ਪੰਜਾਬ ਤੇ ਹਰਿਆਣਾ ਬਾਰਡਰ ‘ਤੇ ਡਟੀ ਪੁਲਿਸ
ਪਟਿਆਲਾ (ਸੱਚ ਕਹੂੰ ਨਿਊਜ਼)। ਰਾਹੁਲ ਗਾਂਧੀ ਦੇ ਪੰਜਾਬ ਦੀ ਫੇਰੀ ਤੋਂ ਬਾਅਦ ਹਰਿਆਣਾ ‘ਚ ਐਂਟਰੀ ਸਮੇਂ ਭਾਰੀ ਗਿਣਤੀ ਵਿੱਚ ਬਾਰਡਰ ‘ਤੇ ਪੁਲੀਸ ਤੈਨਾਤ ਕੀਤੀ ਹੋਈ ਹੈ। ਪੰਜਾਬ ਵਾਲੇ ਪਾਸੇ ਤੋਂ ਪੰਜਾਬ ਪੁਲੀਸ ਵੱਲੋਂ ਆਪਣਾ ਮੋਰਚਾ ਸੰਭਾਲਿਆ ਹੋਇਆ ਹੈ ਜਦਕਿ ਹਰਿਆਣਾ ਵਾਲੇ ਪਾਸੇ ਤੋਂ ਹਰਿਆਣਾ ਪੁਲਿਸ ਡਟੀ ਹੋਈ ਹੈ।
ਕੁਝ ਸਮੇਂ ਬਾਅਦ ਹੀ ਇੱਥੋਂ ਰਾਹੁਲ ਗਾਂਧੀ ਦਾ ਕਾਫਲਾ ਹਰਿਆਣਾ ਵਿੱਚ ਐਂਟਰ ਹੋਣਾ ਹੈ ਜਿਸ ਸਬੰਧੀ ਪੰਜਾਬ ਹਰਿਆਣਾ ਬਾਰਡਰ ਤੇ ਹਰਿਆਣਾ ਦੀ ਪਾਸੋਂ ਵੀ ਕਾਂਗਰਸੀ ਵਰਕਰ ਰਾਹੁਲ ਗਾਂਧੀ ਦੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਹਨ। ਅੱਜ ਉਨ੍ਹਾਂ ਨਾਲ ਇੱਥੋਂ ਸੰਸਦ ਮੈਂਬਰ ਦੇਪਿੰਦਰ ਹੁੱਡਾ ਵੀ ਸ਼ਾਮਲ ਹੋਣਗੇ ਕਿਉਂਕਿ ਉਹ ਵੀ ਦੁਧਨਸਾਧਾਂ ਵਿਖੇ ਹੋਈ ਰੈਲੀ ਵਿੱਚ ਪੁੱਜੇ ਹੋਏ ਸਨ।
ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਹਰਿਆਣਾ ਪੁਲੀਸ ਦੇ ਅਧਿਕਾਰੀਆਂ ਨਾਲ ਰਾਹੁਲ ਗਾਂਧੀ ਦੇ ਅੱਗੇ ਜਾਣ ਸਬੰਧੀ ਗੱਲਬਾਤ ਕਰਦੇ ਹੋਏ ਇਸ ਮੌਕੇ ਹਰਿਆਣਾ ਦੇ ਇੰਸਪੈਕਟਰ ਦਿਨੇਸ਼ ਕੁਮਾਰ ਨੇ ਰਵਨੀਤ ਬਿੱਟੂ ਨੂੰ ਕਿਹਾ ਕਿ ਉਹ ਪ੍ਰੋਟੋਕੋਲ ਤਹਿਤ ਰਾਹੁਲ ਗਾਂਧੀ ਨੂੰ ਅੱਗੇ ਨਹੀਂ ਵਧਣ ਦੇਣਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.