ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਮਿਸ਼ਨਰ ਪੁਲਿਸ ਲੁਧਿਆਣਾ ਨੇ ਇੱਕ ਪਤੀ/ਪਤਨੀ ਸਮੇਤ ਤਿੰਨ ਜਣਿਆਂ ਨੂੰ ਇੱਕ ਕਿੱਲੋ ਗਾਂਜੇ ਸਮੇਤ ਗਿ੍ਰਫ਼ਤਾਰ ਕੀਤਾ ਹੈ। ਗਿ੍ਰਫਤਾਰ ਵਿਅਕਤੀਆਂ ਖਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ ਅਪਰਾਧਿਕ ਮਾਮਲੇ ਦਰਜ਼ ਹਨ। ਥਾਣਾ ਡਵੀਜਨ ਨੰਬਰ 8 ਮੁਖੀ ਇੰਸਪੈਕਟਰ ਬਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਿਸ਼ਨਰ ਪੁਲਿਸ ਕੁਲਦੀਪ ਚਾਹਲ ਦੀਆਂ ਹਦਾਇਤਾਂ ’ਤੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ। ਇਸੇ ਤਹਿਤ ਹੀ ਪੁਲਿਸ ਵੱਲੋਂ ਪੀਬੀ-10 – ਐਚਐੱਫ਼ 7250 ਨੰਬਰੀ ਐਕਟਿਵਾ ’ਤੇ ਸਵਾਰ ਹੋ ਕੇ ਜਾ ਰਹੇ। (Crime News)
ਇਹ ਵੀ ਪੜ੍ਹੋ : ਖੇਤੀਬਾੜੀ ਵਿਭਾਗ ਦਾ ਕਿਸਾਨਾਂ ਲਈ ਉਪਰਾਲਾ, 1500 ਪ੍ਰਤੀ ਏਕੜ ਲੈਣ ਲਈ ਕਰੋ ਇਹ ਕੰਮ
ਵਿਅਕਤੀਆਂ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ’ਚੋਂ ਪੁਲਿਸ ਨੂੰ ਇੱਕ ਕਿੱਲੋ ਗਾਂਜਾ ਬਰਾਮਦ ਹੋਇਆ। ਜਿਸ ’ਤੇ ਦੋਵਾਂ ਨੂੰ ਪੁਲਿਸ ਨੇ ਗਿ੍ਰਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਦੋਵਾਂ ਦੀ ਪਛਾਣ ਸੂਰਜ ਰਾਮ ਤੇ ਵਿਕਰਮ ਕੁਮਾਰ ਉਰਫ਼ ਭੋਲਾ ਤੇ ਸੰਗੀਤਾ ਵਾਸੀਆਨ ਸਿਵਲ ਲਾਇਨ ਲੁਧਿਆਣਾ ਵਜੋਂ ਹੋਈ ਹੈ। ਜਿਹੜੇ ਹਮਸ਼ਵਰਾ ਹੋ ਕੇ ਇਲਾਕੇ ਅੰਦਰ ਗਾਂਜਾ ਵੇਚਣ ਦਾ ਧੰਦਾ ਕਰਦੇ ਸਨ। ਉਨ੍ਹਾਂ ਦੱਸਿਆ ਕਿ ਉਕਤਾਨ ਦੇ ਕਬਜ਼ੇ ’ਚ ਬਰਾਮਦ ਗਾਂਜਾ ਤੇ ਐਕਟਿਵਾ ਨੂੰ ਪੁਲਿਸ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਦਿੱਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੂਰਜ ਰਾਮ ਖਿਲਾਫ਼ ਇੱਕ ਤੇ ਵਿਕਰਮ ਕੁਮਾਰ ਉਰਫ਼ ਭੋਲਾ ਦੇ ਖਿਲਾਫ਼ ਦੋ ਅਪਰਾਧਿਕ ਮਾਮਲੇ ਪਹਿਲਾਂ ਹੀ ਦਰਜ਼ ਹਨ। (Crime News)