ਹਰਿਆਣੇ ਦੇ ਟਰਾਲੇ ਸਮੇਤ ਚੋਰ ਗਿਰੋਹ ਦੇ 2 ਸਰਗਰਮ ਮੈਂਬਰ ਪੁਲਿਸ ਅੜਿੱਕੇ

Police, Activists, Members, Gang, Riyani, Trucks

40 ਟਾਇਰ, 15 ਰਿੰਮ ਹੋਏ ਬਰਾਮਦ, ਚੋਰੀ ਦੇ ਟਾਇਰ ਖਰੀਦਣ ਵਾਲਾ ਵੀ ਕਾਬੂ

ਸੰਗਰੂਰ (ਗੁਰਪ੍ਰੀਤ ਸਿੰਘ ) | ਸੰਗਰੂਰ ਪੁਲਿਸ ਨੇ ਟਰਾਲਾ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਇੱਕ ਚੋਰੀ ਦੇ ਟਰਾਲੇ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਅਨੁਸਾਰ ਕਥਿਤ ਦੋਸ਼ੀਆਂ ਕੋਲੋਂ 40 ਟਾਇਰ ਤੇ 15 ਰਿੰਮ ਵੀ ਬਰਾਮਦ ਕਰਵਾਏ ਹਨ ਅੱਜ ਪ੍ਰੈਸ ਕਾਨਫਰੰਸ ਦੌਰਾਨ ਹਰਿੰਦਰ ਸਿੰਘ ਐਸਪੀ (ਡੀ) ਨੇ ਦੱਸਿਆ ਕਿ ਪੁਲਿਸ ਦੀ ਟੀਮ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਕੁਝ ਵਿਅਕਤੀ ਜਿਹੜੇ ਟਰਾਲੇ ਚੋਰੀ ਕਰਦੇ ਹਨ, ਉਹ ਪਿੰਡ ਛਾਜਲਾ ਦੇ ਕੋਲ ਆ ਰਹੇ ਹਨ ਇਸ ਸੂਚਨਾ ਉਪਰੰਤ ਥਾਣਾ ਛਾਜਲੀ ਦੀ ਪੁਲਿਸ ਨੇ ਪਿੰਡ ਛਾਜਲਾ ਕੋਲ ਨਾਕਾਬੰਦੀ ਕਰਕੇ ਇਨ੍ਹਾਂ ਚੋਰਾਂ ਨੂੰ ਕਾਬੂ ਕਰ ਲਿਆ ਪੁਲਿਸ ਅਨੁਸਾਰ ਇਨ੍ਹਾਂ ਵਿੱਚੋਂ ਇੱਕ ਨੇ ਆਪਣਾ ਨਾਂਅ ਸ਼ਲਿੰਦਰ ਸਿੰਘ ਵਾਸੀ ਹਰੀਗੜ੍ਹ ਭੋਰਖ, ਪਿਹੋਵਾ (ਹਰਿਆਣਾ) ਦੱਸਿਆ ਤੇ ਦੂਜੇ ਨੇ ਸੁਖਚੈਨ ਸਿੰਘ (ਹਰਿਆਣਾ) ਦੱਸਿਆ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਕੇ ਜਦੋਂ ਇਨ੍ਹਾਂ ਤੋਂ ਪੁੱਛ ਗਿੱਛ ਕੀਤੀ ਇਨ੍ਹਾਂ ਮੰਨਿਆ ਕਿ ਇਹ ਟਰਾਲੇ ਚੋਰੀ ਕਰਦੇ ਹਨ ਤੇ ਇਨ੍ਹਾਂ ‘ਤੇ ਪਟਿਆਲਾ, ਮੋਹਾਲੀ, ਕੁਰੂਕਸ਼ੇਤਰ, ਕੈਥਲ, ਅੰਬਾਲਾ ਆਦਿ ਥਾਵਾਂ ‘ਤੇ ਪਰਚੇ ਦਰਜ ਹਨ ਤੇ ਕਈ ਥਾਵਾਂ ਤੋਂ ਇਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ ਉਨ੍ਹਾਂ ਦੱਸਿਆ ਕਿ ਇਹ ਟਰਾਲੇ ਚੋਰੀ ਕਰਕੇ ਵੱਖ-ਵੱਖ ਥਾਵਾਂ ‘ਤੇ ਟਾਇਰ ਆਦਿ ਵੇਚ ਦਿੰਦੇ ਸਨ ਪੁਲਿਸ ਨੇ ਕਥਿਤ ਦੋਸ਼ੀਆਂ ਦੇ ਦੱਸਣ ‘ਤੇ ਇਨ੍ਹਾਂ ਤੋਂ ਚੋਰੀ ਦੇ ਟਾਇਰ ਖਰੀਦਣ ਵਾਲੇ ਰਿੰਕੂ ਵਾਸੀ ਸ਼ਾਹਬਾਦ ਨੂੰ ਵੀ ਨਾਲ ਹੀ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ ਇੱਕ ਦੁਕਾਨਦਾਰ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਹੁਣ ਤੱਕ ਇਨ੍ਹਾਂ ਕੋਲੋਂ 40 ਦੇ ਕਰੀਬ ਟਾਇਰ, 15 ਰਿੰਮ ਆਦਿ ਬਰਾਮਦ ਕਰਵਾ ਲਏ ਹਨ ਅਤੇ ਇਨ੍ਹਾਂ ਤੋਂ ਹੋਰ ਪੁੱਛਗਿੱਛ ਰਾਹੀਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਪੁਲਿਸ ਨੇ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here