ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, January 23, 2026
More
    Home Breaking News ਪੰਜਾਬ ਨੈਸ਼ਨਲ ਬ...

    ਪੰਜਾਬ ਨੈਸ਼ਨਲ ਬੈਂਕ (PNB) ਲਿਆਇਆ ਆਪਣੀ ਸਭ ਤੋਂ ਜਬਰਦਸਤ ਸਕੀਮ, ਹਜ਼ਾਰਾਂ ਲੋਕਾਂ ਨੂੰ ਹੋਇਆ ਭਾਰੀ ਮੁਨਾਫਾ!

    PNB News

    PNB News : ਹੁਣ ਔਰਤਾਂ ਨੂੰ ਆਤਮ-ਸਨਮਾਨ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਲਈ ਕਈ ਸ਼ਾਨਦਾਰ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਲਾਭ ਹਰ ਕੋਈ ਉਠਾ ਰਿਹਾ ਹੈ। ਜੇਕਰ ਤੁਹਾਡੇ ਪਰਿਵਾਰ ਵਿੱਚ ਕੋਈ ਔਰਤ ਹੈ ਤਾਂ ਹੁਣ ਦੇਰ ਨਾ ਕਰੋ ਅਤੇ ਬੈਂਕ ਦੀ ਧਾਕੜ ਸਕੀਮ ਵਿੱਚ ਸਾਮਲ ਹੋ ਕੇ ਅਮੀਰ ਬਣਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ। (scheme for women)

    ਇਨ੍ਹਾਂ ਦਿਨਾਂ ’ਚ ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕਾਂ ’ਚ ਗਿਣੇ ਜਾਣ ਵਾਲੇ ਪੰਜਾਬ ਨੈਸ਼ਨਲ ਬੈਂਕ ਨੇ ਔਰਤਾਂ ਦੇ ਦਿਲਾਂ ’ਤੇ ਰਾਜ ਕਰਨ ਲਈ ਇੱਕ ਜਬਰਦਸਤ ਸਕੀਮ ਲਿਆਂਦੀ ਹੈ। ਇਸ ਸਕੀਮ ਦਾ ਨਾਂ ਮਹਿਲਾ ਸਨਮਾਨ ਸਰਟੀਫਿਕੇਟ ਹੈ। ਇਹ ਸਕੀਮ ਐੱਫ਼ਡੀ ਦਾ ਇੱਕ ਚੰਗਾ ਬਦਲ ਮੰਨਿਆ ਜਾ ਰਿਹਾ ਹੈ।

    scheme for women

    ਹੁਣ ਪੀਐੱਨਬੀ (PNB News) ਨੇ ਵੀ ਇਹ ਸਕੀਮ ਸ਼ੁਰੂ ਕਰ ਦਿੱਤੀ ਹੈ। ਸਕੀਮ ਦੇ ਸ਼ੁਰੂ ਹੋਣ ਤੋਂ ਬਾਅਦ ਬੈਂਕ ਬ੍ਰਾਂਚਾਂ ’ਚ ਵੀ ਔਰਤਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਤੁਸੀਂ ਆਪਣੀ ਭੈਣ, ਧੀ, ਮਾਂ ਅਤੇ ਪਤਨੀ ਦਾ ਖਾਤਾ ਵੀ ਖੋਲ੍ਹ ਸਕਦੇ ਹੋ ਅਤੇ ਉਨ੍ਹਾਂ ਨੂੰ ਸਕੀਮ ਨਾਲ ਲਿੰਕ ਕਰ ਸਕਦੇ ਹੋ।

    ਸਕੀਮ ਦੀਆਂ ਵਿਸ਼ੇਸ਼ਤਾਵਾਂ | PNB News

    ਦੇਸ਼ ਦਾ ਨੰਬਰ ਦੋ ਬੈਂਕ ਪੀਐੱਨਬੀ ਆਪਣੇ ਗਾਹਕਾਂ ਦਾ ਦਿਲ ਜਿੱਤਣ ਲਈ ਕੰਮ ਕਰ ਰਿਹਾ ਹੈ। ਇਸ ਵਿੱਚ ਮਹਿਲਾ ਗਾਹਕਾਂ ਲਈ ਮਹਿਲਾ ਸਨਮਾਨ ਸਰਟੀਫਿਕੇਟ, 2023 ਲਾਂਚ ਕੀਤਾ ਗਿਆ ਹੈ। ਇਸ ਛੋਟੀ ਬੱਚਤ ਯੋਜਨਾ ਨੂੰ ਲਾਂਚ ਕਰਨ ਵਾਲਾ ਚੌਥਾ ਬੈਂਕ ਬਣ ਗਿਆ ਹੈ। ਸਕੀਮ ਸ਼ੁਰੂ ਕਰਨ ਦਾ ਮੁੱਖ ਕਾਰਨ ਔਰਤਾਂ ਦੀ ਸਥਿਤੀ ਨੂੰ ਸੁਧਾਰਨਾ ਹੈ।

    ਕੇਂਦਰੀ ਵਿੱਤ ਮੰਤਰੀ ਨਿਰਮਲਾ ਨੇ ਇਹ ਯੋਜਨਾ ਸੁਰੂ ਕੀਤੀ ਸੀ। ਇਸ ਦੇ ਨਾਲ, ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਸਕੀਮ ਹੁਣ ਡਾਕਘਰਾਂ ਅਤੇ ਯੋਗ ਅਨੁਸੂਚਿਤ ਬੈਂਕਾਂ ਵਿੱਚ ਗਾਹਕੀ ਦੇ ਰੂਪ ਵਿੱਚ ਆਸਾਨੀ ਨਾਲ ਉਪਲੱਬਧ ਹੋਵੇਗੀ। ਜੇਕਰ ਤੁਸੀਂ ਇਸ ਸਕੀਮ ਵਿੱਚ ਸ਼ਾਮਲ ਹੋਣ ਦਾ ਇਹ ਮੌਕਾ ਵੀ ਗੁਆ ਦਿੰਦੇ ਹੋ, ਤਾਂ ਤੁਹਾਨੂੰ ਪਛਤਾਵਾ ਹੋਵੇਗਾ। ਇਸ ਲਈ, ਇਹ ਮਹੱਤਵਪੂਰਨ ਹੈ ਕਿ ਤੁਸੀਂ ਹੇਠਾਂ ਵਿਸਤਾਰ ਵਿੱਚ ਸਾਡੀ ਯੋਜਨਾ ਬਾਰੇ ਸਿੱਖੋ।

    ਜ਼ਰੂਰੀ ਗੱਲਾਂ ਨੂੰ ਜਾਣੋ:-

    ਔਰਤਾਂ ਦੇ ਵਿਕਾਸ ਲਈ ਸ਼ੁਰੂ ਕੀਤੀ ਗਈ ਇਸ ਸ਼ਾਨਦਾਰ ਯੋਜਨਾ ਵਿੱਚ ਸ਼ਾਮਲ ਹੋਣ ਲਈ ਪਹਿਲਾਂ ਜਾਣੋ ਕੁਝ ਜਰੂਰੀ ਗੱਲਾਂ। ਸਾਰੇ ਜਨਤਕ ਖੇਤਰ ਦੇ ਬੈਂਕਾਂ ਅਤੇ ਯੋਗ ਨਿੱਜੀ ਖੇਤਰ ਦੇ ਬੈਂਕਾਂ ਨੂੰ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ, 2023 ਨੂੰ ਲਾਗੂ ਕਰਨ ਅਤੇ ਚਲਾਉਣ ਲਈ ਚੁਣਿਆ ਗਿਆ ਹੈ।

    ਇਹ ਵੀ ਪੜ੍ਹੋ : Arjuna Bark Benefits : ਸ਼ੁਗਰ ਅਤੇ ਦਿਲ ਦੇ ਰੋਗਾਂ ਲਈ ਰਾਮਬਾਣ ਹੈ ਅਰਜੁਨ ਦਾ ਸੱਕ, ਇਸ ਤਰ੍ਹਾਂ ਕਰੋ ਇਸ ਦੀ ਰੋਜ਼ਾਨਾ ਵਰਤੋਂ

    ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਸਕੀਮ ਦੇ ਅਨੁਸਾਰ, ਜਮ੍ਹਾਂ ਰਕਮ ’ਤੇ 7.5 ਪ੍ਰਤੀਸਤ ਸਾਲਾਨਾ ਦੀ ਦਰ ਨਾਲ ਵਿਆਜ ਮਿਲੇਗਾ। ਵਿਆਜ ਨੂੰ ਤਿਮਾਹੀ ਆਧਾਰ ’ਤੇ ਮਿਸ਼ਰਿਤ ਕੀਤਾ ਜਾਵੇਗਾ ਅਤੇ ਖਾਤੇ ਵਿੱਚ ਕ੍ਰੈਡਿਟ ਕੀਤਾ ਜਾਵੇਗਾ। ਇਹ ਸਕੀਮ ਦੋ ਸਾਲ ਲਈ ਸ਼ੁਰੂ ਕੀਤੀ ਗਈ ਹੈ। ਸ਼ੁਰੂ ਕਰਨ ਤੋਂ ਲੈ ਕੇ ਮਾਰਚ 2025 ਤੱਕ ਇਸ ਸਕੀਮ ਦਾ ਅੰਤ ਹੋ ਜਾਵੇਗਾ। ਸਰਕਾਰ ਦੀ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਸਕੀਮ ਬਾਰੇ ਜਾਣਕਾਰੀ ਸਾਰਿਆਂ ਨੇ ਸਾਂਝੀ ਕੀਤੀ ਪਰ ਕਿਸੇ ਨੇ ਇਹ ਨਹੀਂ ਦੱਸਿਆ ਕਿ ਇਸ ਸਕੀਮ ਵਿੱਚ ਇੱਕਮੁਸ਼ਤ 2 ਲੱਖ ਰੁਪਏ ਜਮ੍ਹਾ ਕਰਵਾਉਣੇ ਪੈਣਗੇ। ਤੁਹਾਡੇ ਵੱਲੋਂ ਜਮ੍ਹਾ ਕਰਵਾਏ ਗਏ 2 ਲੱਖ ਰੁਪਏ ’ਤੇ ਦੋ ਸਾਲਾਂ ਵਿੱਚ 7.5 ਫ਼ੀਸਦੀ ਵਿਆਜ਼ ਮਿਲੇਗਾ। ਤੁਹਾਨੂੰ ਦੱਸ ਦਈਏ ਕਿ ਇਹ ਵਿਆਹ ਤਿਮਾਹੀ ਦੇ ਹਿਸਾਬ ’ਤੇ ਖਾਤੇ ਵਿੱਚ ਜੁੜਦਾ ਰਹੇਗਾ।

    LEAVE A REPLY

    Please enter your comment!
    Please enter your name here