ਸਾਡੇ ਨਾਲ ਸ਼ਾਮਲ

Follow us

18.3 C
Chandigarh
Tuesday, January 20, 2026
More
    Home Breaking News ਗੁਰੂ ਗੋਬਿੰਦ ਸ...

    ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਪੁਲਿਸ ਚੌਕੀ ਦਾ ਉਦਘਾਟਨ

    Police Post
    ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਪੁਲਿਸ ਚੌਕੀ ਦਾ ਉਦਘਾਟਨ

    ਮਰੀਜ਼ਾਂ ਸੁਰੱਖਿਆ ਲਈ ਇਹ ਪੁਲੀਸ ਚੌਕੀ ਬਹੁਤ ਲਾਹੇਵੰਦ ਸਾਬਤ ਹੋਵੇਗੀ | Police Post

    ਫਰੀਦਕੋਟ (ਗੁਰਪ੍ਰੀਤ ਪੱਕਾ)। ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ’ਚ ਚੋਰੀਆਂ ਅਤੇ ਮਾੜੇ ਅਨਸਾਰ ਵੱਲੋਂ ਕੀਤੀ ਜਾਣ ਵਾਲੀਆਂ ਕਰਵਾਈਆਂ ’ਤੇ ਰੋਕ ਲਾਉਣ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫ਼ਰੀਦਕੋਟ, ਭਾਰਤ ਦੀ ਪਹਿਲੀ ਗ੍ਰੀਨ ਕੈਂਪਸ ਹੈਲਥ ਸਾਇੰਸਿਜ ਯੂਨੀਵਰਸਿਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਲੰਬੇ ਸਮੇ ਤੋਂ ਪੁਲਿਸ ਚੌਕੀ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ। Police Post

    ਪੁਲਿਸ ਚੌਕੀ ਦਾ ਉਦਘਾਟਨ ਪ੍ਰੋਫੈਸਰ (ਡਾ.) ਰਜੀਵ ਸੂਦ ਮਾਨਯੋਗ ਵਾਇਸ ਚਾਂਸਲਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਂਲਥ ਸਾਇੰਸਿਜ ਫਰੀਦਕੋਟ ਵੱਲੋਂ ਕੀਤਾ ਗਿਆ। ਡਾ. ਸੂਦ ਨੇ ਜਾਣਕਾਰੀ ਸ਼ਾਂਝੀ ਕਰਦੇ ਦੱਸਿਆ ਕਿ ਹਸਪਤਾਲ ਦੇ ਸਾਝੋ ਸਮਾਨ , ਡਾਕਟਰਾਂ, ਹਸਪਤਾਲ ਦੇ ਸਟਾਫ ਅਤੇ ਮਰੀਜ਼ਾਂ ਸੁਰੱਖਿਆ ਲਈ ਇਹ ਪੁਲੀਸ ਚੌਕੀ ਬਹੁਤ ਲਾਹੇਵੰਦ ਸਾਬਤ ਹੋਵੇਗੀ।

    ਇਹ ਵੀ ਪੜ੍ਹੋ: ਬੇਟੇ ਦੇ ਜਨਮਦਿਨ ਦੀ ਖੁਸ਼ੀ ਖੂਨਦਾਨ ਕਰਕੇ ਮਨਾਈ

    ਉਦਘਾਟਨ ਤੋਂ ਇਲਾਵਾ ਹਰਿਆ ਭਰਿਆ ਅਤੇ ਸਿਹਤਮੰਦ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ। ਇਹ ਪਹਿਲਕਦਮੀ ਵਾਤਾਵਰਣ ਦੀ ਸਥਿਰਤਾ ਅਤੇ ਮਰੀਜ਼ਾਂ ਅਤੇ ਸੈਲਾਨੀਆਂ ਲਈ ਇੱਕ ਸੁਹਾਵਣਾ ਮਾਹੌਲ ਬਣਾਉਣ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਸਮਾਗਮ ਵਿੱਚ ਸ. ਗੁਰਦਿੱਤ ਸਿੰਘ, ਐਮ.ਐਲ.ਏ. ਫਰੀਦਕੋਟ ਅਤੇ ਸ. ਹਰਜੀਤ ਸਿੰਘ,ਐਸ.ਐਸ.ਪੀ ਫਰੀਦਕੋਟ, ਡਾ. ਦੀਪਕ ਭੱਟੀ, ਰਜਿਸਟਰਾਰ ਅਤੇ ਡਾ ਨੀਤੂ ਕੁੱਕੜ, ਮੈਡੀਕਲ ਸੁਪਰਡੈਂਟ ਵੀ ਵੀ ਸ਼ਾਮਲ ਹੋਏ। ਇਸ ਪਹਿਲਕਦਮੀ ਨਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਨਾਲ ਜੁੜੇ ਹਰ ਵਿਅਕਤੀ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਂਦੇ ਹੋਏ ਹਸਪਤਾਲ ਦੇ ਅੰਦਰ ਇੱਕ ਸੁਰੱਖਿਅਤ ਅਤੇ ਵਧੇਰੇ ਸੁਰੱਖਿਅਤ ਮਾਹੌਲ ਪੈਦਾ ਕਰਨ ਦੀ ਉਮੀਦ ਹੈ।

    LEAVE A REPLY

    Please enter your comment!
    Please enter your name here