ਮੁਲਜ਼ਮਾਂ ਕੋਲੋਂ 2 ਲੱਖ ਰੁਪਏ ਵੀ ਕੀਤੇ ਬਰਾਮਦ | Crime News
Crime News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੇ ਨਿਰਦੇਸ਼ਾਂ ਅਨੁਸਾਰ ਫਰੀਦਕੋਟ ਨੂੰ ਸੁਰੱਖਿਅਤ ਜ਼ਿਲ੍ਹਾ ਬਣਾਉਣ ਦੀ ਮੁਹਿੰਮ ਦੌਰਾਨ, ਜਤਿੰਦਰ ਸਿੰਘ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਦੀ ਨਿਗਰਾਨੀ ਹੇਠ ਥਾਣਾ ਸਿਟੀ ਕੋਟਕਪੂਰਾ ਵੱਲੋਂ ਲੁੱਟ-ਖੋਹ ਕਰਨ ਵਾਲੇ 02 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।
ਇਹ ਵੀ ਪੜ੍ਹੋ: Sunam News: ਸੁਨਾਮ ’ਚ ਵੱਖ-ਵੱਖ ਥਾਵਾਂ ’ਤੇ ਚਾਇਨਾ ਡੋਰ ਦੀ ਚੈਕਿੰਗ
ਜਾਣਕਾਰੀ ਅਨੁਸਾਰ ਇਤਲਾਹ ਮਿਲੀ ਸੀ ਕਿ ਵਿਜੇ ਕੁਮਾਰ ਅਰੋੜਾ ਪੁੱਤਰ ਚਮਨ ਲਾਲ ਅਰੋੜਾ ਵਾਸੀ ਮੁਹੱਲਾ ਕਸ਼ਮੀਰੀਆਂ ਵਾਲਾ, ਕੋਟਕਪੂਰਾ ਆਪਣੀ ਪਤਨੀ ਸੁਨੀਤਾ ਅਰੋੜਾ ਨੂੰ ਪਟਿਆਲਾ ਦੀ ਬੱਸ ਵਿੱਚ ਚੜਾਉਣ ਲਈ ਇੰਤਜਾਰ ਕਰ ਰਿਹਾ ਸੀ ਤਾਂ ਦੋ ਨਾ-ਮਾਲੂਮ ਮੋਟਰਸਾਈਕਲ ਸਵਾਰਾਂ ਆਏ ਅਤੇ ਉਸ ਦੀ ਪਤਨੀ ਦਾ ਪਰਸ ਖੋਹ ਲਿਆ ਅਤੇ ਫਰਾਰ ਹੋ ਗਏ, ਜਿਸ ਵਿੱਚ ਕਰੀਬ 05 ਲੱਖ ਰੁਪਏ ਸਨ। ਜਿਸ ’ਤੇ ਮੁਕੱਦਮਾ ਨੰਬਰ 07 ਅ/ਧ 304,3(5) ਬੀ.ਐਨ.ਐਸ ਥਾਣਾ ਸਿਟੀ ਕੋਟਕਪੂਰਾ ਦਰਜ ਰਜਿਸਟਰ ਕੀਤਾ ਗਿਆ।
ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਦੀਆਂ ਟੀਮਾਂ ਵੱਲੋਂ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਦੌਰਾਨੇ ਤਫਤੀਸ਼ ਮੁਕੱਦਮੇ ਵਿੱਚ ਮੁਲਜ਼ਮ ਕੁਲਵਿੰਦਰ ਸਿੰਘ ਉਰਫ ਬਚੀ ਪੁੱਤਰ ਹਰਜਿੰਦਰ ਸਿੰਘ ਵਾਸੀ ਚੋਪੜਿਆ ਵਾਲਾ ਬਾਗ ਕੋਟਕਪੂਰਾ ਅਤੇ ਬਲਵੰਤ ਸਿੰਘ ਉਰਫ ਨਿੱਕਾ ਪੁੱਤਰ ਤੇਜਾ ਸਿੰਘ ਵਾਸੀ ਢਿਲਵਾ ਕਲਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਜਿੰਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 2 ਲੱਖ ਰੁਪਏ ਦੀ ਬ੍ਰਾਮਦਗੀ ਕਰਵਾਈ ਜਾ ਚੁੱਕੀ ਹੈ ਇਸ ਤੋ ਇਲਾਵਾ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਰਿਕਵਰੀ ਕਰਵਾਈ ਜਾਵੇਗੀ। Crime News