Abohar Murder Case: (ਮੇਵਾ ਸਿੰਘ) ਅਬੋਹਰ। ਕਰੀਬ ਇੱਕ ਹਫ਼ਤਾ ਪਹਿਲਾਂ ਥਾਣਾ ਸਦਰ ਦੀ ਪੁਲਿਸ ਨੇ ਪਿੰਡ ਮਲੂਕਪੁਰਾ ਦੇ ਰਹਿਣ ਵਾਲੇ ਇੱਕ ਬਾਈਕ ਮਕੈਨਿਕ ਦੇ ਕਤਲ ਦੀ ਗੁੱਥੀ ਸੁਲਝਾ ਕੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਖੁਸ਼ਹਾਲ ਚੰਦ ਜੋ ਕਿ ਮਲੂਕਪੁਰਾ ਦਾ ਰਹਿਣ ਵਾਲਾ ਸੀ ਤੇ ਅਬੋਹਰ ਵਿਖੇ ਮਕੈਨਿਕ ਦਾ ਕੰਮ ਕਰਦਾ ਸੀ, ਦੀ ਕਰੀਬ 14 ਸਾਲ ਪਹਿਲਾਂ ਇਸੇ ਪਿੰਡ ਦੇ ਹੀ ਰਹਿਣ ਵਾਲੇ ਰਮੇਸ਼ ਕੁਮਾਰ ਨਾਲ ਕੰਧ ਨੂੰ ਲੈ ਕੇ ਲੜਾਈ ਵਿਚ ਮ੍ਰਿਤਕ ਖੁਸ਼ਹਾਲ ਚੰਦ ਨੇ ਰਮੇਸ਼ ਕੁਮਾਰ ’ਤੇ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਰਮੇਸ਼ ਕੁਮਾਰ ਦੀ ਮਾਨਸਿਕ ਹਾਲਤ ਵਿਗੜ ਗਈ ਸੀ।
ਇਹ ਵੀ ਪੜ੍ਹੋ: Crime News: ਪੰਜਾਬ ਪੁਲਿਸ ਵੱਲੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਰਮੇਸ਼ ਕੁਮਾਰ ਦੇ ਘਰ ਬੱਚੇ ਦੇ ਜਨਮ ਦੀ ਖੁਸ਼ੀ ’ਚ ਪਾਰਟੀ ਚੱਲ ਰਹੀ ਸੀ, ਜਿਸ ’ਚ ਰਮੇਸ਼ ਕੁਮਾਰ ਪਰੇਸ਼ਾਨ ਹੋਣ ਕਾਰਨ ਪਰਿਵਾਰ ਨਾਲ ਖੁਸ਼ੀ ਸਾਂਝੀ ਨਹੀਂ ਕਰ ਸਕਿਆ। ਇਸ ਦੌਰਾਨ ਰਮੇਸ਼ ਦਾ ਭਾਣਜਾ ਪਾਰਸ ਵੀ ਉੱਥੇ ਮੌਜੂਦ ਸੀ, ਜੋ ਆਪਣੇ ਆਪਣੇ ਮਾਮੇ ਦੀ ਹਾਲਤ ਦੇਖ ਕੇ ਪਰੇਸ਼ਾਨ ਹੋ ਗਿਆ ਅਤੇ ਬਦਲਾ ਲੈਣ ਲਈ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਖੁਸ਼ਹਾਲ ਦੇ ਕਤਲ ਦੀ ਯੋਜਨਾ ਬਣਾਈ। Abohar Murder Case
ਦੀਵਾਨਖੇੜਾ ਦੇ ਰਹਿਣ ਵਾਲੇ ਪਾਰਸ ਨੇ ਆਪਣੇ ਦੋਸਤਾਂ ਪਵਨ ਅਤੇ ਰਾਹੁਲ ਨਾਲ ਘਟਨਾ ਤੋਂ ਇਕ ਦਿਨ ਪਹਿਲਾਂ ਭਾਵ 21 ਮਾਰਚ ਨੂੰ ਨਹਿਰ ਦੇ ਕੋਲ ਰੇਕੀ ਕੀਤੀ ਅਤੇ ਦੇਖਿਆ ਕਿ ਖੁਸ਼ਹਾਲ ਰਾਤ ਨੂੰ ਕਿੰਨੇ ਵਜੇ ਆਉਂਦਾ ਹੈ। ਇਸ ਤੋਂ ਬਾਅਦ ਉਨਾਂ ਨੇ ਰਾਤ ਦੇ ਸਮੇਂ ਮਕੈਨਿਕ ਖੁਸ਼ਹਾਲ ਚੰਦ ਨੂੰਮਲੂਕਪੁਰ ਨਹਿਰ ਨੇੜੇ ਘੇਰ ਕੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਥਾਣਾ ਸਦਰ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਇਸ ਅਣਸੁਲਝੇ ਭੇਤ ਨੂੰ ਸੁਲਝਾਉਣ ਲਈ ਉਨਾਂ ਨੇ ਪਿੰਡ ਨੇੜੇ ਲੱਗੇ ਕੈਮਰਿਆਂ ਦੀ ਜਾਂਚ ਕੀਤੀ, ਤਿੰਨਾਂ ਨੂੰ ਰੇਕੀ ਕਰਦੇ ਦੇਖਿਆ, ਪਰਿਵਾਰ ਤੋਂ ਉਨਾਂ ਬਾਰੇ ਪੁੱਛਿਆ ਅਤੇ ਉਨਾਂ ਦੇ ਚਿਹਰੇ ਪਛਾਣੇ ਤਾਂ ਸਾਰੀ ਘਟਨਾ ਦਾ ਪਤਾ ਲੱਗਾ।