ਸਾਡੇ ਨਾਲ ਸ਼ਾਮਲ

Follow us

13.8 C
Chandigarh
Wednesday, February 11, 2026
More
    Home ਦੇਸ਼ ਪੁਲਿਸ ਵੱਲੋਂ ਲ...

    ਪੁਲਿਸ ਵੱਲੋਂ ਲੁਟੇਰਾ ਗਿਰੋਹ ਦੇ ਚਾਰ ਮੈਂਬਰ ਕਾਬੂ ਕਰਨ ਦਾ ਦਾਅਵਾ

    Police claim to have arrested four members of a gang of robbers

    robbers | ਪੁਲਿਸ ਵੱਲੋਂ ਲੁਟੇਰਾ ਗਿਰੋਹ ਦੇ ਚਾਰ ਮੈਂਬਰ ਕਾਬੂ ਕਰਨ ਦਾ ਦਾਅਵਾ

    ਮਲੋਟ, (ਮਨੋਜ) ਮਲੋਟ ਸਿਟੀ ਪੁਲਿਸ ਨੇ ਲੁਟੇਰਾ (robbers) ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਇਕ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਜਾਣਕਾਰੀ ਅਨੁਸਾਰ ਏ.ਐਸ.ਆਈ. ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ‘ਤੇ ਸ਼ੇਖੂ ਰੋਡ ਝਾੜੀਆਂ ਵਿੱਚ  ਵਾਰਦਾਤ ਦੀ ਤਿਆਰੀ ਵਿੱਚ ਬੈਠੇ ਇੱਕ ਲੁਟੇਰਾ ਗਿਰੋਹ ਦੇ ਸੰਜੀਤ ਪੁੱਤਰ ਸੋਹਨ ਲਾਲ, ਲਖਵੀਰ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਮਲੋਟ, ਮਨਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਅਤੇ ਸੁਖਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਖੂਨਣ ਕਲਾਂ ਸਮੇਤ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁਲਿਸ ਨੇ ਇਹਨਾਂ ਪਾਸੋਂ ਇੱਕ 12 ਬੋਰ ਦਾ ਦੇਸੀ ਕੱਟਾ, 4 ਜਿੰਦਾ ਕਾਰਤੂਸ, ਕਾਪਾ, ਇੱਕ ਰਾਡ ਅਤੇ ਚੋਰੀ ਦਾ ਮੋਟਰਸਾਇਕਲ ਬਰਾਮਦ ਕੀਤਾ ਹੈ। ਪੁਲਿਸ ਦੀ ਕਾਰਵਾਈ ਦੌਰਾਨ ਇੱਕ ਮੁਲਜਮ ਭੱਜਣ ਵਿੱਚ ਕਾਮਯਾਬ ਹੋ ਗਿਆ ਜਿਸ ਦੀ ਸ਼ਨਾਖਤ ਨਰੇਸ਼ ਕੁਮਾਰ ਪੁੱਤਰ ਨਾਮਲੂਮ ਵਾਸੀ ਮਲੋਟ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। robbers

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here