ਕਿਸਾਨ ਅੰਦੋਲਨ ਲਈ ਕਿਸਾਨਾਂ ਨੂੰ ਲਾਮਬੰਦ ਕਰਨ ਪੁੱਜੇ ਲੱਖਾ ਸਿਧਾਣਾ ਨੂੰ ਪਿਆ ਪੁਲਿਸ ਦਾ ਘੇਰਾ

ਪ੍ਰੋਗਰਾਮ ਵਿੱਚੇ ਛੱਡ ਕੇ ਵਾਪਸ ਪਰਤਣਾ ਪਿਆ, ਕਈ ਪ੍ਰੋਗਰਾਮਾਂ ਵਿੱਚ ਕਰਨੀ ਸੀ ਸ਼ਮੂਲੀਅਤ

ਗੁਰਪ੍ਰੀਤ ਸਿੰਘ, ਸੰਗਰੂਰ। ਦਿੱਲੀ ਲਾਲ ਕਿਲਾ ਹਿੰਸਾ ਮਾਮਲੇ ਵਿੱਚ ਦਿੱਲੀ ਪੁਲਿਸ ਨੂੰ ਲੋੜੀਂਦੇ ਲੱਖਾ ਸਿਧਾਣਾ ਦਾ ਜ਼ਿਲ੍ਹਾ ਸੰਗਰੂਰ ਵਿਖੇ ਦੌਰਾ ਤਣਾਅ ਪੈਦਾ ਕਰ ਗਿਆ ਲੱਖਾ ਸਿਧਾਣਾ ਅੱਜ ਜ਼ਿਲ੍ਹਾ ਸੰਗਰੂਰ ਦੇ ਕਈ ਪਿੰਡਾਂ ਵਿੱਚ ਛੋਟੀਆਂ ਕਿਸਾਨ ਸਭਾਵਾਂ ਨੂੰ ਸੰਬੋਧਨ ਕਰਨ ਆਇਆ ਹੋਇਆ ਸੀ ਪਰ ਜ਼ਿਲ੍ਹਾ ਸੰਗਰੂਰ ਦੀ ਪੁਲਿਸ ਦੀ ਸਖ਼ਤੀ ਕਾਰਨ ਉਹ ਇੱਕ ਦੋ ਪ੍ਰੋਗਰਾਮ ਵਿੱਚ ਹੀ ਸ਼ਮੂਲੀਅਤ ਕਰ ਸਕਿਆ ਅਤੇ ਬਾਕੀ ਪ੍ਰੋਗਰਾਮਾਂ ਨੂੰ ਵਿੱਚੇ ਛੱਡ ਕੇ ਵਾਪਿਸ ਪਰਤਣਾ ਪਿਆ।

ਹਾਸਲ ਕੀਤੀ ਜਾਣਕਾਰੀ ਅਨੁਸਾਰ ਲੱਖਾ ਸਿਧਾਣਾ ਹਲਕਾ ਦਿੜ੍ਹਬਾ ਦੇ ਪਿੰਡ ਮਹਿਲਾਂ ਵਿਖੇ ਉਸ ਦੇ ਸਮਰਥਕਾਂ ਵੱਲੋਂ ਰੱਖੇ ਪ੍ਰੋਗਰਾਮ ਵਿੱਚ ਪਹੁੰਚਿਆ ਸੀ ਉਸ ਨੇ ਕੁੱਝ ਸਮੇਂ ਲਈ ਮੰਚ ’ਤੇ ਸੰਬੋਧਨ ਵੀ ਕੀਤਾ ਪਰ ਜਦੋਂ ਪਤਾ ਲੱਗਾ ਕਿ ਮਹਿਲਾਂ ਅੰਦਰ ਪੁਲਿਸ ਨੇ ਪੂਰੀ ਫੋਰਸ ਨਾਲ ਨਾਕੇਬੰਦੀ ਕਰਕੇ ਮੰਚ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਤਾਂ ਉਸ ਸਮੇਂ ਲੱਖਾ ਸਿਧਾਣਾ ਪੁਲਿਸ ਨੂੰ ਚਕਮਾ ਦੇ ਕੇ ਉੱਥੋਂ ਬਚਾਅ ਕਰਨ ਵਿੱਚ ਸਫਲ ਹੋ ਗਿਆ।

ਉਸ ਤੋਂ ਬਾਅਦ ਪਿੰਡ ਸ਼ਾਦੀਹਰੀ ਵਿਖੇ ਵੀ ਲੱਖਾ ਸਿਧਾਣਾ ਨੇ ਲੋਕਾਂ ਨੂੰ ਸੰਬੋਧਨ ਕਰਨਾ ਸੀ ਪਰ ਉਥੇ ਵੀ ਪੁਲਿਸ ਵੱਡੀ ਗਿਣਤੀ ਵਿੱਚ ਤਾਇਨਾਤ ਸੀ। ਲੱਖਾ ਸਿਧਾਣਾ ਦੇ ਸਮਰਥਕ ਸੁੱਖ ਜਗਰਾਵਾਂ ਨੇੇ ਕਿਹਾ ਕਿ ਪੰਜਾਬ ਦੀ ਸਰਕਾਰ ਕੇਂਦਰ ਨਾਲ ਰਲ ਕੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਵਿੱਚ ਲੱਗੀ ਹੋਈ ਹੈ। ਲੱਖਾ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਦਿੱਲੀ ਲਈ ਭੇਜਣ ਆਇਆ ਸੀ ਪਰ ਸਰਕਾਰ ਵੱਲੋਂ ਰੈਲੀ ਨਹੀਂ ਹੋਣ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਹ ਲੱਖਾ ਸਿਧਾਣਾ ਨੂੰ ਕਦੇ ਵੀ ਗਿ੍ਰਫਤਾਰ ਨਹੀਂ ਹੋਣ ਦੇਣਗੇ। ਸ਼ਾਦੀਹਰੀ ਪਿੰਡ ਵਿੱਚ ਲੱਖਾ ਸਿਧਾਣਾ ਪਹੁੰਚ ਨਹੀਂ ਸਕਿਆ ਲੱਖੇ ਦੀ ਮੌਜ਼ੂਦਗੀ ਕਾਰਨ ਜ਼ਿਲ੍ਹਾ ਸੰਗਰੂਰ ਵਿੱਚ ਕਾਫ਼ੀ ਸਰਗਰਮੀ ਰੱਖਣੀ ਪਈ ਸੀ ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਕੁਝ ਬੋਲਣ ਲਈ ਤਿਆਰ ਨਹੀਂ ਹਨ ਪਰ ਲੱਖੇ ਦੀ ਆਮਦ ਕਾਰਨ ਪੁਲਿਸ ਨੂੰ ਕਾਫ਼ੀ ਚੌਕਸੀ ਰੱਖਣੀ ਪਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।