ਪੁਲਿਸ ਵੱਲੋਂ ਟਰੈਪ ਸੂਟਰ ਖਿਡਾਰੀ ਪੁੱਤ ਗ੍ਰਿਫਤਾਰ, ਪਿਓ ਦੀ ਭਾਲ ਜਾਰੀ

ਮਾਮਲਾ ਪਾਵਰਕੌਮ ਦੇ ਮੁਲਾਜ਼ਮਾਂ ਦੇ ਕਤਲ ਦਾ

ਪਿਓ ਦੀ ਕੁੱਟਮਾਰ ਦਾ ਬਦਲਾ ਲੈਣ ਲਈ ਪੁੱਤ ਨੇ ਚਲਾਈਆਂ ਗੋਲੀਆਂ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਨੇ ਪਿਛਲੇ ਦਿਨੀਂ ਪਾਵਰਕੌਮ ਦੇ ਦੋ ਮੁਲਾਜ਼ਮਾਂ ਦੇ ਹੋਏ ਕਤਲ ਮਾਮਲੇ ਵਿੱਚ ਇੱਕ ਵਿਕਅਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਕਿ ਜਦਕਿ ਦੂਜੇ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਪੁਲਿਸ ਵੱਲੋਂ ਨਾਮਜਦ ਕੀਤੇ ਪਿਓ-ਪੁੱਤ ਹਨ। ਮ੍ਰਿਤਕਾਂ ਵੱਲੋਂ ਘਟਨਾ ਵਾਲੇ ਦਿਨ ਝਗੜੇ ਦੌਰਾਨ ਪਿਓ ਦੀ ਕੁੱਟਮਾਰ ਕੀਤੀ ਸੀ, ਜਿਸ ਤੋਂ ਬਾਅਦ ਪੁੱਤਰ ਵੱਲੋਂ ਗੁੱਸੇ ਵਿੱਚ ਆਕੇ ਇਨ੍ਹਾਂ ਤੇ ਗੋਲੀਆਂ ਚਲਾਈਆਂ ਗਈਆਂ ਸਨ।

ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਪੀ.ਡੀ. ਹਰਮੀਤ ਸਿੰਘ ਹੁੰਦਲ ਇਸ ਕੇਸ ਦੇ ਹੱਲ ਲਈ ਇੱਕ ਪੁਲਿਸ ਅਫ਼ਸਰਾਂ ਦੀ ਸਪੈਸ਼ਲ ਟੀਮ ਬਣਾਈ ਗਈ ਸੀ। ਇਸ ਟੀਮ ਵੱਲੋਂ ਕਾਫੀ ਲੋਕਾਂ ਅਤੇ ਨੇੜੇ-ਤੇੜੇ ਰਹਿੰਦੇ ਵਿਅਕਤੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤੇ ਮੌਕੇ ‘ਤੇ ਮੋਬਾਇਲ ਫੋਰੈਸਿਕ ਟੀਮ ਦੇ ਮਾਹਰਾ ਵੱਲੋਂ ਸਬੂਤ ਇਕੱਤਰ ਕੀਤੇ ਗਏ। ਤਫਤੀਸ ਦੌਰਾਨ ਮਨਰਾਜ ਸਿੰਘ ਸਰਾਓਂ ਉਮਰ 20 ਸਾਲ ਅਤੇ ਇਸ ਦਾ ਪਿਤਾ ਅਮਨਦੀਪ ਸਿੰਘ 45 ਸਾਲ ਵਾਸੀ ਪਿੰਡ ਦੁਗਾਲ ਥਾਣਾ ਪਾਤੜਾਂ ਹਾਲ.ਫਲੈਟ ਐਸ.ਏ.ਐਸ. ਨਗਰ ਮੋਹਾਲੀ ਸਾਹਮਣੇ ਆਏ,

ਜਿਨ੍ਹਾਂ ਦੀ ਗ੍ਰਿਫਤਾਰੀ ਸਬੰਧੀ ਇਸ ਟੀਮ ਵੱਲੋਂ ਸੰਗਰੂਰ, ਮਾਨਸਾ, ਮੋਹਾਲੀ ਤੇ ਚੰਡੀਗੜ੍ਹ ਵਿਖੇ ਇਹਨਾਂ ਦੇ ਟਿਕਾਣਿਆਂ ਪਰ ਰੇਡਾਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਮੁੱਖ ਮੁਲਜ਼ਮ ਮਨਰਾਜ ਸਿੰਘ ਸਰਾਓ ਨੂੰ ਸਮਾਣਾ ਪਟਿਆਲਾ ਰੋਡ ਤੇ ਪਿੰਡ ਢੈਂਠਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੀ ਨਿਸ਼ਾਨਦੇਹੀ ਤੇ ਵਾਰਦਾਤ ਸਮੇਂ ਵਰਤੀ ਰਾਈਫਲ 12 ਬੋਰ ਸਮੇਤ 20 ਜਿੰਦਾ ਕਾਰਤੂਸ 12 ਬੋਰ ਅਤੇ 03 ਖੋਲ ਰੋਦ 12 ਬੋਰ ਤੇ ਇੱਕ ਅਸਲਾ ਲਾਇਸੰਸ ਜੋ ਕਿ ਮਨਰਾਜ ਸਿੰਘ ਸਰਾਓ ਤੇ ਨਾਂਅ ‘ਤੇ ਸਾਲ 2018 ਵਿੱਚ ਐਸ.ਏ.ਐਸ. ਨਗਰ ਮੋਹਾਲੀ ਤੋ ਜਾਰੀ ਹੋਇਆ ਹੈ, ਬਰਾਮਦ ਕੀਤੇ ਗਏ ਹਨ।

ਇੰਜ ਹੋਈ ਘਟਨਾ

ਦੋਵੇਂ ਪਿਓ-ਪੁੱਤ ਘਟਨਾ ਵਾਲੀ ਰਾਤ ਖਾਣਾ-ਖਾਣ ਲਈ ਨੇਪਾਲੀ ਢਾਬੇ ‘ਤੇ ਗਏ ਸੀ ਜਿੱਥੇ ਪਹਿਲਾਂ ਹੀ ਅਮਰੀਕ ਸਿੰਘ ਅਤੇ ਸਿਮਰਨਜੀਤ ਸਿੰਘ ਬੈਠੇ ਸਨ। ਇਸ ਦੌਰਾਨ ਮ੍ਰਿਤਕ ਅਮਰੀਕ ਸਿੰਘ ਤੇ ਸਿਮਰਨਜੀਤ ਸਿੰਘ ਦਾ ਉਸ ਦੇ ਪਿਤਾ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜੀ ਤੋਂ ਝਗੜਾ ਹੋਇਆ। ਇਸ ਝਗੜੇ ਦੀ ਰੰਜਸ਼ ਕਾਰਨ ਮਨਰਾਜ ਸਿੰਘ ਅਤੇ ਇਸ ਦੇ ਪਿਤਾ ਨੇ ਪੀ.ਜੀ. ਤੋਂ 12 ਬੋਰ ਰਾਈਫਲ ਲੈਕੇ ਦੁਬਾਰਾ ਨੇਪਾਲੀ ਢਾਬੇ ਤੇ ਆ ਗਏ ਜਦੋ ਢਾਬੇ ਤੋ ਅਮਰੀਕ ਸਿੰਘ ਤੇ ਸਿਮਰਨਜੀਤ ਸਿੰਘ ਆਪਣੇ ਆਪਣੇ ਘਰ ਨੂੰ ਮੋਟਰਸਾਇਲ ਪਰ ਜਾਣ ਲੱਗੇ ਤਾਂ ਇਹਨਾਂ ਦੋਵਾਂ ਨੇ 12 ਬੋਰ ਰਾਈਫਲ ਨਾਲ ਅਮਰੀਕ ਸਿੰਘ ਅਤੇ ਸਿਮਰਨਜੀਤ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ।  ਦੋਵਾਂ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।