ਨੌਜਵਾਨ ਦੀ ਨਸ਼ੇ ਨਾਲ ਹੋਈ ਮੌਤ ਦੇ ਮਾਮਲੇ ’ਚ ਪੁਲਿਸ ਨੇ 2 ਜਣਿਆਂ ਤੇ ਕੀਤਾ ਮੁਕੱਦਮਾ ਦਰਜ

Young Man Dead Sachkahoon

ਨੌਜਵਾਨ ਦੀ ਨਸ਼ੇ ਨਾਲ ਹੋਈ ਮੌਤ ਦੇ ਮਾਮਲੇ ’ਚ ਪੁਲਿਸ ਨੇ 2 ਜਣਿਆਂ ਤੇ ਕੀਤਾ ਮੁਕੱਦਮਾ ਦਰਜ

(ਮੇਵਾ ਸਿੰਘ) ਲੰਬੀ/ਮਲੋਟ। ਬਲਾਕ ਲੰਬੀ ਦੇ ਪਿੰਡ ਤੱਪਾਖੇੜਾ ਵਿਖੇ ਬੀਤੀ ਕੱਲ 21 ਸਾਲਾਂ ਦੇ ਇੱਕ ਨੌਜਵਾਨ ਦੀ ਨਸ਼ੇ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਥਾਣਾ ਲੰਬੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਮੁਕਦਮਾ ਦਰਜ ਕਰ ਲਿਆ ਹੈ। ਲੰਬੀ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਮਿ੍ਰਤਕ ਦੇ ਪਿਤਾ ਰਮੇਸ਼ ਕੁਮਾਰ ਪੁੱਤਰ ਰਾਮ ਚੰਦ ਨੇ ਦੱਸਿਆ ਕਿ ਉਸ ਦਾ ਲੜਕਾ ਵਿਜੇ ਕੁਮਾਰ ਨਸ਼ਾ ਕਰਦਾ ਸੀ ਜਿਸ ਕਰਕੇ ਉਸ ਨੂੰ ਨਸ਼ਾ ਛੁਡਾਊ ਕੇਂਦਰ ’ਚ ਵੀ ਭਰਤੀ ਕਰਾਇਆ ਗਿਆ ਸੀ ਤੇ ਹੁਣ ਉਹ ਵਾਪਸ ਪਿੰਡ ਆ ਕੇ ਰਹਿਣ ਲੱਗ ਪਿਆ ਸੀ ਤੇ ਫਿਰ ਨਸ਼ਾ ਕਰਨ ਲੱਗ ਪਿਆ ਸੀ।

ਬੀਤੀ 9 ਜਨਵਰੀ ਨੂੰ ਵਿਜੇ ਕੁਮਾਰ ਨਸ਼ੇ ਦੀ ਹਾਲਤ ਵਿਚ ਘਰ ਆਇਆ ਤੇ ਉਸ ਨੇ ਆਪਣੇ ਪਿਤਾ ਨੂੰ ਦੱਸਿਆ ਇਹ ਨਸ਼ਾ ਉਸ ਨੇ ਜੱਜ ਸਿੰਘ ਅਤੇ ਜਸ਼ਨਦੀਪ ਤੋਂ ਲੈ ਕੇ ਲਿਆ ਸੀ। ਮੁਦੱਈ ਨੇ ਦੱਸਿਆ ਕਿ ਨਸ਼ੇ ’ਚ ਕੁਝ ਮਿਲਿਆ ਹੋਣ ਕਰਕੇ ਵਿਜੇ ਦੀ ਹਾਲਤ ਖਰਾਬ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਮਲੋਟ ਲਿਆਂਦਾ ਗਿਆ ਜਿਥੇ ਉਸਦੀ ਮੌਤ ਹੋ ਗਈ। ਉਕਤ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ’ਚ ਪੁਲਿਸ ਨੇ ਮੁਦੱਈ ਦੇ ਬਿਆਨਾਂ ’ਤੇ ਜੱਜ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਜਸ਼ਨਦੀਪ ਸਿੰਘ ਉਰਫ ਜਸ਼ਨਾ ਪੁੱਤਰ ਬਲਕਾਰ ਸਿੰਘ ਵਾਸੀਅਨ ਤੱਪਾ ਖੇੜਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਪਰ ਮੁਲਜ਼ਮਾਂ ਦੀ ਗਿ੍ਰਫਤਾਰੀ ਅਜੇ ਬਾਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here