ਪੁਲਿਸ ਵੱਲੋਂ ਇੱਕ ਕਿੱਲੋਂ ਅਫ਼ੀਮ ਸਮੇਤ ਤਿੰਨ ਕਾਬੂ

arrested

ਕਾਰ ਭਜਾਉਣ ਦੀ ਕੀਤੀ ਕੋਸ਼ਿਸ਼, ਕਾਰ ਡਰਾਇਵਰ ਹੋਇਆ ਫਰਾਰ

ਪਟਿਆਲਾ,  (ਖੁਸ਼ਵੀਰ ਸਿੰਘ ਤੂਰ) ਪਟਿਆਲਾ ਪੁਲਿਸ ਵੱਲੋਂ ਤਿੰਨ ਵਿਕਅਤੀਆਂ ਕੋਲੋਂ ਕਿੱਲੋਂ ਅਫੀਮ ਬਰਾਮਦ ਕੀਤੀ ਗਈ ਹੈ। ਇਨ੍ਹਾਂ ਮੁਲਜ਼ਮਾਂ ਵੱਲੋਂ ਪੁਲਿਸ ਤੋਂ ਬਚਣ ਲਈ ਆਪਣੀ ਕਾਰ ਵੀ ਭਜਾਈ, ਪਰ ਰਫ਼ਤਾਰ ਬਹੁਤੀ ਤੇਜ ਹੋਣ ਕਰਕੇ ਅੱਗੇ ਆਏ ਮੋੜ ‘ਤੇ ਇਹ ਕਾਰ ਗੁਹਾਰੇ ‘ਚ ਜਾ ਵੱਜੀ। ਜਿਸ ਦੌਰਾਨ ਪੁਲਿਸ ਨੇ ਤਿੰਨ ਜਣਿਆ ਨੂੰ ਦਬੋਚ ਲਿਆ, ਜਦਕਿ ਕਾਰ ਚਾਲਕ ਭੱਜਣ ਵਿਚ ਭੱਜ ਗਿਆ।
ਜਾਣਕਾਰੀ ਅਨੁਸਾਰ ਥਾਣਾ ਤ੍ਰਿਪੜੀ ਦੇ ਸਹਾਇਕ ਥਾਣੇਦਾਰ ਚਰਨ ਸਿੰਘ ਸਮੇਤ ਪੁਲਿਸ ਪਾਰਟੀ ਥਾਣਾ ਮੁਖੀ ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠਾਂ ਪਟਿਆਲਾ ਦੇ ਨੇੜੇ ਹੀ ਸਥਿਤ ਪਿੰਡ ਜੱਸੋਵਾਲ ਦੇ ਕੋਲ਼ ਭਾਖੜਾ ਨਹਿਰ ਦੇ ਪੁਲ਼ ‘ਤੇ ਨਾਕਾ ਲਾਇਆ ਹੋਇਆ ਸੀ।

ਇਸ ਦੌਰਾਨ ਹੀ ਪਿੰਡ ਰੌਂਗਲ਼ਾ ਦੀ ਤਰਫ਼ੋਂ ਆਈ ਇੱਕ ਸੈਂਟਰੋ ਕਾਰ ਨੂੰ ਪੁਲਿਸ ਮੁਲਾਜ਼ਮਾਂ ਨੇ ਰੁਕਣ ਦਾ ਇਸ਼ਾਰਾ ਕੀਤਾ, ਪਰ ਕਾਰ ਦੇ ਚਾਲਕ ਨੇ ਆਪਣੇ ਆਪ ਨੂੰ ਪੁਲਿਸ ਦੀ ਗ੍ਰਿਫਤ ‘ਚ ਆਓਣ ਤੋ ਬਚਾਉਣ ਲਈ ਨਾਕਾ ਤੋੜਦਿਆਂ, ਕਾਰ ਭਜਾ ਲਈ ਤੇ ਅੱਗੇ ਮੋੜ ਆ ਜਾਣ ‘ਤੇ ਕਾਰ ਸੜਕ ਤੋਂ ਹੇਠਾਂ ਉਤਰ ਗਈ ਅਤੇ ਇੱਕ ਗੁਹਾਰੇ ਵਿਚ  ਜਾ ਵੱਜੀ। ਕਾਰ ਵਿਚ ਚਾਰ ਜਣੇ ਸਵਾਰ ਸਨ ਤੇ ਕਾਰ ਰੁਕਦਿਆਂ ਹੀ ਭੱਜ ਨਿਕਲੇ। ਪਰ ਇਨ੍ਹਾਂ ਵਿਚੋਂ ਤਿੰਨ ਜਣਿਆਂ ਨੂੰ ਪੁਲਿਸ ਮੁਲਾਜ਼ਮਾਂ ਨੇ ਕਾਬੂ ਕਰ ਲਿਆ। ਜਦਕਿ ਕਾਰ ਡਰਾਇਵਰ ਭੱਜ ਨਿੱਕਲਿਆ। ਤਲਾਸ਼ੀ ਲੈਣ ‘ਤੇ ਇਸ ਵਿਚੋਂ ਇੱਕ ਕਿਲੋ ਅਫ਼ੀਮ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਗੇਲਾ ਸਿੰਘ,  ਰਾਜੂ ਸਿੰਘ ਪੁੱਤਰ ਮੋਹਨ ਸਿੰਘ ਵਾਸੀਆਨ ਜਿਲ੍ਹਾ ਫਤਿਹਗੜ੍ਹ ਸਾਹਿਬ, ਮੁਹੰਮਦ ਮੰਜਰ ਪੁੱਤਰ ਮੁਹੰਮਦ ਅਖਤਰ ਵਾਸੀ ਬਿਹਾਰ ਹਾਲ ਵਾਸੀ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਨਾਮ ਸ਼ਾਮਲ ਹਨ। ਜਦਕਿ ਫਰਾਰ ਹੋਏ ਮੁਲਜ਼ਮ ਦਾ ਨਾਂਅ ਮੁਹੰਮਦ ਬਸ਼ੀਰ  ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।