Punjab News: ਪੁਲਿਸ ਨੇ ਸ਼ਿਵ ਸੈਨਾ ਆਗੂਆਂ ਦੇ ਘਰਾਂ ’ਤੇ ਹਮਲਾ ਕਰਨ ਦੇ ਦੋਸ਼ ’ਚ 1 ਹੋਰ ਦਬੋਚਿਆ

Ludhiana News

ਕਾਊਂਟਰ ਇੰਟੈਲੀਜੈਂਸੀ ਤੇ ਕਰਾਇਮ ਬ੍ਰਾਂਚ ਲੁਧਿਆਣਾ ਦੀਆਂ ਟੀਮਾਂ ਨੇ ਲਾਡੋਵਾਲ ਇਲਾਕੇ ’ਚੋਂ ਕੀਤਾ ਗ੍ਰਿਫ਼ਤਾਰ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਨਵੰਬਰ ਮਹੀਨੇ ਦੇ ਅਗਾਜ਼ ’ਚ ਸਨਅੱਤੀ ਸ਼ਹਿਰ ਲੁਧਿਆਣਾ ’ਚ ਇੱਕ ਸ਼ਿਵ ਸੈਨਾ ਆਗੂ ਦੇ ਘਰ ’ਤੇ ਪੈਟਰੋਲ ਬੰਬ ਨਾਲ ਹਮਲਾ ਕਰਨਾ ਦੇ ਦੋਸ਼ ’ਚ ਪੁਲਿਸ ਵੱਲੋਂ 1 ਹੋਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ’ਚ ਇਸ ਤੋਂ ਪਹਿਲਾਂ ਪੁਲਿਸ 3 ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਜਾਣਕਾਰੀ ਦਿੰਦਿਆਂ ਏਆਈਜੀ ਕਾਊਂਟਰ ਇੰਟੈਲੀਜੈਂਸ ਨੇ ਦੱਸਿਆ ਕਿ 2 ਨਵੰਬਰ ਨੂੰ ਲੁਧਿਆਣਾ ਵਿਖੇ ਸ਼ਿਵ ਸੈਨਾ ਆਗੂ ਹਰਕੀਰਤ ਸਿੰਘ ਖੁਰਾਣਾ ਦੇ ਮਾਡਲ ਟਾਊਨ ਐਕਸਟੈਸ਼ਨ ਸਥਿੱਤ ਘਰ ’ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਸੀ। ਜਿਸ ’ਚ ਪੁਲਿਸ ਤੇ ਇੰਟੈਲਜੈਂਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਪਹਿਲਾਂ ਹੀ 3 ਮੋਟਰਸਾਇਕਲ ਸਵਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ। ਮਾਮਲੇ ’ਚ 1 ਹੋਰ ਵੱਡੀ ਸਫ਼ਲਤਾ ਹੱਥ ਲੱਗੀ ਹੈ।

ਇਹ ਖਬਰ ਵੀ ਪੜ੍ਹੋ : ਹੋਸਟਲ ਦੀ ਛੇਵੀਂ ਮੰਜ਼ਿਲ ਤੋਂ ਵਿਦਿਆਰਥੀ ਨੇ ਮਾਰੀ ਛਾਲ, ਜੇਈਈ ਦੀ ਕਰ ਰਿਹਾ ਸੀ ਤਿਆਰੀ

ਜਿਸ ’ਚ ਫ਼ਰਾਰ ਚੱਲ ਰਹੇ ਲਵਪ੍ਰੀਤ ਸਿੰਘ ਉਰਫ਼ ਮੋਨੂੰ ਬਾਬਾ ਵਾਸੀ ਗੁਣਾਚੌਰ (ਨਵਾਂ ਸ਼ਹਿਰ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਮਾਮਲੇ ’ਚ ਮੁੱਖ ਮੁਲਜ਼ਮ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ’ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਇੰਚਾਰਜ ਕਰਾਇਮ ਬ੍ਰਾਂਚ- 1 ਮੁੱਖ ਅਫ਼ਸਰ ਥਾਣਾ ਮਾਡਲ ਟਾਊਨ ਤੇ ਇੰਸਪੈਕਟਰ ਦਵਿੰਦਰ ਸ਼ਰਮਾ, ਇੰਸਪੈਕਟਰ ਸੁਰੇਸ਼ ਕੁਮਾਰ ਤੇ ਇੰਸਪੈਕਟਰ ਕੈਲਾਸ਼ ਚੰਦ ਆਦਿ ਦੀ ਅਗਵਾਈ ’ਚ ਟੀਮਾਂ ਨੇ 23 ਨਵੰਬਰ ਨੂੰ ਲਵਪ੍ਰੀਤ ਸਿੰਘ ਉਰਫ਼ ਮੋਨੂੰ ਬਾਬਾ ਨੂੰ ਲਾਡੋਵਾਲ ਦੇ ਏਰੀਏ ’ਚੋਂ ਗ੍ਰਿਫ਼ਤਾਰ ਕੀਤਾ ਹੈ। ਜਿਸ ਨੇ ਰਵਿੰਦਰ ਪਾਲ ਉਰਫ਼ ਰਵੀ ਤੇ ਅਨਿਲ ਕੁਮਾਰ ਉਰਫ਼ ਹਨੀ ਨਾਲ ਮਿਲਕੇ ਉਕਤ ਸ਼ਿਵ ਸੈਨਾ ਆਗੂ ਦੇ ਘਰ ’ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਸੀ। Ludhiana News