ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਹੌਲਦਾਰ ਵੱਲੋਂ ...

    ਹੌਲਦਾਰ ਵੱਲੋਂ ਵਕੀਲ ਦੀ ਕੁੱਟਮਾਰ ਨੂੰ ਲੈਕੇ ਪੁਲਿਸ ਤੇ ਵਕੀਲਾਂ ਦੇ ਸਿੰਗ ਫਸੇ

    Bathinda, Advocate, Police

    ਹੌਲਦਾਰ ਵੱਲੋਂ ਵਕੀਲ ਦੀ ਕੁੱਟਮਾਰ ਨੂੰ ਲੈਕੇ ਪੁਲਿਸ ਤੇ ਵਕੀਲਾਂ ਦੇ ਸਿੰਗ ਫਸੇ

    ਬਠਿੰਡਾ (ਅਸ਼ੋਕ ਵਰਮਾ)। ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਦੀ ਟਰੈਫਿਕ ਪੁਲਿਸ ਦੇ ਇੱਕ ਹੌਲਦਾਰ ਵੱਲੋਂ ਕੀਤੀ ਕਥਿਤ ਕੁੱਟਮਾਰ ਨੂੰ ਲੈਕੇ ਦੋਵਾਂ ਧਿਰਾਂ ਦੇ ਸਿੰਗ ਫਸ ਗਏ ਹਨ। ਮਾਮਲਾ ਬਠਿੰਡਾ ਦੇ ਘੋੜਾ ਚੌਂਕ ਦਾ ਹੈ ਜਿੱਥੇ ਐਡਵੋਕੇਟ ਜੀਦਾ ਅੱਜ ਸਵੇਰ ਵਕਤ ਕਿਸੇ ਡਾਕਟਰ ਕੋਲ ਜਾ ਰਹੇ ਸਨ। ਵਨ ਵੇਅ ਹੋਣ ਕਰਕੇ ਟਰੈਫਿਕ ਪੁਲਿਸ ਦੇ ਹੌਲਦਾਰ ਰਣਜੀਤ ਸਿੰਘ ਨੇ ਵਕੀਲ ਆਗੂ ਨੂੰ ਜਾਣ ਤੋਂ ਰੋਕਿਆ। ਜਿਸ ਨੂੰ ਲੈ ਕੇ ਤਕਰਾਰ ਹੁੰਦਾ ਹੁੰਦਾ ਹੱਥਪਾਈ ਤੱਕ ਪੁੱਜ ਗਿਆ। (Bathinda News)

    ਦੋਵਾਂ ਧਿਰਾਂ ਨੇ ਇੱਕ ਦੂਸਰੇ ‘ਤੇ ਪਹਿਲ ਕਰਨ ਦੇ ਦੋਸ਼ ਲਾਏ ਹਨ। ਓਧਰ ਵਕੀਲ ਆਗੂ ਦੀ ਕੁੱਟਮਾਰ ਤੋਂ ਭੜਕੇ ਵਕੀਲਾਂ ਨੇ ਅਦਾਲਤੀ ਕੰਮ ਕਾਜ ਠੱਪ ਕਰਕੇ ਐਸਐਸਪੀ ਦਫਤਰ ਸਾਹਮਣੇ ਧਰਨਾ ਲਾ ਦਿੱਤਾ। ਵਕੀਲ ਕੁਟਮਾਰ ਕਰਨ ਵਲੇ ਹੌਲਦਾਰ ਖਿਲਾਫ ਪੁਲਿਸ ਕੇਸ ਦਰਜ ਕਰਕੇ ਬਰਖਾਸਤ ਕਰਨ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਹੌਲਦਾਰ ਰਣਜੀਤ ਸਿੰਘ ਨੇ ਪੁਲਿਸ ਨੂੰ ਬਿਆਨ ਲਿਖਾ ਦਿੱਤੇ ਹਨ। ਜਿਨਹਾਂ ਦੇ ਅਧਾਰ ‘ਤੇ ਪੁਲਿਸ ਐਡਵੇਕੇਟ ਨਵਦੀਪ ਸਿੰਘ ਜੀਦਾ ਖਿਲਾਫ ਪੁਲਿਸ ਕੇਸ ਦਰਜ ਕਰਨ ਦੀ ਗੱਲ ਆਖ ਰਹੀ ਹੈ। ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

    LEAVE A REPLY

    Please enter your comment!
    Please enter your name here