ਜ਼ੀਰਾ | ਜ਼ੀਰਾ ਪੁਲਿਸ ਨੇ ਵੱਖ-ਵੱਖ ਸ਼ਹਿਰਾਂ ਵਿਚ ਅਲਟਰਾਸਾਊਂਡ ਮਸ਼ੀਨ ਨੂੰ ਮੋਬਾਈਲ ਵੈਨ ਰਾਹੀਂ ਲਿਜਾ ਕੇ ਲਿੰਗ ਨਿਰਧਾਰਨ ਟੈਸਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਕਈ ਮੈਂਬਰਾਂ ਨੂੰ ਕਾਬੂ ਕਰ ਲਿਆ ਹੈ, ਜਿਨਾਂ ਪਾਸੋਂ ਅਲਟਰਾਸਾਊਂਡ ਮਸ਼ੀਨ ਵੀ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰਿੰਦਰ ਸਿੰਘ ਡੀ.ਐੱਸ.ਪੀ ਜ਼ੀਰਾ ਨੇ ਦੱਸਿਆ ਕਿ ਜ਼ਿਲ੍ਹਾ ਐਪਰੋਪ੍ਰੀਏਟ ਅਥਾਰਟੀ-ਕਮ-ਸਿਵਲ ਸਰਜ਼ਨ ਫਿਰੋਜ਼ਪੁਰ ਸੁਰਿੰਦਰ ਕੁਮਾਰ ਦੀ ਸ਼ਿਕਾਇਤ ਅਤੇ ਗੁਪਤ ਸੂਚਨਾ ਦੇ ਆਧਾਰ ‘ਤੇ ਜ਼ੀਰਾ ਪੁਲਿਸ ਨੂੰ ਪਤਾ ਲੱਗਾ ਕਿ ਅਲਟਰਾਸਾਊਂਡ ਮਸ਼ੀਨ ਸ਼ਹਿਰ ਦੇ ਇਕ ਮੁਹੱਲੇ ਵਿਚ ਲਿਆ ਕੇ ਕੁਝ ਗਰਭਵਤੀ ਮਹਿਲਾਵਾਂ ਦਾ ਲਿੰਗ ਨਿਰਧਾਰਿਤ ਟੈਸਟ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਪੁਲਿਸ ਵੱਲੋਂ ਕੀਤੇ ਗਏ ਗੁਪਤ ਐਕਸ਼ਨ ਦੌਰਾਨ ਮੁਹੱਲਾ ਗੋਗੋਆਣੀ ਜ਼ੀਰਾ ਵਿਖੇ ਮੰਗਲ ਦਾਸ ਪੁੱਤਰ ਚੇਤ ਰਾਮ ਵਾਸੀ ਵਾਰਡ ਨੰਬਰ-13 ਦੇ ਘਰ ਰੇਡ ਕਰਨ ‘ਤੇ ਇਹ ਸਾਰਾ ਸਾਮਾਨ ਬਰਾਮਦ ਹੋਇਆ।
ਉਨਾਂ ਅੱਗੇ ਦੱਸਿਆ ਕਿ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਔਰਤ ਜੋ ਸਰਕਾਰੀ ਵਿਭਾਗ ਵੱਲੋਂ ਭੇਜੀ ਗਈ ਸੀ ਦਾ ਲਿੰਗ ਨਿਰਧਾਰਨ ਟੈਸਟ ਕਰਕੇ ਮੁੰਡਾ ਹੋਣਾ ਦੱਸਿਆ ਗਿਆ ਅਤੇ ਉਸ ਘਰ ਵਿੱਚ ਮੌਜੂਦ ਟੀਮ ਨੇ ਉਸ ਔਰਤ ਪਾਸੋਂ 30 ਹਜ਼ਾਰ ਰੁਪਏ ਫੀਸ ਲਈ ਜਿਸ ‘ਤੇ ਉਸ ਔਰਤ ਵੱਲੋਂ ਇਸ਼ਾਰਾ ਮਿਲਣ ‘ਤੇ ਰੇਡ ਕੀਤਾ ਗਿਆ ਤਾਂ ਇਸ ਘਰ ਵਿਚ ਹੋਰ ਵੀ ਕੁਝ ਔਰਤਾਂ ਟੈਸਟ ਕਰਵਾਉਣ ਆਈਆਂ ਹੋਈਆਂ ਸਨ। ਇਸ ਸਬੰਧੀ ਵੱਡਾ ਖੁਲਾਸਾ ਕਰਦੇ ਡੀਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਗਿਰੋਹ ਵਿਚ ਸ਼ਾਮਲ ਟੀਮ ਕੋਲ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਹੈ, ਜਿਸ ਨੂੰ ਕਿ ਇਹ ਬਲੈਰੋ ਗੱਡੀ ਵਿਚ ਰੱਖ ਕੇ ਪੰਜਾਬ ਤੋਂ ਇਲਾਵਾ ਰਾਜਸਥਾਨ, ਹਰਿਆਣਾ ਆਦਿ ਰਾਜਾਂ ਵਿਚ ਜਾ ਕੇ ਵੀ ਲਿੰਗ ਨਿਰਧਾਰਿਤ ਟੈਸਟ ਕਰਨ ਦਾ ਕੰਮ ਕਰਦੀ ਹੈ ਅਤੇ ਇਸ ਦੇ ਬਦਲੇ ਲੋਕਾਂ ਕੋਲੋਂ ਵੀਹ ਤੋਂ ਤੀਹ ਹਜ਼ਾਰ ਤੋਂ ਵੱਧ ਫੀਸ ਵਸੂਲ ਕਰਦੇ ਸਨ, ਜਿਸ ਸਬੰਧੀ ਪੁਲਿਸ ਵੱਲੋਂ ਮੁੱਖ਼ ਮੁਲਜ਼ਮਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਜਾਰੀ ਹੈ। Police
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।