Prakhya Pe Charcha: ਇਸ ਵਾਰ ਮੋਦੀ ਕਰਨਗੇ ਸੁੰਦਰ ਨਰਸਰੀ ’ਚ ਵਿਦਿਆਰਥੀਆਂ ਨਾਲ ਗੱਲਬਾਤ
Prakhya Pe Charcha: ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਵਿਦਿਆਰਥੀਆਂ ਨਾਲ ਪ੍ਰੀਖਿਆ ਪੇ ਚਰਚਾ (ਪੀਪੀਸੀ) ਕਰਦੇ ਦਿਖਾਈ ਦੇਣਗੇ। ਇਸ ਵਾਰ ਦੀ ਚਰਚਾ ਹੋਰ ਵੀ ਖਾਸ ਹੋਣ ਵਾਲੀ ਹੈ, ਕਿਉਂਕਿ ਇਹ ਚਰਚਾ ਕੌਮੀ ਰਾਜਧਾਨੀ ਦਿੱਲੀ ਦੇ ਸੁੰਦਰ ਨਰਸਰੀ ’ਚ ਹੋਵੇਗੀ। ਪ੍ਰੀਖਿਆ ਪੇ ਚਰਚਾ ਪ੍ਰੋਗਰਾਮ ਤੋਂ ਪਹਿਲਾਂ ਇਸ ਨਾਲ ਜੁੜੀਆਂ ਕੁਝ ਝਲਕੀਆਂ ਸਾਹਮਣੇ ਆਈਆਂ ਹਨ, ਜਿਸ ’ਚ ਪ੍ਰਧਾਨ ਮੰਤਰੀ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। PM Modi
ਇੱਕ ਮਿੰਟ 49 ਸੈਕਿੰਡ ਦੇ ਵੀਡੀਓ ਦੀ ਸ਼ੁਰੂਆਤ ਇੱਕ ਵਿਦਿਆਰਥਣ ਦੀ ਅਵਾਜ਼ ਨਾਲ ਹੁੰਦੀ ਹੈ, ਇਹ ਦੱਸਦੀ ਹੈ ਕਿ ਇਸ ਵਾਰ ਇੱਕ ਖੁੱਲ੍ਹੀ ਜਿਹੀ ਜਗ੍ਹਾ- ਸੁੰਦਰ ਨਰਸਰੀ ’ਚ ਇਹ ਪ੍ਰੋਗਰਾਮ ਹੋਣਾ ਹੈ। ਇਸ ਤੋਂ ਬਾਅਦ ਪੀਐੱਮ ਮੋਦੀ ਵੀਡੀਓ ’ਚ ਦਿਖਾਈ ਦਿੰਦੇ ਹਨ ਤੇ ਇਹ ਵਿਦਿਆਰਥੀਆਂ ਤੋਂ ਪੁੱਛਦੇ ਹਨ ਕਿ ਮਕਰ ਸਕ੍ਰਾਂਤੀ ’ਚ ਕੀ ਖਾਂਦੇ ਹਨ? ਇਸ ’ਤੇ ਵਿਦਿਆਰਥੀ ਜਵਾਬ ਦਿੰਦੇ ਹਨ ਕਿ ਉਹ ਤਿਲ-ਗੁੜ ਖਾਂਦੇ ਹਨ। ਵੀਡੀਓ ’ਚ ਦਿਖਾਈ ਦਿੰਦਾ ਹੈ ਕਿ ਪੀਐੱਮ ਦੇ ਹੱਥ ’ਚ ਤਿਲ-ਗੁੜ ਨਾਲ ਭਰੀ ਥਾਲੀ ਹੁੰਦੀ ਹੈ ਤੇ ਉਹ ਵਿਦਿਆਰਥੀਆਂ ਨਾਲ ਹੱਸਦੇ ਹੋਏ ਕਹਿੰਦੇ ਹਨ ਕਿ ਇੱਕ ਹੀ ਲੈਣਾ ਅਜਿਹਾ ਕੋਈ ਨਿਯਮ ਨਹੀਂ ਹੈ। ਜੇਕਰ ਜ਼ਿਆਦਾ ਪਸੰਦ ਹੈ ਤਾਂ ਹੋਰ ਵੀ ਖਾ ਸਕਦੇ ਹੋ।
ਇਸ ਤਰ੍ਹਾਂ ਹੁੰਦਾ ਹੈ ਸੰਚਾਲਨ | Prakhya Pe Charcha
ਇਸ ਤੋਂ ਬਾਅਦ ਪੀਐੱਮ ਮੋਦੀ ਉੱਥੇ ਮੌਜ਼ੂਦ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਨਿਵਾਸ ਸਥਾਨ ਬਾਰੇ ਵੀ ਪੁੱਛਦੇ ਹਨ। ਪ੍ਰਧਾਨ ਮੰਤਰੀ, ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਆਪਣੇ ਸਕੂਲੀ ਦਿਨਾਂ ਬਾਰੇ ਦੱਸਦੇ ਹਨ। ਉਹ ਕਹਿੰਦੇ ਹਨ ਕਿ ਮੈਨੂੰ ਯਾਦ ਹੈ ਕਿ ਮੇਰੇ ਟੀਚਰ, ਮੇਰੀ ਹੈਂਡਰਾਈਟਿੰਗ ਨੂੰ ਠੀਕ ਕਰਨ ਲਈ ਕਾਫ਼ੀ ਮਿਹਨਤ ਕਰਦੇ ਸਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਹੈਂਡਰਾਈਟਿੰਗ ਚੰਗੀ ਹੋ ਗਈ ਹੋਵੇਗੀ, ਪਰ ਮੇਰੀ ਨਹੀਂ ਹੋਈ।
ਪੀਐੱਮ ਮੋਦੀ ਗੱਲਬਾਤ ਦੌਰਾਨ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਵੀ ਕਰਦੇ ਦਿਖਾਈ ਦਿੰਦੇ ਹਨ। ਉਹ ਕ੍ਰਿਕਟ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਕਿ ਬੈਟਸਮੈਨ ਪ੍ਰੈਸ਼ਰ ਦੀ ਪ੍ਰਵਾਹ ਨਹੀਂ ਕਰਦਾ ਹੈ, ਸਗੋਂ ਉਨ੍ਹਾਂ ਦਾ ਪੂਰਾ ਧਿਆਨ ਬਾਲ ’ਤੇ ਹੁੰਦਾ ਹੈ। ਦੱਸ ਦੇਈਏ ਕਿ ਪ੍ਰੀਖਿਆ ਪੇ ਚਰਚਾ (ਪੀਪੀਸੀ) ਦਾ ਐਪੀਸੋਡ 10 ਫਰਵਰੀ ਸਵੇਰੇ 11 ਵਜੇ ਪੀਐੱਮ ਮੋਦੀ ਦੇ ਅਧਿਕਾਰਕ ਸੋਸ਼ਲ ਮੀਡੀਆ ਅਕਾਊਂਟ ਤੇ ਅਲੱਗ-ਅਲੱਗ ਪਲੇਟਫਾਰਮ ’ਤੇ ਟੈਲੀਕਾਸਟ ਹੋਵੇਗਾ।
Prakhya Pe Charcha
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪ੍ਰੀਖਿਆ ਪੇ ਚਰਚਾ (ਪੀਪੀਸੀ), ਪ੍ਰੀਖਿਆ ਨਾਲ ਜੁੜੇ ਤਣਾਅ ਨੂੰ ਸਿੱਖਣ ਦੇ ਉਤਸਵ ’ਚ ਬਦਲਣ ਦੀ ਪਹਿਲ ਹੈ। ਇਸ ਦੇ 8ਵੇਂ ਸੈਸ਼ਨ ’ਚ ਅਦਭੁੱਤ ਵਾਧਾ ਦੇਖਿਆ ਗਿਆ। ਸਾਲ 2018 ’ਚ ਪੀ੍ਰਖਿਆ ਪੇ ਚਰਚਾ ਕੌਮੀ ਪੱਧਰੀ ਅੰਦੋਲਨ ਦੇ ਤੌਰ ’ਤੇ ਵਿਕਸਤ ਹੋਇਆ ਹੈੈ, ਜਿਸ ਨੇ ਸਾਲ 2025 ’ਚ ਆਪਣੇ 8ਵੇਂ ਸੈਸ਼ਨ ਲਈ 3.56 ਕਰੋੜ ਰਜਿਸਟ੍ਰੇਸ਼ਨ ਪ੍ਰਾਪਤ ਕੀਤੇ ਹਨ।