Farmers Protest Chandigarh: ਭਵਾਨੀਗੜ੍ਹ ਤੋਂ ਪਟਿਆਲਾ ਤੱਕ ਹੀ ਪੁਲਿਸ ਵੱਲੋਂ ਅੱਧੀ ਦਰਜਨ ਨਾਕੇ
- ਪੁਲਿਸ ਵੱਲੋਂ ਮਿੱਟੀ ਦੇ ਭਰੇ ਟਿੱਪਰਾਂ ਸਮੇਤ ਹੋਰ ਸਾਜੋ ਸਮਾਨ ਨਾਲ ਸਖਤ ਪ੍ਰਬੰਧ | Farmers Protest Chandigarh
Farmers Protest Chandigarh: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੰਯੁਕਤ ਕਿਸਾਨ ਮੋਰਚੇ ਨੂੰ ਅੱਜ ਚੰਡੀਗੜ੍ਹ ਧਰਨੇ ਤੋਂ ਰੋਕਣ ਲਈ ਪੁਲਿਸ ਪੂਰੀ ਤਰਹਾਂ ਪੱਬਾ ਭਾਰ ਹੈ ਅਤੇ ਪੰਜਾਬ ਭਰ ਵਿੱਚ ਅੱਜ ਸੜਕਾਂ ਤੇ ਨਾਕੇ ਲਾ ਕੇ ਬੈਠੀ ਹੈ। ਭਵਾਨੀਗੜ੍ਹ ਤੋਂ ਪਟਿਆਲਾ ਤੱਕ ਹੀ ਪੰਜਾਬ ਪੁਲਿਸ ਵੱਲੋਂ ਅੱਧੀ ਦਰਜਨ ਨਾਕੇ ਲਗਾਏ ਹੋਏ ਹਨ। ਪੁਲਿਸ ਵੱਲੋਂ ਮਿੱਟੀ ਦੇ ਭਰੇ ਕੈਂਟਰਾਂ ਸਮੇਤ ਹੋਰ ਬੰਦੋਬਸਤ ਰਾਹੀਂ ਸੜਕਾਂ ਰੋਕੀਆਂ ਹੋਈਆਂ ਹਨ।
Read Also : Punjab Electricity News: Action ਮੋਡ ’ਚ ਬਿਜ਼ਲੀ ਵਿਭਾਗ, ਪੰਜਾਬ ਭਰ ’ਚ ਵੱਡੀ ਕਾਰਵਾਈ ਸ਼ੁਰੂ
ਪੁਲਿਸ ਨੂੰ ਇਥੋਂ ਤੱਕ ਡਰ ਹੈ ਕਿ ਸਰਕਾਰੀ ਬੱਸਾਂ ਨੂੰ ਰੋਕ ਕੇ ਤਲਾਸੀ ਲਈ ਜਾ ਰਹੀ ਹੈ ਕਿ ਕਿਤੇ ਕਿਸਾਨ ਬੱਸਾਂ ਰਾਹੀਂ ਹੀ ਚੰਡੀਗੜ੍ਹ ਨਾ ਪੁੱਜ ਜਾਣ। ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ਤੇ ਪਟਿਆਲਾ ਤੋਂ ਕੁਝ ਦੂਰ ਪਿੰਡ ਮਹਿਮੂਦਪੁਰ ਵਿਖੇ ਪੁਲਿਸ ਦੇ ਉੱਚ ਅਧਿਕਾਰੀ ਸਮੇਤ ਭਾਰੀ ਗਿਣਤੀ ਪੁਲਿਸ ਮੌਜੂਦ ਸੀ ਪੁਲਿਸ ਵੱਲੋਂ ਬੱਸਾਂ ਸਮੇਤ ਹੋਰ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਥਾਂ ਔਰੰਗਜ਼ੇਬ ਵਰਗਾ ਰਵਈਆ ਅਪਣਾਇਆ ਹੋਇਆ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਕਿਰਤੀ ਕਿਸਾਨ ਯੂਨੀਅਨ ਬਲਾਕ ਸਮਾਣਾ ਦਾ ਪਹਿਲਾ ਜੱਥਾ ਚੰਡੀਗੜ੍ਹ ਜਾਣ ਸਮੇਂ ਸਮਾਣਾ ਪਾਤੜਾ ਰੋਡ ਤੇ ਢੈਂਠਲ ਕੋਲ ਨਾਕਾ ਲਾ ਕੇ ਪੁਲਿਸ ਨੇ ਰੋਕ ਲਿਆ ਹੈ।