ਮਠਿਆਈਆਂ ਦੇ ਰੂਪ ’ਚ ਵੰਡਿਆ ਜਾ ਰਿਹਾ ਜ਼ਹਿਰ

Festive Season

ਹੁਣ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਖਾਸ ਕਰਕੇ ਦੀਵਾਲੀ ਦੇ ਦਿਨ ਨੇੜੇ ਆ ਗਏ ਹਨ ਇਨ੍ਹਾਂ ਦਿਨਾਂ ਵਿੱਚ ਲੋਕ ਆਪਣੇ ਚਹੇਤਿਆਂ ਨੂੰ ਖੁਸ਼ੀ ਨਾਲ ਮਿਠਿਆਈਆਂ ਦਿੰਦੇ ਹਨ ਇੱਕ-ਦੂਜੇ ਨਾਲ ਮਿਲ ਖੁਸ਼ੀ ਦੁੱਗਣੀ ਕਰਦੇ ਹਨ ਪਰ ਜਿਹੜੀ ਖੁਸ਼ੀ ਨੂੰ ਹੋਰ ਭਰਪੂਰ ਕਰਨ ਵਾਸਤੇ ਨਾਲ ਮਿਠਾਈਆਂ ਦੇ ਡੱਬੇ ਲੈ ਕੇ ਜਾਂਦੇ ਹਨ, ਉਹਨਾਂ ਵਿੱਚ ਬਿਲਕੁਲ ਜ਼ਹਿਰ ਹੀ ਪਰੋਸਿਆ ਹੁੰਦਾ ਹੈ ਪਰ ਉਹਨਾਂ ਉੱਤੇ ਇਹੋ-ਜਿਹੇ ਰੰਗ ਚੜ੍ਹਾਏ ਹੁੰਦੇ ਹਨ ਜਿਹੜੇ ਬਹੁਤ ਜ਼ਹਿਰੀਲੇ ਹੁੰਦੇ ਹਨ ਜਿਹੜਾ ਕੁਝ ਮੈਂ ਆਪਣੇ ਅੱਖੀਂ ਵੇਖਿਆ ਹੈ। (Sweets)

ਇਹ ਵੀ ਪੜ੍ਹੋ : ਕੋਚਿੰਗ ਸੰਸਥਾਵਾਂ’ਤੇ ਸਖ਼ਤੀ

ਉਹ ਹੈ ਕਿ ਸਾਡੇ ਕਸਬੇ ਵਿੱਚ ਉਨਾ ਦੁੱਧ ਨਹੀਂ ਆਉਂਦਾ ਜਿੰਨਾ ਇੱਥੋਂ ਖੋਆ, ਪਨੀਰ ਤੇ ਇਨ੍ਹਾਂ ਤੋਂ ਬਣੀਆਂ ਮਿਠਾਈਆਂ ਸਪਲਾਈ ਹੋ ਰਹੀਆਂ ਹਨ ਉਹ ਇੰਨੀਆਂ ਕਿਵੇਂ ਤੇ ਕਿੱਥੋਂ ਤਿਆਰ ਹੁੰਦੀਆਂ ਹਨ??ਕੈਮੀਕਲ ਤੋਂ ਤਿਆਰ ਨਕਲੀ ਦੁੱਧ, ਨਕਲੀ ਖੋਆ ਤੇ ਨਕਲੀ ਪਨੀਰ ਹਰ ਰੋਜ਼ ਕਿੱਧਰੇ ਨਾ ਕਿੱਧਰੇ ਫੜਿਆ ਜਾਂਦਾ ਹੈ ਪਰ ਫਿਰ ਵੀ ਪ੍ਰਸ਼ਾਸਨ ਅੱਖਾਂ ਮੀਟ ਕੇ ਬੈਠਾ ਹੋਇਆ ਹੈ ਸਿਹਤ ਵਿਭਾਗ ਵੱਲੋਂ ਕੋਈ ਚੈਕਿੰਗ ਨਹੀਂ ਹੋ ਰਹੀ ਹਲਵਾਈ ਸ਼ਰੇਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਇਹ ਕਿੱਥੋਂ ਤਕ ਜਾਇਜ਼ ਹੈ??ਇਸ ਬਾਰੇ ਸਪੱਸ਼ਟੀਕਰਨ ਹੋਣਾ ਚਾਹੀਦਾ ਹੈ। (Sweets)