ਯੂਐਸਏ ਬੈਠੇ ਗੁਰਵਿੰਦਰ ਸਿੰਘ ਦੇ ਕਹਿਣ ’ਤੇ ਦਿੰਦਾ ਸੀ ਵਾਰਦਾਤਾਂ ਨੂੰ ਅੰਜ਼ਾਮ
Crime News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੁਲਿਸ ਵੱਲੋਂ ਅੰਤਰਰਾਸ਼ਟਰੀ ਗੈਂਗ ਨਾਲ ਸਬੰਧਿਤ ਪੇਸ਼ੇਵਰ ਮੁਜ਼ਰਮ ਨੂੰ 2 ਨਜਾਇਜ਼ ਪਿਸਟਲਾਂ ਅਤੇ ਜਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸਪੀ ਇੰਨਵੈਸਟੀਗੇਸ਼ਨ ਗੁਰਵੰਸ ਸਿੰਘ ਬੈਸ ਨੇ ਦੱਸਿਆ ਕਿ ਡੀਐਸਪੀ ਡੀ ਦੀ ਰਾਜੇਸ਼ ਕੁਮਾਰ ਮਲਹੋਤਰਾ ਦੀ ਅਗਵਾਹੀ ਹੇਠ ਏ.ਐਸ.ਆਈ ਸਤਨਾਮ ਸਿੰਘ ਇੰਚਾਰਜ ਸਪੈਸਲ ਸੈਲ ਰਾਜਪੁਰਾ ਦੀ ਪੁਲਿਸ ਪਾਰਟੀ ਵੱਲੋ ਅਸ਼ੀਸ਼ ਕੁਮਾਰ ਉਰਫ ਬਿੱਲਾ ਪੁੱਤਰ ਭੁਪਿੰਦਰ ਸਿੰਘ ਵਾਸੀ ਰਾਜਪੁਰਾ ਟਾਊਨ ਨੂੰ ਤੋਂ 2 ਨਜਾਇਜ਼ 32 ਬੋਰ ਪਿਸਟਲਾ ਸਮੇਤ ਮੈਗਜ਼ੀਨ ਤੇ 08 ਜਿੰਦਾ ਕਾਰਤੂਸ 32 ਬੋਰ ਬ੍ਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ: Amloh News: ਪੰਚਾਇਤੀ ਜ਼ਮੀਨਾਂ ’ਤੇ ਕੀਤੇ ਨਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ : ਵਿਧਾਇਕ ਗੈਰੀ ਬੜਿੰਗ
ਉਨ੍ਹਾਂ ਦੱਸਿਆ ਕਿ ਏ.ਐਸ.ਆਈ ਗੁਰਮੇਲ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਅਸ਼ੀਸ਼ ਉਰਫ ਬਿੱਲਾ ਜੋ ਵਿਦੇਸ਼ ਬੈਠੇ ਹੋਰ ਵਿਅਕਤੀ ਗੁਰਵਿੰਦਰ ਸਿੰਘ ਪੁੱਤਰ ਗੁਰਬਾਜ ਸਿੰਘ ਵਾਸੀ ਪਿਲਖਣੀ ਰਾਜਪੁਰਾ ਹਾਲ ਵਾਸੀ ਯੂ.ਐਸ.ਏ. ਨਾਲ ਗੂੜੇ ਸਬੰਧ ਹਨ, ਜੋ ਗੁਰਵਿੰਦਰ ਸਿੰਘ ਦੇ ਕਹਿਣ ਤੇ ਟਾਰਗੈਟ ਕਿਲੰਗ, ਫਿਰੋਤੀਆ ਮੰਗਣ ਅਤੇ ਨਜਾਇਜ ਅਸਲੇ ਦੀ ਸਪਲਾਈ ਕਰਦਾ ਹੈ ਅਤੇ ਇਹ ਅੰਬਾਲਾ ਸਾਇਡ ਤੋਂ ਰਾਜਪੁਰਾ ਵੱਲ ਆਵੇਗਾ। ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਅਸ਼ੀਸ਼ ਕੁਮਾਰ ਨੂੰ ਨਜਾਇਜ ਅਸਲਾ ਸਮੇਤ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਫੜੇ ਗਏ ਮੁਜਰਮ ਨੂੰ ਯੂ.ਐਸ.ਏ. ਵਿੱਚ ਬੈਠਾ ਗੁਰਵਿੰਦਰ ਸਿੰਘ ਹੈਂਡਲ ਕਰਦਾ ਸੀ ਅਤੇ ਉਸ ਦੇ ਕਹਿਣ ਤੇ ਇਸ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ। Crime News