ਅਨਾਜ ਮੰਡੀ ਇਲਾਕੇ ‘ਚੋਂ ਲਾਪਤਾ ਬੱਚਾ ਪੁਲਿਸ ਨੇ 24 ਘੰਟਿਆਂ ਦੇ ਅੰਦਰ ਲੱਭਿਆ

Missing Child Found, Grain Market Area, Within 24 Hours

ਪੁਲਿਸ ਨੇ ਬੱਚੇ ਦੇ ਗੁੰਮ ਹੋਣ ‘ਤੇ ਬੱਚੇ ਦੀਆਂ ਫੋਟੋਆਂ ਕਰ ਦਿੱਤੀਆਂ ਵਾਇਰਲ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਪਟਿਆਲਾ ਦੇ ਅਨਾਜ ਮੰਡੀ ਇਲਾਕੇ ਵਿੱਚ ਲਾਪਤਾ ਹੋਇਆ ਬੱਚਾ ਪੁਲਿਸ ਨੇ 24 ਘੰਟਿਆਂ ‘ਚ ਅੰਮ੍ਰਿਤਸਰ ਸਾਹਿਬ ਤੋਂ ਲੱਭ ਕੇ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਗੁਰਨਾਮ ਸਿੰਘ ਅਨਾਜ ਮੰਡੀ ਪਟਿਆਲਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਬੱਚੇ ਦੀ ਗੁੰਮਸ਼ੁਦਗੀ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਤੁਰੰਤ ਇਸ ਬੱਚੇ ਦੀਆਂ ਫੋਟੋਆਂ ਵੱਖ-ਵੱਖ ਥਾਣਿਆਂ ‘ਚ ਭੇਜ ਦਿੱਤੀਆਂ ਸਨ। ਜਿਵੇਂ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਫੋਨ ਆਇਆ ਕਿ ਬੱਚਾ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਵਿਖੇ ਮਿਲ ਗਿਆ ਹੈ ਤਾਂ ਉਨ੍ਹਾਂ ਨੇ ਤੁਰੰਤ ਉਸ ਜਗ੍ਹਾ ‘ਤੇ ਪਹੁੰਚ ਕੇ ਬੱਚੇ ਨੂੰ ਆਪਣੀ ਸੇਫਟੀ ਵਿੱਚ ਲੈ ਲਿਆ ਤੇ ਇਸ ਨੂੰ ਪਟਿਆਲਾ ਲਿਆ ਕੇ

ਕਾਨੂੰਨੀ ਕਾਰਵਾਈ ਪੂਰੀ ਕਰਦਿਆਂ ਇਸ ਬੱਚੇ ਨੂੰ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਹ ਬੱਚਾ ਭੇਦਭਰੀ ਹਾਲਤ ‘ਚ ਲਾਪਤਾ ਹੋ ਗਿਆ ਸੀ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਬੱਚੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ। ਲਾਪਤਾ ਹੋਇਆ ਇਹ ਬੱਚਾ 16 ਸਾਲਾਂ ਦਾ ਸੀ ਤੇ 12ਵੀਂ ਕਲਾਸ ਦਾ ਵਿਦਿਆਰਥੀ ਸੀ ਤੇ ਉਹ ਗਿਆਰਾ ਵਜੇ ਇਹ ਕਹਿ ਕੇ ਘਰੋਂ ਗਿਆ ਕਿ ਉਹ ਗੁਰੂ ਨਾਨਕ ਨਗਰ ਵਿਖੇ ਆਪਣੇ ਦੋਸਤ ਦੇ ਘਰੋਂ ਕਾਪੀ ਲੈ ਕੇ ਆਉਂਦਾ ਹੈ, ਉਸ ਨੇ ਸਕੂਲ ਦਾ ਕੰਮ ਕਰਨਾ ਹੈ। ਪਰ ਉਸ ਤੋਂ ਬਾਅਦ ਬੱਚਾ ਵਾਪਸ ਹੀ ਨਹੀਂ ਆਇਆ ਸੀ। ਬੱਚੇ ਦੇ ਗੁੰਮ ਹੋਣ ਤੋਂ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਸੀ।

LEAVE A REPLY

Please enter your comment!
Please enter your name here