China ਡੋਰ ਖਿਲਾਫ ਪੁਲਿਸ ਵੱਲੋਂ ਵੱਡੇ ਪੱਧਰ ‘ਤੇ ਛਾਪੇਮਾਰੀ

Foreign Students

ਵੱਖ ਵੱਖ ਥਾਵਾਂ ਤੋਂ  China ਡੋਰ ਸਮੇਤ ਕੀਤਾ ਕਈ ਲੋਕਾਂ ਨੂੰ ਗ੍ਰਿਫਤਾਰ

ਲੁਧਿਆਣਾ, (ਰਘਬੀਰ ਸਿੰਘ)। ਚਾਇਨਾ ਡੋਰ ਖਿਲਾਫ ਛੇੜੀ ਮੁਹਿੰਮ ਤਹਿਤ ਅੱਜ ਪੁਲਿਸ ਨੇ ਤੀਜੇ ਦਿਨ ਲਗਾਤਾਰ ਚਾਈਨਾ ਡੋਰ ਵੇਚਣ ਵਾਲੀਆਂ ਦੁਕਨਾਂ ‘ਤੇ ਛਾਪੇਮਾਰੀ ਕੀਤੀ। ਛਾਪਮਾਰੀ ਦੌਰਾਨ ਸ਼ਹਿਰ ਦੇ ਵੱਖ ਵੱਖ ਸਥਾਨਾਂ ਤੋਂ ਪੁਲਿਸ ਨੇ ਕਈ ਲੋਕਾਂ ਨੂੰ ਗ੍ਰਿਫਤਾਰ ਕਰਕੇ ਚਾਈਨਾ ਡੋਰ ਬ੍ਰਾਮਦ ਕੀਤੀ। ਬੀਤੇ ਕੱਲ੍ਹ ਵੀ ਪੁਲਿਸ ਨੇ ਕਾਰਵਾਈ ਕਰਦਿਆਂ ਵੱਖ-ਵੱਖ ਥਾਵਾਂ ‘ਤੇ ਚਾਈਨਾ ਡੋਰ ਵੇਚ ਰਹੇ 10 ਲੋਕਾਂ ਨੂੰ ਗ੍ਰਿਫਤਾਰ ਕਰਕੇ 246 ਗੱਟੂ ਡੋਰ ਦੇ ਬਰਾਮਦ ਕੀਤੇ ਸਨ।

ਕਰਿਆਨਾ ਸਟੋਰ ‘ਤੇ ਛਾਪਾ ਮਾਰਿਆ ਅਤੇ ਦੁਕਾਨਦਾਰ ਨੂੰ 5 ਗੱਟੂ ਡੋਰ ਨਾਲ ਕਾਬੂ ਕੀਤਾ

ਸਥਾਨਕ ਥਾਣਾ ਨੰਬਰ 3 ਦੀ ਪੁਲਿਸ ਨੇ ਗੁਲਜ਼ਾਰ ਡਾਬਰ ਵਾਸੀ ਧਰਮਪੁਰਾ ਦੇ ਘਰ ਛਾਪਾ ਮਾਰਿਆ ਅਤੇ 123 ਗੱਟੂ ਡੋਰ ਬਰਾਮਦ ਕੀਤੀ  ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਕਪੂਰ ਹਸਪਤਾਲ ਚੌਕ ਵਿੱਚ ਸਥਿਤ ਕਰਿਆਨਾ ਸਟੋਰ ‘ਤੇ ਛਾਪਾ ਮਾਰਿਆ ਅਤੇ ਦੁਕਾਨਦਾਰ ਨੂੰ 5 ਗੱਟੂ ਡੋਰ ਨਾਲ ਕਾਬੂ ਕੀਤਾ, ਉਸ ਦੀ ਪਛਾਣ ਤਰਨਜੀਤ ਸਿੰਘ, ਛਾਉਣੀ ਮੁਹੱਲਾ ਨਿਵਾਸੀ ਵਜੋਂ ਹੋਈ  ਥਾਣਾ ਸਦਰ ਦੀ ਪੁਲਿਸ ਨੇ ਸੁਜੇਸ਼ ਗਰਗ, ਜੋ ਕਿ ਸਤਜੇਤ ਨਗਰ ਨਿਵਾਸੀ ਹੈ, ਨੂੰ ਉਸਦੇ ਘਰ ਤੋਂ ਦੋ ਗੱਟੂ ਡੋਰ ਸਮੇਤ ਕਾਬੂ ਕਰ ਲਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here