ਜਖਮੀ ਹਾਲਤ ’ਚ ਸਰਕਾਰੀ ਹਸਪਤਾਲ ਲਿਜਾਂਦਾ ਗਿਆ
Sunam Police Encounter: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਸ਼ਹਿਰ ਦੇ ਸਰਹੰਦ ਚੋਏ ਦੇ ਨਾਲ ਜਾਂਦੀ ਸੜਕ ਦੇ ਉੱਪਰ ਅੱਜ ਸ਼ਾਮ ਸਵਾਂ ਕੁ ਚਾਰ ਵਜੇ ਸੀਏ ਸਟਾਫ ਸੰਗਰੂਰ ਦੀ ਪੁਲਿਸ ਵੱਲੋਂ ਇੱਕ ਐਨਕਾਊਂਟਰ ਕੀਤਾ ਗਿਆ ਹੈ। ਇਸ ’ਚ ਇੱਕ ਬਦਮਾਸ਼ ਜਖਮੀ ਹੋਇਆ ਹੈ। ਜਿਸ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ। ਇਸ ਸਬੰਧੀ ਮੌਕੇ ’ਤੇ ਜਾਣਕਾਰੀ ਦਿੰਦਿਆਂ ਐਸਪੀ ਸੰਗਰੂਰ ਸਰਦਾਰ ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਸੀਏ ਸਟਾਫ ਦੇ ਚਾਰ ਮੁਲਾਜ਼ਮ ਆਪਣੀ ਗੱਡੀ ਰਾਹੀਂ ਇਸ ਸੜਕ ਤੇ ਜਾ ਰਹੇ ਸਨ ਤਾਂ ਸਾਹਮਣੇ ਤੋਂ ਇੱਕ ਮੋਟਰਸਾਈਕਲ ਆ ਰਿਹਾ ਸੀ ਜਿਸ ’ਤੇ ਇੱਕ ਵਿਅਕਤੀ ਸਵਾਰ ਸੀ ਤੇ ਉਹ ਪੁਲਿਸ ਦੀ ਗੱਡੀ ਦੇਖ ਕੇ ਘਬਰਾ ਗਿਆ। Sunam Police Encounter
ਇਹ ਖਬਰ ਵੀ ਪੜ੍ਹੋ : Body Donation Punjab: ਜੈਤੋ ਤੋਂ ਸਰੀਰਦਾਨੀ ਬਣੀ ਮਾਤਾ ਗੁੱਡੀ ਦੇਵੀ ਇੰਸਾਂ, ਹੋਣਗੀਆਂ ਮੈਡੀਕਲ ਖੋਜ਼ਾਂ
ਉਸਨੇ ਆਪਣਾ ਮੋਟਰਸਾਈਕਲ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੋਟਰਸਾਈਕਲ ਤੋਂ ਡਿੱਗ ਗਿਆ, ਡਿੱਗਣ ਤੋਂ ਬਾਅਦ ਉਸ ਨੇ ਆਪਣੇ ਕੋਲ ਰੱਖਿਆ ਇੱਕ ਪਸਤੌਲ ਕੱਢ ਕੇ ਪੁਲਿਸ ਵੱਲ ਚਾਰ ਫਾਇਰ ਕਰ ਦਿੱਤੇ ਤੇ ਇੱਕ ਫਾਇਰ ਪੁਲਿਸ ਦੀ ਗੱਡੀ ’ਤੇ ਵੀ ਲੱਗਿਆ ਹੈ ਤਾਂ ਜਵਾਬੀ ਕਾਰਵਾਈ ਕਰਦਿਆਂ ਜਦੋਂ ਸੀਏ ਸਟਾਫ ਦੇ ਮੁਲਾਜ਼ਮਾਂ ਵੱਲੋਂ ਉਸ ਦੇ ਵੱਲ ਚਾਰ-ਪੰਜ ਫਾਇਰ ਕੀਤੇ ਤਾਂ ਇੱਕ ਫਾਇਰ ਉਸਦੀ ਲੱਤ ’ਚ ਲੱਗਿਆ ਅਤੇ ਉਹ ਜਖ਼ਮੀ ਹੋ ਗਿਆ।
ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਹੈ। ਉਨਾਂ ਦੱਸਿਆ ਕਿ ਮਿਲੀ ਜਾਣਕਾਰੀ ਮੁਤਾਬਕ ਇਹ ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਬਲਜਿੰਦਰ ਸਿੰਘ ਪਿੰਡ ਰੂਪਾ ਹੇੜੀ ਦਾ ਹੈ ਅਤੇ ਇਸ ਤੇ 11 ਮੁਕਦਮੇ ਦਰਜ ਹਨ। ਉਹਨਾਂ ਦੱਸਿਆ ਕਿ ਅੱਠ ਮੁਕਦਮੇ ਤਾਂ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਹਨ ਤੇ ਬਾਕੀ ਮੁਕਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਪੁਲਿਸ ਦੇ ਹੋਰ ਉੱਚ ਅਧਿਕਾਰੀ, ਸੀਏ ਸਟਾਫ ਦੇ ਮੁਲਾਜ਼ਮ ਤੇ ਸੁਨਾਮ ਪੁਲਿਸ ਮੌਜੂਦ ਸੀ।














