ਪੀਐਮਐਲ-ਐਨ ਸਰਕਾਰ ਮੁਸ਼ੱਰਫ਼ ਨੂੰ ਪਾਕਿ ਪਰਤਨ ਦੀ ਸੁਵਿਧਾ ਦੇਵੇ : ਨਵਾਜ਼

ਪੀਐਮਐਲ-ਐਨ ਸਰਕਾਰ ਮੁਸ਼ੱਰਫ਼ ਨੂੰ ਪਾਕਿ ਪਰਤਨ ਦੀ ਸੁਵਿਧਾ ਦੇਵੇ : ਨਵਾਜ਼

ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਮੁਸਲਿਮ ਲੀਗ-ਐਨ ਦੇ ਸੁਪਰੀਮੋ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸੰਘੀ ਸਰਕਾਰ ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਇਲਾਜ ਕਰਵਾ ਰਹੇ ਸਾਬਕਾ ਫ਼ੌਜੀ ਸ਼ਾਸਕ ਪਰਵੇਜ਼ ਮੁਸ਼ੱਰਫ਼ ਦੀ ਪਾਕਿਸਤਾਨ ਵਾਪਸੀ ਦੀ ਸਹੂਲਤ ਦੇਣ ਦੀ ਅਪੀਲ ਕੀਤੀ ਹੈ। ਡਾਨ ਅਖਬਾਰ ਨੇ ਬੁੱਧਵਾਰ ਨੂੰ ਇਹ ਰਿਪੋਰਟ ਦਿੱਤੀ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰਵੇਜ਼ ਮੁਸ਼ੱਰਫ ਨਾਲ ਮੇਰੀ ਕੋਈ ਨਿੱਜੀ ਦੁਸ਼ਮਣੀ ਜਾਂ ਵਿਰੋਧ ਨਹੀਂ ਹੈ। ਮੈਂ ਨਹੀਂ ਚਾਹੁੰਦਾ ਕਿ ਕੋਈ ਹੋਰ ਆਪਣੇ ਅਜ਼ੀਜ਼ਾਂ ਲਈ ਸਦਮੇ ਵਿੱਚੋਂ ਲੰਘੇ, ਜਿਸ ਤਰ੍ਹਾਂ ਦਾ ਸਦਮਾ ਉਨ੍ਹਾਂ ਨੇ ਝੱਲਿਆ ਹੈ।¿;

ਜ਼ਿਕਰਯੋਗ ਹੈ ਕਿ ਜਨਰਲ ਮੁਸ਼ੱਰਫ ਵੱਲੋਂ 1999 ’ਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਤਖਤਾਪਲਟ ਕਰਨ ਤੋਂ ਬਾਅਦ ਦੋਵਾਂ ਵਿਚਾਲੇ ਸਬੰਧ ਵਿਗੜ ਗਏ ਸਨ। ਮੁਸ਼ੱਰਫ ਦੀ ਤਰ੍ਹਾਂ ਨਵਾਜ਼ ਨੇ ਵੀ ਪਿਛਲੇ ਕੁਝ ਸਾਲ ਸਵੈ-ਜਲਾਵਤ ਵਿਚ ਬਿਤਾਏ ਹਨ। ਮੁਸ਼ੱਰਫ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਹਨ, ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਉਹ ਵੈਂਟੀਲੇਟਰ ’ਤੇ ਨਹੀਂ ਹਨ ਅਤੇ ਤਿੰਨ ਹਫ਼ਤਿਆਂ ਤੋਂ ਯੂਏਈ ਦੇ ਹਸਪਤਾਲ ਵਿੱਚ ਦਾਖਲ ਹਨ।¿;

LEAVE A REPLY

Please enter your comment!
Please enter your name here