ਸੜਕ ਹਾਦਸੇ ‘ਚ ਪੁਲਿਸ ਮੁਲਾਜ਼ਮ ਦੀ ਮੌਤ

Police, 0fficer, Dies, Road, Accident

ਸਰਕਾਰੀ ਕੰਮਕਾਜ ਲਈ ਗਿਆ ਸੀ ਅਲਵਰ

ਜੈਪੁਰ: ਅਲਵਰ ਜ਼ਿਲ੍ਹੇ ‘ਚ ਪੈਂਦੇ ਥਾਣਾ ਰਾਮਗੜ੍ਹ ਦੇ ਹੈੱਡ ਕਾਂਸਟੇਬਲ ਦੀ ਅਣਪਛਾਤੇ ਵਾਹਨ ਦੀ ਟੱਕਰ ਹੋਣ ਨਾਲ ਮੌਤ ਹੋਣ ਦਾ ਸਮਾਚਾਰ ਹੈ। ਸੂਚਨਾ ਮਿਲਣ ‘ਤੇ ਥਾਣਾ ਐੱਮਆਈਏ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਹਾਦਸੇ ਪਿੱਛੋਂ ਪੁਲਿਸ ਨੇ ਜਵਾਨ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਦੀ ਪਛਾਣ ਜੈ ਸਿੰਘ ਵਾਸੀ ਨਯਾਬਾਸ ਮਾਚਾੜੀ ਵਜੋਂ ਹੋਈ ਹੈ। ਉਸ ਦੀ ਸੱਤ ਮਹੀਨੇ ਪਹਿਲਾਂ ਹੀ ਇਸ ਥਾਣੇ ‘ਚ ਨਿਯੁਕਤੀ ਹੋਈ ਸੀ। ਜਾਣਕਾਰੀ ਅਨੁਸਾਰ ਜੈ ਸਿੰਘ ਸਰਕਾਰੀ ਕੰਮ ਲਈ ਅਲਵਰ ਆਇਆ ਹੋਇਆ ਸੀ। ਇਸੇ ਦੌਰਾਨ ਦੇਰ ਰਾਤ ਮੋਟਰ ਸਾਈਕਲ ਰਾਹੀਂ ਵਾਪਸ ਰਾਮਗੜ੍ਹ ਜਾ ਰਿਹਾ ਸੀ। ਥਾਣਾ ਐਮਆਈਏ ਇਲਾਕੇ ਦੇ ਬਗੜ ਤਿਰਾਇਆ ਰਾਜਮਾਰਗ ਸਥਿਤ ਗਊਸ਼ਾਲਾ ਕੋਲ ਅਣਪਛਾਤੇ ਵਾਹਨ ਤੇ ਉਸ ਦੀ ਮੋਟਰ ਸਾਈਕਲ ਦੀ ਟੱਕਰ ਹੋ ਗਈ। ਪੁਲਿਸ ਨੇ ਪੋਸਟਮਾਰਟਮ ਪਿੱਛੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here