ਜੂਆ ਖੇਡਦੇ 11 ਜਣੇ ਪੁਲਿਸ ਨੇ ਡੇਢ ਲੱਖ ਦੀ ਨਕਦੀ ਸਮੇਤ ਦਬੋਚੇ

Ludhiana News
(ਸੰਕੇਤਕ ਫੋਟੋ)।
ਲੁਧਿਆਣਾ (ਸੱਚ ਕਹੂੰ ਨਿਊਜ਼)। ਥਾਣਾ ਕੋਤਵਾਲੀ ਦੀ ਪੁਲਿਸ ਨੇ ਸਥਾਨਕ ਸ਼ਹਿਰ ਅੰਦਰ ਬਾਗ ਵਾਲੀ ਗਲੀ ਦੀ ਇੱਕ ਬਿਲਡਿੰਗ ’ਚ ਜੂਆ ਖੇਡ ਰਹੇ 11 ਜਣਿਆਂ ਨੂੰ ਗਿ੍ਰਫ਼ਤਾਰ ਕਰਕੇ ਉਨਾਂ ਦੇ ਕਬਜ਼ੇ ’ਚੋਂ ਡੇਢ ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਤਫ਼ਤੀਸੀ ਅਫ਼ਸਰ ਨਰਿੰਦਰ ਸਿੰਘ ਮੁਤਾਬਕ ਘੰਟਾ ਘਰ ਵਿਖੇ ਮੌਜੂਦ ਪੁਲਿਸ ਨੂੰ ਇਤਲਾਹ ਮਿਲੀ ਕਿ ਬਾਗ ਵਾਲੀ ਗਲੀ ਦੀ ਤੀਜੀ ਮੰਜ਼ਿਲ ’ਤੇ ਕੁਝ ਵਿਅਕਤੀ ਜੂਆ ਖੇਡ ਰਹੇ ਹਨ। (Police)
ਜਿਸ ਉਪਰੰਤ ਕੀਤੀ ਗਈ ਛਾਪੇਮਾਰੀ ’ਚ 11 ਜਣਿਆਂ ਨੂੰ ਕਾਬੂ ਕੀਤਾ ਗਿਆ। ਜਿੰਨਾਂ ਦੀ ਪਹਿਚਾਣ ਰਜਨੀਸ ਕੁਮਾਰ ਵਾਸੀ ਸਾਊਥ ਸਿਟੀ, ਸੌਰਵ ਬੱਤਰਾ, ਨਰਿੰਦਰ ਕੁਮਾਰ ਵਾਸੀ ਦੁਰਗਾਪੁਰੀ, ਸੰਦੀਪ ਕੁਮਾਰ ਵਾਸੀ ਨਿਊ ਟੈਗੋਰ ਨਗਰ, ਕਪਿਲ ਤੇ ਰਜਤ ਛਾਬੜਾ ਵਾਸੀਆਨ ਸ਼ਕਤੀ ਵਿਹਾਰ, ਲਵ ਕੁਮਾਰ ਵਾਸੀ ਵੱਡੀ ਹੈਬੋਵਾਲ, ਰਵਿੰਦਰ ਸਿੰਘ ਵਾਸੀ ਚੰਡੀਗੜ ਰੋਡ, ਸਮਨਪ੍ਰੀਤ ਸਿੰਘ ਵਾਸੀ ਤਜੋਤ ਨਗਰ ਧਾਂਦਰਾ ਰੋਡ, ਸਨੀ ਸਚਦੇਵਾ ਵਾਸੀ ਗੁਲਚਮਨ ਅਤੇ ਵਿਕਾਸ ਕੁਮਾਰ ਵਾਸੀ ਦੁਰਗਾਪੁਰੀ ਵਜੋਂ ਹੋਈ ਹੈ। ਜਿੰਨਾਂ ਦੇ ਕਬਜੇ ’ਚੋਂ ਪੁਲਿਸ ਨੂੰ 1 ਲੱਖ 53 ਹਜਾਰ ਰੁਪਏ ਦੀ ਨਕਦੀ ਅਤੇ ਤਾਂਸ ਬਰਾਮਦ ਹੋਈ ਹੈ। ਜਾਂਚ ਅਧਿਕਾਰੀ ਨਰਿੰਦਰ ਸਿੰਘ ਅਨੁਸਾਰ ਪੁਲਿਸ ਵੱਲੋਂ ਉਕਤਾਨ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

LEAVE A REPLY

Please enter your comment!
Please enter your name here