ਪੁਲਿਸ ਮੁਲਾਜ਼ਮ ਨੇ ਆਪਣੀ ਪਤਨੀ ਸਮੇਤ ਸਹੁਰਾ ਪਰਿਵਾਰ ਦਾ ਕੀਤਾ Murder
ਮੋਗਾ (ਵਿੱਕੀ ਕੁਮਾਰ, ਭੁਪਿੰਦਰ ਸਿੰਘ)। ਕਸਬਾ ਧਰਮਕੋਟ ਦੇ ਪਿੰਡ ਸੈਦ ਜਲਾਲਪੁਰ ‘ਚ ਪੁਲਿਸ ਮੁਲਾਜ਼ਮ ਨੇ ਆਪਣੇ ਸਹੁਰਾ ਪਰਿਵਾਰ ਦੇ 5 ਜੀਆਂ ‘ਤੇ ਤਾਬੜਤੋੜ ਫਾਇਰ (Murder) ਕਰ ਦਿੱਤੇ। ਜਿਸ ਵਿੱਚ ਉਸ ਦੀ ਪਤਨੀ, ਸਾਲ਼ਾ ਤੇ ਸਾਲ਼ੇਹਾਰ ਦੀ ਮੌਕੇ ‘ਤੇ ਮੌਤ ਹੋ ਗਈ। ਉੱਥੇ ਹੀ ਸੱਸ ਨੂੰ ਗੰਭੀਰ ਹਾਲਤ ‘ਚ ਮੋਗਾ ਦੇ ਸਿਵਲ ਹਸਪਤਾਲ ‘ਚ ਲਿਆਂਦਾ ਗਿਆ ਸੀ। ਜਿੱਥੇ ਇਲਾਜ ਦੌਰਾਨ 65 ਸਾਲਾ ਸੱਸ ਸੁਖਵਿੰਦਰ ਕੌਰ ਪਤਨੀ ਬੋਹੜ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਥਾਣਾ ਧਰਮਕੋਟ ਦੇ ਪੁਲਿਸ ਕਾਂਸਟੇਬਲ ਕੁਲਵਿੰਦਰ ਸਿੰਘ ਨੇ ਆਪਣੇ ਸਹੁਰਾ ਪਰਿਵਾਰ ‘ਚ ਜਿਹੜਾ ਵੀ ਸਾਹਮਣੇ ਆਇਆ ਉਸ ਨੂੰ ਗੋਲ਼ੀਆਂ ਨਾਲ ਭੁੰਨ ਸੁੱਟਿਆ।
ਉਸ ਨੂੰ ਆਪਣੇ ਸਾਲ਼ੇ ਜਸਕਰਣ ਸਿੰਘ ਦੀ 10 ਸਾਲਾ ਧੀ ‘ਤੇ ਵੀ ਰਹਿਮ ਨਾ ਆਇਆ ਉਸ ਨੂੰ ਵੀ ਗੋਲ਼ੀ ਲੱਗੀ ਹੈ। ਉਸ ਦਾ ਮਥੁਰਾਦਾਸ ਸਿਵਲ ਹਸਪਤਾਲ ‘ਚ ਇਲਾਜ ਕਰਵਾਇਆ ਜਾ ਰਿਹਾ ਹੈ ਜਦਕਿ ਉਸ ਦੇ ਮਾਤਾ-ਪਿਤਾ ਦੋਵਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਲਵਿੰਦਰ ਸਿੰਘ ਦਾ ਆਪਣੀ ਪਤਨੀ ਰਾਜਵਿੰਦਰ ਕੌਰ ਨਾਲ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਝਗੜੇ ਤੋਂ ਬਾਅਦ ਪਤਨੀ ਆਪਣੇ ਪੇਕੇ ਚਲੀ ਜਾਂਦੀ ਸੀ। ਇਸ ਗੱਲ ‘ਤੇ ਕੁਲਵਿੰਦਰ ਸਿੰਘ ਪੇਕੇ ਧਿਰ ਦੇ ਲੋਕਾਂ ਤੋਂ ਵੀ ਕਾਫ਼ੀ ਨਾਰਾਜ਼ ਦੱਸਿਆ ਜਾ ਰਿਹਾ ਸੀ।
- ਸ਼ਨਿਚਰਵਾਰ ਰਾਤ ਨੂੰ ਸਹੁਰਾ ਪਰਿਵਾਰ ਨਾਲ ਝਗੜਾ ਹੋਇਆ ਸੀ।
- ਉਸ ਵੇਲੇ ਉਨ੍ਹਾਂ ਇਸ ਦੀ ਸੂਚਨਾ ਥਾਣਾ ਧਰਮਕੋਟ ਪੁਲਿਸ ਨੂੰ ਦਿੱਤੀ ਤਾਂ ਉਹ ਕੁਲਵਿੰਦਰ ਨੂੰ ਥਾਣੇ ਲੈ ਗਏ।
- ਪਰ ਸਵੇਰੇ ਜਿਉਂ ਹੀ ਮੌਕਾ ਮਿਲਿਆ ਕੁਲਵਿੰਦਰ ਸਿੰਘ ਆਪਣੇ ਸਹੁਰੇ ਘਰ ਪੁੱਜਾ
- ਤੇ ਤਾਬੜਤੋੜ ਫਾਇਰ ਕਰ ਕੇ ਤਿੰਨ ਜੀਆਂ ਦੀ ਮੌਕੇ ‘ਤੇ ਹੀ ਹੱਤਿਆ ਕਰ ਦਿੱਤੀ।
- ਜਦਕਿ ਸੱਸ ਦੀ ਹਸਪਤਾਲ ‘ਚ ਮੌਤ ਹੋ ਗਈ।
- ਮਰਨ ਵਾਲਿਆਂ ‘ਚ ਪਤਨੀ ਰਾਜਵਿੰਦਰ ਕੌਰ, ਸਾਲ਼ਾ ਜਸਕਰਣ ਸਿੰਘ, ਸਾਲ਼ੇਹਾਰ ਇੰਦਰਜੀਤ ਕੌਰ ਸ਼ਾਮਲ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।