ਚੰਗੇ ਨਾਗਰਿਕਾਂ ਲਈ ਪੁਲਿਸ ਦਾ ਰਵੱਈਆ ਦੋਸਤਾਨਾ, ਸਮਾਜ ਵਿਰੋਧੀ ਅਨਸਰਾਂ ਲਈ ਹੋਵੇਗਾ ਸਖਤ

Police
ਸੁਨਾਮ: ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਪਤਵੰਤੇ।

ਨਸ਼ਿਆਂ ਦੀ ਦਲਦਲ ‘ਚ ਫਸੇ ਨੌਜਵਾਨਾਂ ਨੂੰ ਮੁੜ ਮੁੱਖ ਧਾਰਾ ‘ਚ ਲਿਆਉਣਾ ਪਵੇਗਾ : ਐੱਸਐੱਸਪੀ | Police

  • ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਸੂਬੇ ਦੇ ਮੁੱਖ ਮੰਤਰੀ ਮਾਨ ਬਹੁਤ ਮਿਹਨਤ ਕਰ ਰਹੇ ਹਨ : ਚੇਅਰਮੈਨ ਜਵੰਧਾ | Police

ਸੁਨਾਮ ਊਧਮ ਸਿੰਘ ਵਾਲਾ 23 ਦਸੰਬਰ (ਕਰਮ ਥਿੰਦ) ਆਉਣ ਵਾਲੇ ਸਮੇਂ ਵਿੱਚ ਪੰਜਾਬ ਉਹੋ ਪੰਜਾਬ ਹੋਵੇਗਾ ਜਿਸਦੀ ਅਸੀਂ ਕਲਪਨਾ ਕਰਦੇ ਸੀ ਇੰਫੋਟੈਕ ਪੰਜਾਬ ਦੇ ਚੇਅਰਮੈਨ ਡਾ: ਗੁਨਿੰਦਰ ਜੀਤ ਸਿੰਘ ਜਵੰਧਾ ਨੇ ਇਹ ਵਿਚਾਰ ਸੰਗਰੂਰ ਜਿਲ੍ਹਾ ਇੰਡਸਟਰੀਅਲ ਚੈਂਬਰ ਵੱਲੋਂ ਐਸਡੀਆਈਸੀ ਦੇ ਜਿਲ੍ਹਾ ਪ੍ਰਧਾਨ ਸੰਜੀਵ ਚੋਪੜਾ ਦੀ ਅਗਵਾਈ ਵਿੱਚ ਕਰਵਾਏ ਗਏ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਕਹੀ। ਉਨ੍ਹਾਂ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਬਹੁਤ ਮਿਹਨਤ ਕਰ ਰਹੇ ਹਨ। (Police)

Police

ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਐੱਸਐੱਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਚੰਗੇ ਨਾਗਰਿਕਾਂ ਲਈ ਪੁਲਿਸ ਦਾ ਰਵੱਈਆ ਦੋਸਤਾਨਾ ਅਤੇ ਸਮਾਜ ਵਿਰੋਧੀ ਅਨਸਰਾਂ ਲਈ ਸਖਤ ਹੋਵੇਗਾ। ਪੁਲਿਸ ਸੈਂਟਰ ਵਿੱਚ ਤੁਹਾਡੀ ਸੁਣਵਾਈ ਹੋਵੇਗੀ ਤੇ ਤੁਹਾਡੇ ਤੋਂ ਭੀ ਸਹਿਯੋਗ ਦੀ ਉਮੀਦ ਕੀਤੀ ਜਾਂਦੀ ਹੈ। ਐੱਸਐੱਸਪੀ ਸੰਗਰੂਰ ਨੇ ਨਸ਼ਾ ਮੁਕਤ ਸਮਾਜ ਲਈ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਮੁੜ ਮੁੱਖ ਧਾਰਾ ਵਿੱਚ ਲਿਆਉਣਾ ਹੋਵੇਗਾ ਅਤੇ ਨਸ਼ਾ ਮੁਕਤ ਸਮਾਜ ਲਈ ਸਾਰਿਆਂ ਨੂੰ ਸਾਂਝੇ ਯਤਨ ਕਰਨੇ ਪੈਣਗੇ।

ਉਦਯੋਗਪਤੀਆਂ ਨੂੰ ਸੋਲਰ ਉਤਪਾਦਾਂ ਬਾਰੇ ਜਾਣਕਾਰੀ ਅਤੇ ਜਾਗਰੂਕਤਾ ਬਾਰੇ ਇੱਕ ਪੇਸ਼ਕਾਰੀ ਦਿੱਤੀ

ਐਸ.ਡੀ.ਆਈ.ਸੀ ਦੇ ਚੇਅਰਮੈਨ ਡਾ.ਏ.ਆਰ.ਸ਼ਰਮਾ, ਵਾਈਸ ਚੇਅਰਮੈਨ ਘਨਸ਼ਿਆਮ ਕਾਂਸਲ, ਜਨਰਲ ਸਕੱਤਰ ਮਹਿੰਦਰਪਾਲ ਸਿੰਘ, ਵਿੱਤ ਸਕੱਤਰ ਪ੍ਰੇਮ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਨੀਤੀਆਂ ਬਣਾਉਣ ਸਮੇਂ ਸੰਗਰੂਰ ਜ਼ਿਲ੍ਹਾ ਉਦਯੋਗਿਕ ਚੈਂਬਰ ਦੀ ਨੁਮਾਇੰਦਗੀ ਨੂੰ ਧਿਆਨ ਵਿਚ ਰੱਖਿਆ ਇਸ ਲਈ ਐਸ.ਡੀ.ਆਈ.ਸੀ ਹਮੇਸ਼ਾ ਉਨ੍ਹਾਂ ਦਾ ਧੰਨਵਾਦੀ ਰਹੇਗਾ। ਜ਼ਿਲੇ ਦੇ ਨਵੇਂ ਆਏ ਐੱਸਐੱਸਪੀ ਸਰਤਾਜ ਸਿੰਘ ਚਾਹਲ ਦੀ ਕਾਰਜਸ਼ੈਲੀ ਦੀ ਵੀ ਬੁਲਾਰਿਆਂ ਵਲੋਂ ਸ਼ਲਾਘਾ ਕੀਤੀ ਗਈ।

ਬਰਨਾਲਾ ਤੋਂ ਉਦਯੋਗਪਤੀ ਅਤੇ ਪੱਤਰਕਾਰ ਵਿਵੇਕ ਸਿੰਧਵਾਨੀ, ਰੋਟਰੀ ਕਲੱਬ ਸੁਨਾਮ ਦੇ ਪ੍ਰਧਾਨ ਅਨਿਲ ਜੁਨੇਜਾ ਅਤੇ ਆਈ.ਟੀ.ਆਈ ਸੁਨਾਮ ਦੇ ਚੇਅਰਮੈਨ ਸੁਰਜੀਤ ਸਿੰਘ ਗਹੀਰ ਨੂੰ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਵਿੱਚ ਪੈਨਾਸੋਨਿਕ ਲਾਈਫ ਸਲਿਊਸ਼ਨਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੀ ਤਰਫੋਂ ਇੰਜੀਨੀਅਰ ਫੈਜ਼ਲ ਖਾਨ ਨੇ ਉਦਯੋਗਪਤੀਆਂ ਨੂੰ ਸੋਲਰ ਉਤਪਾਦਾਂ ਬਾਰੇ ਜਾਣਕਾਰੀ ਅਤੇ ਜਾਗਰੂਕਤਾ ਬਾਰੇ ਇੱਕ ਪੇਸ਼ਕਾਰੀ ਦਿੱਤੀ।

Garlic Price Hike | ਲਸਣ ਦੇ ਤਾਜ਼ਾ ਭਾਅ ਸੁਣ ਕੇ ਵਿਗੜ ਜਾਵੇਗਾ ਤੜਕੇ ਦਾ ਸਵਾਦ, ਜਾਣੋ ਤਾਜ਼ਾ ਭਾਅ

ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪਕ ਜਿੰਦਲ (ਅੰਬਾਨੀ ਮਿੱਲਜ਼), ਸੁਨਾਮ ਬਲਾਕ ਪ੍ਰਧਾਨ ਰਾਜੀਵ ਮੱਖਣ, ਚੇਅਰਮੈਨ ਪ੍ਰਭਾਤ ਜਿੰਦਲ, ਧੂਰੀ ਬਲਾਕ ਪ੍ਰਧਾਨ ਮੁਕੇਸ਼ ਸਿੰਗਲਾ, ਭਵਾਨੀਗੜ੍ਹ ਬਲਾਕ ਪ੍ਰਧਾਨ ਯਤਿੰਦਰ ਮਿੱਤਲ, ਮੂਨਕ ਬਲਾਕ ਪ੍ਰਧਾਨ ਭੀਮਸੈਨ ਗਰਗ, ਸੰਗਰੂਰ ਬਲਾਕ ਪ੍ਰਧਾਨ ਅਮਨ ਜਖਮੀ, ਦਿੜ੍ਹਬਾ ਬਲਾਕ ਪ੍ਰਧਾਨ ਵਿਤੇਸ਼ ਗਰਗ, ਖਨੌਰੀ ਬਲਾਕ ਪ੍ਰਧਾਨ ਰਾਮ ਨਿਵਾਸ ਗਰਗ, ਸੰਦੀਪ ਮੋਨੂੰ, ਸੰਜੇ ਗੋਇਲ, ਭੂਸ਼ਨ ਕਾਂਸਲ, ਨਵੀਨ ਗਰਗ, ਕਰੁਣ ਬਾਂਸਲ, ਰਾਜਨ ਹੋਡਲਾ, ਰਾਜਨ ਸਿੰਗਲਾ, ਰਾਜੇਸ਼ ਕੁਮਾਰ, ਪੰਕਜ ਮਿੱਤਲ ਭਵਾਨੀਗੜ੍ਹ, ਮੁਕੇਸ਼ ਧੂਰੀ, ਅਤੁਲ ਗੁਪਤਾ, ਆਦਰਸ਼ ਕੁਮਾਰ, ਵਿਸ਼ਾਲ ਗੁਪਤਾ, ਵਿਜੇ ਮੋਹਨ, ਉਪਿੰਦਰ ਗਰਗ, ਸ਼ੈਂਕੀ ਗੋਇਲ, ਡਿੰਪਲ ਗਰਗ, ਯੋਗੇਸ਼ ਸ਼ਰਮਾ ਅਤੇ ਰਾਜੀਵ ਕੌਸ਼ਲ ਹਾਜ਼ਰ ਸਨ।