(ਸੁਰਿੰਦਰ ਸਿੰਘ) ਧੂਰੀ। ਥਾਣਾ ਸਿਟੀ ਧੂਰੀ ਪੁਲਿਸ ਵੱਲੋਂ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੁਲਿਸ ਨੇ ਜਾਰੀ ਕੀਤੀਆਂ ਅੰਮ੍ਰਿਤਪਾਲ ਦੀਆਂ ਕੁਝ ਤਸਵੀਰਾਂ
ਇਸ ਸੰਬੰਧੀ ਥਾਣਾ ਸਿਟੀ ਧੂਰੀ ਵਿਖੇ ਡੀ.ਐੱਸ.ਪੀ ਯੋਗੇਸ਼ ਸ਼ਰਮਾ ਤੇ ਐੱਸ.ਐੱਚ.ਓ ਰਮਨਦੀਪ ਸਿੰਘ ਬਾਵਾ ਨੇ ਦੱਸਿਆ ਕਿ ਧੂਰੀ ਦੀ ਅਨਾਜ ਮੰਡੀ ਵਿੱਚ 6 ਏ.ਸੀ. ਚੋਰੀ ਕਰਨ ਦੇ ਦੋਸ਼ ਹੇਠ ਦਰਜ ਮੁਕੱਦਮਾ ਨੰਬਰ 34 ਵਿੱਚ ਪੁਲਿਸ ਵੱਲੋਂ ਸਤਨਾਮ ਸਿੰਘ ਪੁੱਤਰ ਓਮ ਪ੍ਰਕਾਸ਼ ਵਾਸੀ ਜੋਗੀ ਬਸਤੀ ਧੂਰੀ, ਗੁਰਦਰਸ਼ਨ ਸਿੰਘ ਉਰਫ ਪਲੰਭਰ ਪੁੱਤਰ ਹਰਭਜਨ ਸਿੰਘ ਵਾਸੀ ਜਨਤਾ ਨਗਰ ਧੂਰੀ, ਕੁਬਾੜੀਆ ਸੁਰੇਸ਼ ਕੁਮਾਰ ਪੁੱਤਰ ਸਵਰਨ ਕੁਮਾਰ ਵਾਸੀ ਸ਼ੇਰਪੁਰ ਬਾਈਪਾਸ ਧੂਰੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 1 ਏ.ਸੀ. ਦਾ ਕੰਪਰੈਸਰ, 5 ਖੋਲ੍ਹੇ ਹੋਏ ਏ.ਸੀਆਂ ਦੇ ਵੱਖ-ਵੱਖ ਤਰ੍ਹਾਂ ਦੇ ਪਾਰਟਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਦੀ ਹੋਰ ਡੂੰਘਾਈ ਨਾਲ਼ ਜਾਂਚ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।














