ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਪੁਰਤਗਾਲ, ਅਮਰੀਕਾ ਅਤੇ ਨਾਈਡਰਲੈਂਡ ਦੇ ਦੌਰੇ ਨੂੰ ਪੂਰਾ ਕਰਨ ਤੋਂ ਬਾਅਦ ਅੱਜ ਵਾਪਸ ਆਏ। ਮੰਗਲਵਾਰ ਨੂੰ ਮੋਦੀ ਨੇ ਡੱਚ ਪੀਐਮ ਮਾਰਕ ਰਾਟੇ ਨਾਲ ਮੁਲਾਕਾਤ ਕੀਤੀ ਸੀ ਬਾਅਦ ਵਿੱਚ ਮੋਦੀ ਕਵੀਨ ਮੈਕਸਿਮਾ ਅਤੇ ਕਿੰਗ ਵਿਲੀਅਮ ਐਲੇਕਜੇਡਰ ਤੋਂ ਵਿਲਾ ਏਨਨਹੋਰਸਟ ਵਿੱਚ ਮਿਲੀ ਮੋਦੀ ਪੋਰਟਅਲ, ਅਮਰੀਕਾ ਅਤੇ ਨੀਦਰਲੈਂਡ ਦੌਰਾ ਪੂਰਾ ਕਰਨ ਤੋਂ ਬਾਅਦ ਦਿੱਲੀ ਰਵਾਨਾ ਹੋ ਗਏ।
ਨੀਦਰਲੈਂਡ ‘ਚ ਭਾਰਤੀਆਂ ਨੂੰ ਕੀਤਾ ਸੰਬੋਧਨ
ਇੱਕ ਸੰਖੇਪ ਦੌਰੇ ਦੇ ਤਹਿਤ ਮੰਗਲਵਾਰ ਨੂੰ ਦਿ ਹੇਗ ਪਹੁੰਚੇ ਮੋਦੀ ਨੇ ਨੀਂਦਰ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਦਾ ਕੀਤੀ ਇਸ ਤੋਂ ਬਾਅਦ ਉਹ ਇੱਥੇ ਭਾਰਤੀ ਕਮਿਊਨਿਟੀ ਨੂੰ ਵੀ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਦਫਤਰ ਨੇ ਟਵਿੱਟਰ ‘ਤੇ ਲਿਖਿਆ ਹੈ,’ ਤਿੰਨ ਦੇਸ਼ਾਂ ਪੁਰਤਗਾਲ, ਅਮਰੀਕਾ ਅਤੇ ਨੀਂਦਰਲੈਂਡ ਵਿੱਚ ਕਈ ਪ੍ਰੋਗਰਾਮਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਲਈ ਰਵਾਨਾ ਏ। ‘ਇਸ ਤੋਂ ਪਹਿਲਾਂ ਮੋਦੀ ਨੇ ਮੰਗਲਵਾਰ ਰਾਤ ਇੱਥੇ ਕਿਹਾ ਸੀ ਕਿ ਭਾਰਤ ਛੇਤੀ ਹੀ ਨੀਂਦਰਲੈਂਡ ਦੇ ਪਾਸਪੋਰਟ ਰੱਖਣ ਵਾਲਿਆਂ ਨੂੰ ਪੰਜ ਸਾਲਾਂ ਦਾ ਵਪਾਰਕ ਵੀਜ਼ਾ ਦੇਣਗੇ।
ਉਨ੍ਹਾਂ ਨੀਦਰਲੈਂਡ ਦੇ ਇਕ ਦਿਨ ਦੇ ਆਪਣੇ ਦੌਰੇ ਯਾਤਰਾ ਨੂੰ ਮੁਕੰਮਲ ਕਰਨ ਤੋਂ ਪਹਿਲਾਂ ਇੱਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਨੀਦਰਲੈਂਡ ਵਿੱਚ ਯੂਕੇ ਤੋਂ ਬਾਅਦ ਭਾਰਤੀ ਮੂਲ ਦੇ ਲੋਕਾਂ ਦੀ ਸਭ ਤੋਂ ਵੱਡੀ ਆਬਾਦੀ ਹੈ।