਣਾ ਨਾਮ ਬੰਟੀ ਸਿੰਘ ਉਕਤ ਅਤੇ ਮਹਿਲਾ ਨੇ ਆਪਣਾ ਨਾਮ ਜਸਵਿੰਦਰ ਕੌਰ ਉਰਫ ਛਿੰਦਰ ਕੌਰ ਉਕਤ ਦੱਸਿਆ।ਜੋ ਤਿੰਨੇ ਕਾਫੀ ਘਬਰਾਏ ਹੋਏ ਸੀ।
ਗੱਡੀ ਦੀ ਪਿਛਲੀ ਸੀਟ ਪਰ ਇਕ ਗੁੱਟਾ ਪਲਾਸਟਿਕ ਵਿਚ ਕੁਝ ਪਾ ਕਿ ਮੂੰਹ ਬੰਨ ਕੇ ਰਖਿਆ ਹੋਇਆ ਸੀ ਜਿਸ ਦੀ ਦੋਰਾਨੇ ਤਲਾਸੀ ਭੁੱਕੀ ਚੁੱਰਾ ਪੋਸਤ ਬ੍ਰਾਮਦ ਹੋਇਆ ਜਿਸ ਤੇ ਉਕਤ ਮੁਕੱਦਮਾ ਦਰਜ ਕਰਨ ਤੋ ਬਆਦ ਮਾਨਯੋਗ ਅਦਾਲਤ ਵਲੋ ਇਕ ਦਿਨ ਦਾ ਰਿਮਾਡ ਦਿੱਤਾ ਗਿਆ ਹੈ । (Drug Deaddiction)