Punjab Police: ਥਾਣਾ ਨੇਹੀਆ ਵਾਲਾ ਦੀ ਪੁਲਿਸ ਵੱਲੋਂ ਹਲਕਾ ਭੁੱਚੋ ਦਾ ਨਕਲੀ ਵਿਧਾਇਕ ਗ੍ਰਿਫਤਾਰ

Punjab Police
ਗੋਨਿਆਣਾ ਮੰਡੀ: ਫੜਿਆ ਗਿਆ ਮੁਲਜ਼ਮ ਪੁਲਿਸ ਪਾਰਟੀ ਦੇ ਨਾਲ਼।

Punjab Police: (ਜਗਤਾਰ ਜੱਗਾ) ਗੋਨਿਆਣਾ ਮੰਡੀ। ਥਾਣਾ ਨੇਹੀਆ ਵਾਲਾ ਅਧੀਨ ਪੈਂਦੀ ਪੁਲਿਸ ਚੌਂਕੀ ਗੋਨਿਆਣਾ ਮੰਡੀ ਦੇ ਇੰਚਾਰਜ ਮੋਹਨਦੀਪ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਹਲਕਾ ਭੁੱਚੋ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਬਣ ਕੇ ਫੋਨ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਹਨਦੀਪ ਸਿੰਘ ਚੌਕੀ ਇੰਚਾਰਜ ਗੋਨਿਆਣਾ ਮੰਡੀ ਨੇ ਦੱਸਿਆ ਕਿ ਪਿਛਲੇ ਦਿਨੀਂ ਹੁੱਲੜਬਾਜ਼ੀ ਕਰਨ ਦੇ ਦੋਸ਼ ਵਿੱਚ ਕੁਝ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਸੀ, ਜਿਨ੍ਹਾਂ ’ਤੇ ਧਾਰਾ 109 ਲਗਾ ਕੇ ਹਵਾਲਾਤ ’ਚ ਬੰਦ ਕਰ ਦਿੱਤਾ ਗਿਆ ਸੀ। ਇਸ ਸਬੰਧ ਵਿੱਚ ਇੱਕ ਨੌਜਵਾਨ ਜੋ ਕਿ ਆਪਣੇ-ਆਪ ਨੂੰ ਹਲਕੇ ਦਾ ਆਮ ਆਦਮੀ ਪਾਰਟੀ ਦਾ ਜਨਰਲ ਸਕੱਤਰ ਦੱਸ ਰਿਹਾ ਸੀ, ਉਹਨਾਂ ਨੂੰ ਆ ਕੇ ਮਿਲਿਆ। ਉਹਨਾਂ ਵੱਲੋਂ ਜਦੋਂ ਨੌਜਵਾਨਾਂ ਦੀ ਜਮਾਨਤ ਕਰਾਉਣ ਬਾਰੇ ਗੱਲ ਕਹੀ ਗਈ ਤਾਂ ਉਕਤ ਵਿਅਕਤੀਆਂ ਵੱਲੋਂ ਕੁਝ ਸਮੇਂ ਬਾਅਦ ਫਿਰ ਫੋਨ ਕੀਤਾ ਗਿਆ ਅਤੇ ਵਿਧਾਇਕ ਜਗਸੀਰ ਸਿੰਘ ਨਾਲ ਗੱਲ ਕਰਨ ਲਈ ਕਿਹਾ ਗਿਆ।

ਇਹ ਵੀ ਪੜ੍ਹੋ: Sunam News: ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਸ਼ਹਿਰ ’ਚ ਲਗਭਗ 93 ਲੱਖ ਦੀ ਲਾਗਤ ਵਾਲੇ ਦੋ ਹੋਰ ਵਿਕਾਸ ਕਾਰਜਾਂ…

ਉਹਨਾਂ ਵੱਲੋਂ ਫੋਨ ’ਤੇ ਉਕਤ ਵਿਅਕਤੀ ਨਾਲ਼ ਗੱਲ ਕੀਤੀ ਜੋ ਕਿ ਮਾਸਟਰ ਜਗਸੀਰ ਸਿੰਘ ਬਣ ਕੇ ਗੱਲ ਕਰ ਰਿਹਾ ਸੀ। ਚੌਂਕੀ ਇੰਚਾਰਜ ਨੇ ਦੱਸਿਆ ਕਿ ਉਹਨਾਂ ਨੂੰ ਆਪਣੇ ਤਜ਼ਰਬੇ ਮੁਤਾਬਕ ਉਸ ਆਵਾਜ਼ ’ਤੇ ਕੁਝ ਸ਼ੱਕ ਹੋਇਆ ਜੋ ਕਿ ਬਹੁਤ ਹੀ ਤਲਖ ਲਹਿਜੇ ਵਿੱਚ ਗੱਲ ਕਰ ਰਿਹਾ ਸੀ। ਸ਼ੱਕ ਹੋਣ ’ਤੇ ਉਹਨਾਂ ਆਪਣੇ ਪੱਧਰ ’ਤੇ ਇਸ ਮਾਮਲੇ ਦੀ ਤਫਤੀਸ਼ ਕੀਤੀ। ਇਸ ਸੰਬੰਧੀ ਜਦੋਂ ਉਹਨਾਂ ਹਲਕਾ ਵਿਧਾਇਕ ਮਾ. ਜਗਸੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਵੀ ਇਸ ਗੱਲ ’ਤੇ ਹੈਰਾਨਗੀ ਪ੍ਰਗਟ ਕੀਤੀ ਤੇ ਕਿਹਾ ਕਿ ਉਹ ਤਾਂ ਪਿਛਲੇ ਦਿਨਾਂ ਤੋਂ ਕਿਸੇ ਧਾਰਮਿਕ ਜਗ੍ਹਾ ’ਤੇ ਮੱਥਾ ਟੇਕਣ ਲਈ ਗਏ ਹੋਏ ਹਨ ਅਤੇ ਉਹ ਹਵਾਈ ਸਫਰ ਰਾਹੀਂ ਗਏ ਹੋਏ ਹਨ ਜਿੱਥੇ ਫੋਨ ਦੀ ਵਰਤੋਂ ਹੀ ਨਹੀਂ ਕੀਤੀ ਗਈ ਅਤੇ ਨਾ ਹੀ ਉਹਨਾਂ ਵੱਲੋਂ ਕਿਸੇ ਨੂੰ ਛੁਡਵਾਉਣ ਲਈ ਕੋਈ ਫੋਨ ਕੀਤਾ ਗਿਆ ਹੈ। Punjab Police

ਪੁਲਿਸ ਵੱਲੋਂ ਪੂਰੀ ਤਫਤੀਸ਼ ਕਰਨ ਤੋਂ ਬਾਅਦ ਮੁਲਜ਼ਮ ਨੂੰ ਫੜ ਲਿਆ ਗਿਆ ਜਿਸ ਦੀ ਪਹਿਚਾਣ ਹਰਵਿੰਦਰ ਸਿੰਘ ਵਾਸੀ ਕੋਠੇ ਜੀਵਨ ਸਿੰਘ ਪਿੰਡ ਦਾਨ ਸਿੰਘ ਵਾਲਾ ਵਜੋਂ ਹੋਈ। ਪ੍ਰਸ਼ਾਸਨ ਅਨੁਸਾਰ ਥਾਣਾ ਨੇਹੀਆਂ ਵਾਲਾ ਅਧੀਨ ਪੈਂਦੀ ਚੌਂਕੀ ਗੋਨਿਆਣਾ ਮੰਡੀ ਦੇ ਇੰਚਾਰਜ ਮੋਹਨਦੀਪ ਸਿੰਘ ਦੀ ਸ਼ਿਕਾਇਤ ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਧਾਰਾ 221/ 224 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। Punjab Police

LEAVE A REPLY

Please enter your comment!
Please enter your name here