10 ਮੋਟਰਸਾਈਕਲ ਤੇ ਮਾਰੂ ਹਥਿਆਰ ਬਰਾਮਦ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਅਧੀਨ ਆਉਂਦੇ ਥਾਣਾ ਲਾਡੋਵਾਲ ਦੀ ਚੌਂਕੀ ਹੰਬੜਾਂ ਦੀ ਪੁਲਿਸ ਨੇ ਲੁੱਟਾਂ ਖੋਹਾਂ ਤੇ ਚੋਰੀਆਂ ਕਰਨ ਵਾਲੇ ਤਿੰਨ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਮੌਕੇ ‘ਤੇ ਹੀ ਪੁਲਿਸ ਨੂੰ ਕਾਬੂ ਵਿਅਕਤੀਆਂ ਪਾਸੋਂ ਇੱਕ ਦੇਸੀ ਪਿਸਤੌਲ ਤੇ ਇੱਕ ਜਿੰਦਾ ਕਾਰਤੂਸ ਤੋਂ ਇਲਾਵਾ ਦਸ ਮੋਟਰਸਾਈਕਲ, ਲੋਹੇ ਦੀ ਰਾਡ ਅਤੇ ਇੱਕ ਗੰਡਾਸਾ ਬਰਾਮਦ ਹੋਇਆ ਹੈ। (Ludhiana Crime)
ਨਾਕੇ ’ਤੇ ਪੁਲਿਸ ਨੇ ਕਾਬੂ ਕੀਤਾ (Ludhiana Crime)
ਜਾਣਕਾਰੀ ਦਿੰਦਿਆਂ ਜੇਪੀਐਸ ਸਿਟੀ ਲੁਧਿਆਣਾ ਸੋਮਿਆ ਮਿਸਰਾ ਆਈ ਪੀ ਐਸ, ਸੁਭਮ ਅੱਗਰਵਾਲ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ -3 ਤੇ ਮਨਦੀਪ ਸਿੰਘ ਸਹਾਇਕ ਪੁਲਿਸ ਕਮਿਸ਼ਨਰ ਪੱਛਮੀ ਨੇ ਦੱਸਿਆ ਕਿ ਥਾਣਾ ਲਾਡੋਵਾਲ ਦੇ ਐਸ ਐਚ ਓ ਇੰਸਪੈਕਟਰ ਜਗਦੇਵ ਸਿੰਘ ਦੀ ਅਗਵਾਈ ਹੇਠ ਐਸ ਆਈ ਗੁਰਮੀਤ ਸਿੰਘ ਇੰਚਾਰਜ ਪੁਲਿਸ ਚੌਂਕੀ ਹੰਬੜਾਂ ਦੀ ਟੀਮ ਵੱਲੋਂ ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਵਾਲੇ 3 ਵਿਅਕਤੀਆਂ ਨੂੰ ਬੁੱਢਾ ਨਾਲਾ ਪੁਲੀ, ਖੈਹਿਰਾ ਬੇਟ ਤੋਂ ਮੁਖਬਰ ਦੀ ਇਤਲਾਹ ‘ਤੇ ਨਾਕਾਬੰਦੀ ਦੌਰਾਨ ਕੀਤੀ ਜਾ ਰਹੀ। ਤਲਾਸੀ ਮੌਕੇ ਕਾਬੂ ਕੀਤਾ ਹੈ। (Ludhiana Crime)
ਉਹਨਾਂ ਦੱਸਿਆ ਕਿ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਜਿਸ ‘ਤੇ 3 ਜਣੇ ਸਵਾਰ ਸਨ, ਨੂੰ ਰੋਕਿਆ। ਤਲਾਸੀ ਦੌਰਾਨ ਉਕਤ ਤਿੰਨੋ ਵਿਕਤੀਆਂ ਕੋਲੋਂ ਪੁਲਿਸ ਨੂੰ ਇੱਕ ਦੇਸੀ ਪਿਸਤੌਲ (ਕੱਟਾ) 315 ਬੋਰ, ਇੱਕ ਜਿੰਦਾ ਕਾਰਤੂਸ 315, ਇੱਕ ਗੰਡਾਸਾ, ਇੱਕ ਲੋਹੇ ਦੀ ਰਾਡ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਪੁਲਿਸ ਨੂੰ ਉਕਤ ਵਿਅਕਤੀਆਂ ਵੱਲੋ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਵੱਖ-ਵੱਖ ਕੰਪਨੀਆਂ ਦੇ 9 ਹੋਰ ਮੋਟਸਾਈਕਲ ਵੀ ਬਰਾਮਦ ਹੋਏ ਹਨ। (Ludhiana Crime)
ਇਹ ਵੀ ਪੜ੍ਹੋ : ਦੁਕਾਨ ਮਾਲਕ ਦੇ ਉੱਡੇ ਹੋਸ਼, ਜਦੋਂ ਦੁਕਾਨ ਮਿਲੀ ਖਾਲੀ
ਉਹਨਾਂ ਦੱਸਿਆ ਕਿ ਕਾਬੂ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹਨਾਂ ਨੇ ਬਰਾਮਦ ਮੋਟਰਸਾਈਕਲ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਹਨ। ਉਹਨਾਂ ਦੱਸਿਆ ਕਿ ਫੜੇ ਗਏ ਲੁਟੇਰਿਆਂ ਦੀ ਪਛਾਣ ਰਾਜਵਿੰਦਰ ਸਿੰਘ ਉਰਫ ਵੀਰੂ ਤੇ ਹਰਪਾਲ ਸਿੰਘ ਉਰਫ ਕਾਲੂ ਵਾਸੀਆਨ ਗੋਰਸੀਆਂ ਖਾਂ ਮੁਹੰਮਦ ( ਥਾਣਾ ਸਿੱਧਵਾਂ ਬੇਟ, ਲੁਧਿਆਣਾ) ਅਤੇ ਗੁਰਪ੍ਰੀਤ ਸਿੰਘ ਉਰਫ ਭੋਟੂ ਵਾਸੀ ਗਾਲਿਬ ਰਣ ਸਿੰਘ ( ਥਾਣਾ ਸਦਰ ਜਾਗਰਾਓਂ, ਲੁਧਿਆਣਾ ) ਵਜੋਂ ਹੋਈ ਹੈ ਜਿੰਨਾਂ ਵਿਰੁੱਧ ਥਾਣਾ ਲਾਡੋਵਾਲ ਵਿਖੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਉਕਤ ਕਾਬੂ ਵਿਅਕਤੀਆਂ ਵੱਲੋਂ ਅਲੱਗ ਅਲੱਗ ਥਾਵਾਂ ਤੇ ਕੀਤੀਆਂ ਗਈਆਂ ਲੁੱਟਾਂ ਤੇ ਖੋਹਾਂ ਸਮੇਤ ਚੋਰੀ ਦੀ ਘਟਨਾਵਾਂ ਨੂੰ ਟ੍ਰੇਸ ਕੇ ਲਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ