ਚੰਡੀਗੜ੍ਹ। ਕਪੂਰਥਲਾ ਦੇ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵੀਰਵਾਰ ਸਵੇਰੇ 6:20 ਵਜੇ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਗਿ੍ਰਫ਼ਤਾਰ ਕਰਨ ਲਈ ਜਲਾਲਾਬਾਦ ਪੁਲਿਸ ਉਨ੍ਹਾਂ ਦੇ ਚੰਡੀਗੜ੍ਹ ਸੈਕਟਰ 5 ਸਥਿੱਤ ਨਿਵਾਸ ਸਥਾਨ ’ਤੇ ਪਹੁੰਚੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖਿਲਾਫ਼ ਡਰਗ ਤਸਕਰੀ (ਐੱਨਡੀਪੀਐੱਸ ਐਕਟ) ਦਾ ਇੱਕ ਪੁਰਾਣਾ ਮਾਮਲਾ ਸੀ, ਜਿਸ ’ਤੇ ਕਾਰਵਾਈ ਕਰਦੇ ਹੋਏ ਗਿ੍ਰਫ਼ਤਾਰ ਕੀਤਾ ਗਿਆ ਹੈ। ਜਦਲੀ ਹੀ ਉਨ੍ਹਾਂ ਨੂੰ ਜਲਾਲਾਬਾਦ ਦੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। (Sukhpal Khaira)
ਜਾਣਕਾਰੀ ਮੁਤਾਬਿਕ ਸੁਖਪਾਲ ਖਹਿਰਾ ਨੂੰ 2015 ਦੇ ਇੱਕ ਪੁਰਾਣੇ ਡਰੱਗ ਕੇਸ ’ਚ ਜਾਂਚ ਚੱਲ ਰਹੀ ਸੀ। ਇਸ ’ਚ ਡੀਆਈਜੀ ਦੀ ਅਗਵਾਈ ’ਚ ਬਣੀ ਐੱਸਆਈਟੀ ਦੀ ਰਿਪੋਰਟ ਦੇ ਆਧਾਰ ’ਤੇ ਉਨ੍ਹਾਂ ਦੀ ਗਿ੍ਰਫ਼ਤਾਰੀ ਹੋਈ ਹੈ। ਇਸ ਐੱਸਆਈਟੀ ’ਚ ਦੋ ਐੱਸਐੱਸਪੀ ਵੀ ਸ਼ਾਮਲ ਰਹੇ ਹਨ। ਜਦੋਂਕਿ ਸੁਖਪਾਲ ਖਿਹਰਾ ਦਾ ਕਹਿਣਾ ਹੈ ਕਿ ਇਹ ਇੱਕ ਝੂਠਾ ਕੇਸ ਸੀ, ਸੁਪਰੀਮ ਕੋਰਟ ਨੇ ਵੀ ਉਨ੍ਹਾਂ ਨੂੰ ਇਸ ਕੇਸ ’ਚ ਰਾਹਤ ਦਿੱਤੀ ਹੈ।