ਪੁਲਿਸ ਨੇ ਹਥਿਆਰਾਂ ਦੀ ਨੋਕ ’ਤੇ ਲੁੱਟ ਖੋਹ ਕਰਨ ਵਾਲੇ ਚਾਰ ਦਬੋਚੇ

Crime News
ਲੁਧਿਆਣਾ:  ਥਾਣਾ ਹੈਬੋਵਾਲ ਦੀ ਪੁਲਿਸ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੇ ਉਨਾਂ ਤੋਂ ਬਰਾਮਦ ਸਮਾਨ ਸਬੰਧੀ ਜਾਣਕਾਰੀ ਦੇਣ ਸਮੇਂ।

ਰਾਹਗੀਰਾਂ ਤੋਂ ਵਾਹਨ ਅਤੇ ਕੀਮਤੀ ਸਮਾਨ ਦੀ ਕਰਦੇ ਸਨ ਲੁੱਟ / Crime News

(ਜਸਵੀਰ ਸਿੰਘ ਗਹਿਲ) ਲੁਧਿਆਣਾ। ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਮੁਖ਼ਬਰ ਦੀ ਇਤਲਾਹ ’ਤੇ ਚਾਰ ਜਣਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਸੁੰਨਸਾਨ ਇਲਾਕਿਆਂ ’ਚ ਮਾਰੂ ਹਥਿਆਰਾਂ ਦੀ ਨੋਕ ’ਤੇ ਰਾਹਗੀਰਾਂ ਨਾਲ ਖੋਹ ਬਾਜ਼ੀ ਕਰਦੇ ਸਨ। ਪੁਲਿਸ ਨੂੰ ਇੰਨਾਂ ਦੇ ਕਬਜ਼ੇ ’ਚੋਂ ਚੋਰੀ ਦੇ ਅੱਧੀ ਦਰਜਨ ਵਾਹਨ ਤੇ ਮੋਬਾਇਲ ਬਰਾਮਦ ਹੋਏ ਹਨ। Crime News

ਇਹ ਵੀ ਪੜ੍ਹੋ: ਰੇਸਰ ਬਾਈਕ ਤੇ ਐਕਟਿਵਾ ਦੀ ਟੱਕਰ ’ਚ ਮਹਿਲਾ ਸਣੇ ਦੋ ਦੀ ਮੌਤ

ਥਾਣਾ ਹੈਬੋਵਾਲ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਚੌਕੀ ਜਗਤਪੁਰੀ ਦੇ ਇੰਚਾਰਜ ਸੁਖਜਿੰਦਰ ਸਿੰਘ ਤੇ ਪੁਲਿਸ ਪਾਰਟੀ ਵੱਲੋਂ ਮੁਖ਼ਬਰ ਖਾਸ ਦੀ ਇਤਲਾਹ ’ਤੇ ਚਾਰ ਜਣਿਆ ਨੂੰ ਕਾਬੂ ਕੀਤਾ ਹੈ। ਜਿੰਨਾਂ ਦੀ ਪਛਾਣ ਪਵਨ ਸਿੰਘ ਵਾਸੀ ਗੁਰੂ ਗੋਬਿੰਦ ਨਗਰ ਨਿਊ ਸ਼ਿਮਲਾਪੁਰੀ, ਹਰੀਸ ਵਰਮਾ ਉਰਫ਼ ਸੋਨੂੰ ਵਾਸੀ ਪ੍ਰਤਾਪ ਚੌਂਕ ਰਾਮ ਨਗਰ, ਮਨਦੀਪ ਸਿੰਘ ਉਰਫ ਬੰਟੀ ਵਾਸੀ ਫ਼ਤਿਹ ਨਗਰ ਨਿਊ ਸ਼ਿਮਲਾਪੁਰੀ ਤੇ ਮੁਕਸ ਕੁਮਾਰ ਊਰਫ਼ ਮੁਨਸ਼ੀ ਵਾਸੀ ਸਤਗੁਰੂ ਨਗਰ ਵਜੋਂ ਹੋਈ ਹੈ। ਜਿਹੜੇ ਸੁੰਨਸਾਨ ਇਲਾਕਿਆਂ ਵਿੱਚ ਤਾਕ ਲਗਾ ਕੇ ਮਾਰੂ ਹਥਿਆਰਾਂ ਦਾ ਡਰ ਦਿਖਾਉਂਦੇ ਅਤੇ ਰਾਹਗੀਰਾਂ ਤੋਂ ਵਾਹਨ ਅਤੇ ਕੀਮਤੀ ਸਮਾਨ ਖੋਹ ਕਰਦੇ ਸਨ। ਦੋ ਲੋਹੇ ਦੇ ਦਾਤਰ, ਇੱਕ ਆਟੋ, ਇੱਕ ਐਕਟਿਵਾ ਅਤੇ 4 ਮੋਬਾਇਲ ਬਰਾਮਦ ਹੋਏ ਸਨ। ਅਗਲੇਰੀ ਤਫ਼ਤੀਸ ਦੇ ਤਹਿਤ 26 ਜੂਨ ਨੂੰ ਅਦਾਲਤ ਕੋਲੋਂ ਤਿੰਨ ਦਿਨਾਂ ਦੇ ਲਏ ਪੁਲਿਸ ਰਿਮਾਂਡ ਦੌਰਾਨ ਉਕਤਾਨ ਦੀ ਨਿਸ਼ਾਨਦੇਹੀ ’ਤੇ 2 ਹੋਰ ਮੋਟਰਸਾਇਕਲ, ਦੋ ਐਕਟਿਵਾ ਅਤੇ ਕੁੱਲ 16 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। Crime News

LEAVE A REPLY

Please enter your comment!
Please enter your name here