United Cup : ਪੋਲੈਂਡ ਦੂਜੀ ਵਾਰ ਸੈਮੀਫਾਈਨਲ ’ਚ, ਓਸਾਕਾ ਬ੍ਰਿਸਬੇਨ ਇੰਟਰਨੈਸ਼ਨਲ ਤੋਂ ਬਾਹਰ

United Cup

ਇਗਾ ਦੀ ਬਦੌਲਤ ਪੋਲੈਂਡ ਸੈਮੀਫਾਈਨਲ ’ਚ | United Cup

  • ਕਿਨਵੇਨ ਨੂੰ ਸਿੱਧੇ ਸੈਟਾਂ ’ਚ ਹਰਾਇਆ | United Cup

ਪੋਲੈਂਡ (ਏਜੰਸੀ)। ਵਿਸ਼ਵ ਦੀ ਨੰਬਰ 1 ਮਹਿਲਾ ਟੈਨਿਸ ਖਿਡਾਰਨ ਇਗਾ ਸਵਿਏਟੇਕ ਨੇ ਪੋਲੈਂਡ ਨੂੰ ਲਗਾਤਾਰ ਦੂਜੀ ਵਾਰ ਯੂਨਾਈਟਿਡ ਕੱਪ ਦੇ ਸੈਮੀਫਾਈਨਲ ’ਚ ਪਹੁੰਚਾਇਆ। ਪੋਲੈਂਡ ਨੇ ਚੀਨ ’ਤੇ 3-0 ਨਾਲ ਕਲੀਨ ਸਵੀਪ ਕੀਤਾ। ਇਸ ਵਾਰ ਪੋਲੈਂਡ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਇਸ ਦੇ ਨਾਲ ਹੀ ਸਿਡਨੀ ’ਚ ਹੋਏ ਮੈਚ ’ਚ ਫਰਾਂਸ ਨੇ ਇਟਲੀ ’ਤੇ ਕਲੀਨ ਸਵੀਪ ਕਰਕੇ ਕੁਆਰਟਰ ਫਾਈਨਲ ’ਚ ਦਾਖਲ ਕਰ ਲਿਆ। (United Cup)

ਇਹ ਵੀ ਪੜ੍ਹੋ : ਸੂਬੇ ਦੇ ਜੀ.ਐਸ,ਟੀ ਵਿੱਚ ਹੋਇਆ ਭਾਰੀ ਵਾਧਾ: ਹਰਪਾਲ ਸਿੰਘ ਚੀਮਾ

ਸਵਿਤੇਕ ਨੇ ਜ਼ੇਂਗ ਕਿਆਨਵੇਨ ਨੂੰ 6-2, 6-3 ਨਾਲ ਹਰਾਇਆ। ਉਨ੍ਹਾਂ ਨੇ ਇੱਕ ਘੰਟਾ 34 ਮਿੰਟ ’ਚ ਜਿੱਤ ਦਰਜ ਕੀਤੀ। ਫਿਰ ਹੁਬਰਟ ਹੁਰਕਾਜ਼ ਨੇ ਜ਼ੇਂਗ ਜ਼ੀਜ਼ੇਨ ਨੂੰ 6-3, 6-4 ਨਾਲ ਹਰਾ ਕੇ ਪੋਲੈਂਡ ਨੂੰ 2-0 ਨਾਲ ਅੱਗੇ ਕਰ ਦਿੱਤਾ। ਪੀਟਰ-ਜ਼ੇਲਿਨਸਕੀ ਦੀ ਪੋਲੈਂਡ ਦੀ ਜੋੜੀ ਨੇ ਜਿਓਡੀ-ਫੇਜਿੰਗ ਦੀ ਜੋੜੀ ਨੂੰ 6-3, 5-7, 10-7 ਨਾਲ ਹਰਾ ਕੇ ਪੋਲੈਂਡ ਨੂੰ 3-0 ਨਾਲ ਜਿੱਤ ਦਿਵਾਈ। ਹੁਣ ਟੀਮ ਦਾ ਸਾਹਮਣਾ ਸਿਡਨੀ ਵਿੱਚ ਫਰਾਂਸ ਅਤੇ ਨਾਰਵੇ ਵਿਚਾਲੇ ਹੋਣ ਵਾਲੇ ਕੁਆਰਟਰ ਫਾਈਨਲ ਦੇ ਜੇਤੂ ਨਾਲ ਹੋਵੇਗਾ। (United Cup)

ਓਸਾਕਾ ਬ੍ਰਿਸਬੇਨ ਇੰਟਰਨੈਸ਼ਨਲ ਤੋਂ ਬਾਹਰ, 3 ਵਾਰ ਦੀ ਜੇਤੂ ਪਲਿਸਕੋਵਾ ਨੇ ਹਰਾਇਆ | United Cup

ਮਾਂ ਬਣਨ ਤੋਂ ਬਾਅਦ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਹੀ ਨਾਓਮੀ ਓਸਾਕਾ ਬ੍ਰਿਸਬੇਨ ਇੰਟਰਨੈਸ਼ਨਲ ਤੋਂ ਬਾਹਰ ਹੋ ਗਈ। ਉਨ੍ਹਾਂ ਨੂੰ ਦੂਜੇ ਦੌਰ ’ਚ ਤਿੰਨ ਵਾਰ ਦੀ ਸਾਬਕਾ ਜੇਤੂ ਕੈਰੋਲੀਨਾ ਪਲਿਸਕੋਵਾ ਨੇ 3-6, 7-6, 6-4 ਨਾਲ ਹਰਾਇਆ। ਓਸਾਕਾ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ’ਚ ਤਾਮਾਰਾ ਨੂੰ ਹਰਾਇਆ ਸੀ, ਪਰ ਦੂਜੇ ਦੌਰ ’ਚ ਜਿੱਤ ਦਾ ਸਿਲਸਿਲਾ ਜਾਰੀ ਨਹੀਂ ਰੱਖ ਸਕੀ। ਇਸ ਦੇ ਨਾਲ ਹੀ ਪ੍ਰੀ-ਕੁਆਰਟਰ ਫਾਈਨਲ ’ਚ ਚੈੱਕ ਗਣਰਾਜ ਦੀ ਪਲਿਸਕੋਵਾ ਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਜੇਲੇਨਾ ਓਸਤਾਪੇਂਕੋ ਨਾਲ ਹੋਵੇਗਾ। ਲਾਤਵੀਆ ਦੀ ਓਸਤਾਪੇਂਕੋ ਨੇ ਕੈਮਿਲਾ ਜਿਓਰਗੀ ਨੂੰ 6-1, 6-4 ਨਾਲ ਹਰਾਇਆ। (United Cup)