ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਪੁਲਿਸ (Ludhiana News) ਵੱਲੋਂ ਇੱਥੋਂ ਦੇ ਇੱਕ ਨਾਮਵਰ ਹੋਟਲ ਦੇ ਮਾਲਕ ਤੇ ਮੈਨੇਜਰ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੱਖ ਵੱਖ ਫਲੇਵਰਾਂ ਰਾਹੀਂ ਸ਼ਰਾਬ ਪਿਆਉਣ ਦੇ ਦੋਸ਼ ਹੇਠ ਗਿ੍ਰਫ਼ਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਸਿੱਧੂ ਆਈ. ਪੀ. ਐਸ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਬੱਚਿਆ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਣ ਲਈ ਸ੍ਰੀਮਤੀ ਸੋਮਿਆ ਮਿਸ਼ਰਾ ਆਈ.ਪੀ.ਐਸ. ਜੁਆਇੰਟ ਕਮਿਸਨਰ ਪੁਲਿਸ ਸਹਿਰੀ ਲੁਧਿਆਣਾ ਦੀ ਅਗਵਾਈ ਵਿਚ ਸੁਭਮ ਅਗਰਵਾਲ ਆਈ.ਪੀ.ਐਸ. ਵਧੀਕ ਡਿਪਟੀ ਕਮਿਸਨਰ ਪੁਲਿਸ ਜੋਨ-3 ਸਮੇਤ ਥਾਣਾ ਪੀ.ਏ.ਯੂ. ਦੀ ਪੁਲਿਸ ਪਾਰਟੀ ਵੱਲੋਂ ਹੁੱਕਾਬਾਰ ਚਲਾਉਣ ਵਾਲੇ ਰੈਸਟੋਰੈਂਟਾਂ ਖਿਲਾਫ਼ ਮੁਹਿੰਮ ਚਲਾਈ ਗਈ ਸੀ। (Ludhiana News)
ਮਾਮਲਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਹੁੱਕਿਆਂ ਰਾਹੀ ਫਲੇਵਰ ਅਤੇ ਸ਼ਰਾਬ ਪਿਆਉਣ ਦਾ
ਮੁਹਿੰਮ ਦੇ ਤਹਿਤ ਸੂਚਨਾ ਦੇ ਆਧਾਰ ’ਤੇ ਲੀ-ਅੰਤਰਾ ਰੈਸਟੋਰੈਂਟ ਲੁਧਿਆਣਾ ਦੇ ਮਾਲਕ ਅੰਕੁਰ ਕੁਮਾਰ ਅਤੇ ਮੈਨੇਜਰ ਸਲਾਮਤ ਅਲੀ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਜੁਵਨਾਇਲ ਬੱਚਿਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਚੁੱਕਿਆਂ ਰਾਹੀਂ ਫਲੈਵਰ ਅਤੇ ਸ਼ਰਾਬ ਪਿਆਉਂਦੇ ਸਨ ਤੇ ਉਹਨਾਂ ਪਾਸੋਂ ਮੋਟਾ ਪੈਸਾ ਵਸੂਲਦੇ ਸਨ। ਮੁਖ਼ਬਰ ਦੀ ਇਤਲਾਹ ’ਤੇ ਜਿਉਂ ਹੀ ਪੁਲਿਸ ਪਾਰਟੀ ਵੱਲੋਂ ਲੀ-ਅੰਤਰਾ ਰੈਸਟੋਰੈਂਟ ’ਚ ਰੇਡ ਕੀਤੀ ਗਈ ਤਾਂ ਰੈਸਟੋਰੈਂਟ ਦੀ ਪਹਿਲੀ ਮੰਜਿਲ ’ਤੇ ਪਾਰਟੀ ਚੱਲ ਰਹੀ ਸੀ।
ਇਹ ਵੀ ਪੜ੍ਹੋ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਨ ਧਾਲੀਵਾਲ ’ਤੇ ਅਮਰੀਕਾ ’ਚ ਹਮਲਾ
ਜਿਸ ਵਿੱਚ ਕਰੀਬ 20-25 ਬੱਚੇ 17, 18 ਅਤੇ 19 ਸਾਲ ਦੀ ਉਮਰ ਦੇ ਪਾਰਟੀ ਕਰ ਰਹੇ ਸੀ। ਜਿਹਨਾਂ ਨੂੰ ਰੈਸਟੋਰੈਂਟ ਵੱਲੋਂ ਹੁੱਕਾ ਅਤੇ ਸ਼ਰਾਬ ਸਰਵ ਕੀਤੀ ਜਾ ਰਹੀ ਸੀ। ਉਹਨਾਂ ਦੱਸਿਆ ਕਿ ਮੌਕੇ ’ਤੋਂ ਪੁਲਿਸ ਨੂੰ 4 ਹੁੱਕੇ, 4 ਫਲੈਵਰ ਅਤੇ 1 ਬੁਕਿੰਗ ਰਜਿਸਟਰ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰੈਸਟੋਰੈਂਟ ਮਾਲਕ ਅੰਕੁਰ ਕੁਮਾਰ ਵਾਸੀ ਪਿੰਡ ਕਹਿਰੀਆਂ ਥਾਣਾ ਜਵਾਲਾ ਜੀ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ) ਅਤੇ ਮੈਨੇਜਰ ਸਲਾਮਤ ਅਲੀ ਉਰਫ ਅਲੀ ਉਰਫ ਅਲੀ ਪੁੱਤਰ ਸਵ: ਬੀਰਬਲ ਖਾਨ ਵਾਸੀ ਪਿੰਡ ਬਰਸਾਲ ਤਹਿਸੀਲ ਜਗਰਾਓਂ ਵਿਰੁੱਧ ਥਾਣਾ ਪੀਏਯੂ ਲੁਧਿਆਣਾ ਵਿਖੇ ਮਾਮਲਾ ਦਰਜ ਕਰਕੇ ਦੋਵਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।