ਵੱਡੀ ਖ਼ਬਰ : ਅਤੀਕ ਤੇ ਅਸ਼ਰਮ ਕਤਲ ਕਾਂਡ ਮਾਮਲੇ ’ਚ 17 ਪੁਲਿਸ ਮੁਲਾਜ਼ਮ ਕੀਤੇ ਸਸਪੈਂਡ

ਲਖਨਊ। ਯੂਪੀ ਦੀ ਯੋਗੀ ਅਦਿੱਤਿਆਨਾਥ ਸਰਕਾਰ ਨੇ ਬੀਤੇ ਕੱਲ੍ਹ ਗੈਂਗਸਟਰ ਅਤੀਕ ਤੇ ਅਸ਼ਰਮ ਦੇ ਕਤਲ ਮਾਮਲੇ ਵਿੱਚ 17 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਅਤੀਕ ਤੇ ਅਸ਼ਰਮ ਦਾ ਲੰਘੀ ਰਾਤ ਪੁਲਿਸ ਦੀ ਹਾਜ਼ਰੀ ਵਿੱਚ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਸੀ। ਜਿਸ ਵੇਲੇ ਕਤਲ ਕੀਤਾ ਗਿਆ ਉਸ ਵੇਲੇ ਉਨ੍ਹਾਂ ਨੂੰ ਪੁਲਿਸ ਮੈਡੀਕਲ ਵਾਸਤੇ ਲੈ ਕੇ ਜਾ ਰਹੀ ਸੀ। ਪੁਲਿਸ ਦੀ ਸੁਰੱਖਿਆ ਦੇ ਵਿੱਚ ਹੀ ਤਿੰਨ ਅਣਪਛਾਤੇ ਵਿਅਕਤੀ ਪੱਤਰਕਾਰਾਂ ਦੇ ਰੂਪ ’ਚ ਆਏ ਤੇ ਘਟਨਾ ਅੰਜਾਮ ਦੇ ਦਿੱਤਾ।

ਇਹ ਵੀ ਦੇਖੋ: ਮਿਲਟਰੀ ਸਟੇਸ਼ਨ ਕਤਲ ਮਾਮਲਾ : 10 ਜਵਾਨਾਂ ਨੂੰ ਨੋਟਿਸ ਜਾਰੀ

ਇੰਝ ਕੀਤਾ ਗਿਆ ਅਣਪਛਾਤਿਆਂ ਵੱਲੋਂ ਕਤਲ

ਸੂਬੇ ਦੇ ਪ੍ਰਯਾਗਰਾਜ ਤੋਂ ਸਨਸਨੀਖੇਜ ਖਬਰ ਸਾਹਮਣੇ ਆ ਰਹੀ ਹੈ। ਮਾਫੀਆ ਅਤੀਕ ਅਹਿਮਦ ਅਤੇ ਉਸਦੇ ਭਰਾ ਅਸਰਫ ਨੂੰ ਡਾਕਟਰੀ ਇਲਾਜ ਲਈ ਲਿਜਾਇਆ ਜਾ ਰਿਹਾ ਸੀ, ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਦੇਖੋ ਹੈਰਾਨ ਕਰ ਦੇਣ ਵਾਲੀ ਵੀਡੀਓ

ਦੱਸਿਆ ਜਾ ਰਿਹਾ ਹੈ ਕਿ ਸਨੀਵਾਰ ਦੇਰ ਰਾਤ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸਰਫ ਨੂੰ ਮੈਡੀਕਲ ਜਾਂਚ ਲਈ ਪੁਲਿਸ ਦੀ ਸੁਰੱਖਿਆ ’ਚ ਲਿਆਂਦਾ ਜਾ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਹਮਲਾਵਰਾਂ ਨੇ ਦੋਵਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਦੋਵਾਂ ਭਰਾਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਤੀਕ ਅਤੇ ਅਸਰਫ ’ਤੇ ਹਮਲੇ ਦੇ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਦੀ ਵੀ ਸੂਚਨਾ ਹੈ।

ਪੱਤਰਕਾਰ ਦੇ ਰੂਪ ’ਚ ਆਏ ਸਨ ਹਮਲਾਵਰ | Atiq Murder Vidio

ਦੱਸਿਆ ਜਾ ਰਿਹਾ ਹੈ ਕਿ ਅਤੀਕ ਅਤੇ ਅਸਰਫ ’ਤੇ ਹਮਲਾ ਕਰਨ ਵਾਲੇ ਮੁਲਜ਼ਮ ਪੱਤਰਕਾਰ ਬਣ ਕੇ ਆਏ ਸਨ। ਅਤੀਕ ਅਤੇ ਅਸਰਫ ਨੂੰ ਮੈਡੀਕਲ ਲਈ ਲਿਜਾਏ ਜਾਣ ਸਮੇਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਹਮਲਾਵਰਾਂ ਨੇ ਮੀਡੀਆ ਕਰਮੀ ਬਣ ਕੇ ਦੋਵਾਂ ਭਰਾਵਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੋਲੀ ਚੱਲਦੇ ਹੀ ਮੌਕੇ ‘ਤੇ ਭਗਦੜ ਮੱਚ ਗਈ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਤਿੰਨਾਂ ਹਮਲਾਵਰਾਂ ਨੂੰ ਪੁਲਿਸ ਨੇ ਮੌਕੇ ’ਤੇ ਹੀ ਕਾਬੂ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ