ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News Drug Smugglin...

    Drug Smuggling Busted: ਥਾਰ ਗੱਡੀ ਰਾਹੀਂ ਚੱਲ ਰਹੀ ਹੈਰੋਇਨ ਤਸਕਰੀ ਨੂੰ ਕੀਤਾ ਨਾਕਾਮ, ਦੋ ਮੁਲਜ਼ਮ ਕਾਬੂ

    Drug Smuggling Busted
    Drug Smuggling Busted: ਥਾਰ ਗੱਡੀ ਰਾਹੀਂ ਚੱਲ ਰਹੀ ਹੈਰੋਇਨ ਤਸਕਰੀ ਨੂੰ ਕੀਤਾ ਨਾਕਾਮ, ਦੋ ਮੁਲਜ਼ਮ ਕਾਬੂ

    ਮੁਲਜ਼ਮਾਂ ਖਿਲਾਫ ਪਹਿਲਾ ਵੀ ਦਰਜ ਸਨ ਨਸ਼ੇ ਦੀ ਤਸਕਰੀ ਸਬੰਧੀ ਮੁਕੱਦਮੇ

    Drug Smuggling Busted: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੇ ਨਿਰਦੇਸ਼ਾਂ ਅਧੀਨ ਚਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰੀ ਦੇ ਜਾਲ ’ਤੇ ਵੱਡੀ ਕਾਰਵਾਈ ਕਰਦਿਆਂ ਸੀ.ਆਈ.ਏ ਸਟਾਫ ਫਰੀਦਕੋਟ ਨੇ ਨਸ਼ੇ ਦੀ ਤਸਕਰੀ ਵਿੱਚ ਸ਼ਾਮਿਲ 02 ਮੁਲਜ਼ਮਾਂ ਨੂੰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਟੀਮਾਂ ਨੇ ਇਨ੍ਹਾਂ ਕੋਲੋਂ ਥਾਰ ਗੱਡੀ ਅਤੇ ਇੱਕ ਮੋਬਾਇਲ ਫੋਨ ਵੀ ਕਬਜ਼ੇ ’ਚ ਲੈ ਲਿਆ ਹੈ। ਇਹ ਜਾਣਕਾਰੀ ਮਨਵਿੰਦਰ ਬੀਰ ਸਿੰਘ ਐਸ.ਪੀ (ਸਥਾਨਕ) ਫਰੀਦਕੋਟ ਵੱਲੋਂ ਸ਼ਨਿੱਚਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ।

    ਲਿਫਾਫੇ ਵਿੱਚੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ | Drug Smuggling Busted

    ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਵਰਿੰਦਰ ਸਿੰਘ ਉਰਫ ਵਿੰਦੂ ਪੁੱਤਰ ਦਲਜੀਤ ਸਿੰਘ ਵਾਸੀ ਚੱਕ ਬਲੋਚਾਂ ਮਹਾਲਮ ਜ਼ਿਲ੍ਹਾ ਫਾਜ਼ਿਲਕਾ ਅਤੇ ਸੁਰਜੀਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਬਾਹਮਣੀ ਵਾਲਾ ਜ਼ਿਲਾ ਫਾਜ਼ਿਲਕਾ ਵਜੋਂ ਹੋਈ ਹੈ। ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਸੀ.ਆਈ.ਏ ਸਟਾਫ ਫਰੀਦਕੋਟ ਦੀ ਟੀਮ ਇਲਾਕੇ ਦੀ ਗਸ਼ਤ ਦੌਰਾਨ ਕੇਦਰੀ ਜੇਲ੍ਹ ਫਰੀਦਕੋਟ ਰੋਡ ’ਤੇ ਨੇੜੇ ਪੈਟਰੋਲ ਪੰਪ ਕੋਲ ਮੌਜ਼ੂ ਸੀ ਤਾਂ ਸੁੰਨਸਾਨ ਪਲਾਟ ਵਿੱਚ ਖੜੀ ਥਾਰ ਗੱਡੀ ਵਿੱਚ ਦੋਸ਼ੀ ਵਰਿੰਦਰ ਸਿੰਘ ਉਰਫ ਵਿੰਦੂ ਅਤੇ ਸੁਰਜੀਤ ਸਿੰਘ ਸਵਾਰ ਸਨ, ਜਿਨ੍ਹਾ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਤਲਾਸ਼ੀ ਲਈ ਤੇ ਗੱਡੀ ਦੇ ਗੇਅਰ ਲੀਵਰ ਕੋਲ ਪਏ ਮੋਮੀ ਲਿਫਾਫੇ ਵਿੱਚੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ।

    ਇਹ ਵੀ ਪੜ੍ਹੋ: Ahmedabad Plane Crash: ਮਰਨ ਵਾਲਿਆਂ ਦੀ ਗਿਣਤੀ 275 ਪਹੁੰਚੀ, ਜਹਾਜ਼ ਦੇ ਪਿਛਲੇ ਹਿੱਸੇ ’ਚੋਂ ਇੱਕ ਹੋਰ ਲਾਸ਼ ਮਿਲੀ

    ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21(ਸੀ)/61/85 ਤਹਿਤ ਮੁਕੱਦਮਾ ਨੰਬਰ 253 ਦਰਜ ਕੀਤਾ ਗਿਆ ਹੈ। ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਦੋਵਂ ਮੁਲਜ਼ਮ ਪਹਿਲਾ ਵੀ ਫਰੀਦਕੋਟ ਜੇਲ੍ਹ ਅੰਦਰ ਬੰਦ ਸਨ, ਜਿਹਨਾਂ ਵਿੱਚੋ ਮੁਲਜ਼ਮ ਵਰਿੰਦਰ ਸਿੰਘ ਉਰਫ ਵਿੰਦੂ ਜਮਾਨਤ ’ਤੇ ਬਾਹਰ ਆਇਆ ਹੋਇਆ ਸੀ ਅਤੇ ਮੁਲਜ਼ਮ ਸੁਰਜੀਤ ਸਿੰਘ ਛੁੱਟੀ ’ਤ ਜੇਲ੍ਹ ਵਿੱਚੋ ਬਾਹਰ ਸੀ ਅਤੇ ਇਨ੍ਹਾਂ ਵੱਲੋ ਜੇਲ੍ਹ ਵਿੱਚੋਂ ਬਾਹਰ ਆ ਕੇ ਇਕੱਠੇ ਨਸ਼ੇ ਦੀ ਤਸਕਰੀ ਵਿੱਚ ਸ਼ਾਮਿਲ ਸਨ ਅਤੇ ਇਹ ਮੁਲਜ਼ਮ ਥਾਰ ਗੱਡੀ ਦੀ ਵਰਤੋਂ ਨਸ਼ੇ ਦੀ ਤਸਕਰੀ ਲਈ ਕਰਦੇ ਸਨ। Drug Smuggling Busted

    ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਅਪਰਾਧਾ ਤਹਿਤ ਮੁਕੱਦਮੇ ਦਰਜ ਹਨ, ਜਦਕਿ ਹੁਣ ਫਰੀਦਕੋਟ ਪੁਲਿਸ ਵੱਲੋਂ ਇਨ੍ਹਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਇਹ ਕਿਸ ਥਾਂ ਤੋਂ ਨਸ਼ੇ ਦੀ ਖੇਪ ਨੂੰ ਲੈ ਕੇ ਆਉਂਦੇ ਸੀ ਤੇ ਕਿੱਥੇ-ਕਿੱਥੇ ਇਹਨਾਂ ਵੱਲੋਂ ਇਸ ਨੂੰ ਸਪਲਾਈ ਕੀਤਾ ਜਾਣਾ ਸੀ।