ਸਾਡੇ ਨਾਲ ਸ਼ਾਮਲ

Follow us

13.6 C
Chandigarh
Thursday, February 12, 2026
More
    Home Breaking News CAA ਨਾਲ ਨਾਗਰਿ...

    CAA ਨਾਲ ਨਾਗਰਿਕਤਾ ਖੋਹੀ ਨਹੀਂ ਦਿੱਤੀ ਜਾਂਦੀ ਹੈ

    Mineral Law Amendment Ordinance-2020

    CAA ਨਾਲ ਨਾਗਰਿਕਤਾ ਖੋਹੀ ਨਹੀਂ ਦਿੱਤੀ ਜਾਂਦੀ ਹੈ
    ਪ੍ਰਧਾਨ ਮੰਤਰੀ ਮੋਦੀ ਨੇ ਸੀਏਏ ਲਈ ਮੰਗਿਆ ਸਮਰਥਨ

    ਨਵੀਂ ਦਿੱਲੀ, ਏਜੰਸੀ। ਨਾਗਰਿਕਤਾ ਸੋਧ ਕਾਨੂੰਨ (CAA) ਸਬੰਧੀ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਕੈਂਪਨ ਲਾਂਚ ਕੀਤਾ ਹੈ, ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਮੋ ਐਪ ਰਾਹੀਂ ਇਸ ਕਾਨੂੰਨ ਦਾ ਸਮਰਥਨ ਕਰਨ। ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਤੋਂ ਦੁਹਰਾਇਆ ਹੈ ਕਿ ਸੀਏਏ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦਾ ਕਾਨੂੰਨ ਹੈ, ਵਾਪਸ ਲੈਣ ਦਾ ਨਹੀਂ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਸੀਏਏ ਪ੍ਰਤਾੜਿਤ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿੰਦਾ ਹੈ ਅਤੇ ਇਹ ਕਿਸੇ ਦੀ ਨਾਗਰਿਕਤਾ ਖੋਂਹਦਾ ਨਹੀਂ ਹੈ। ਨਮੋ ਐਪ ਦੇ ਵਲੰਟੀਅਰ ਮਡਿਊਲ ਦੇ ਵਾਈਸ ਸੈਕਸ਼ਨ ‘ਚ ਤੁਸੀਂ ਕੰਟੈਂਟ, ਗਾਫਿਕਸ ਅਤੇ ਵੀਡੀਓ ਦੇਖਣ ਲਈ ਇਸ ਹੈਸ਼ਟੈਗ ਨੂੰ ਦੇਖੋ। ਇਸ ਹੈਸ਼ਟੈਗ ਰਾਹੀਂ ਸੀਏਏ ਦੇ ਪੱਖ ‘ਚ ਆਪਣਾ ਸਮਰਥਨ ਦਿਓ।’ ਪੀਐਮ ਮੋਦੀ ਨੇ ਆਪਣੇ ਟਵਿਟਰ ਹੈਂਡਲ ‘ਤੇ ਅਧਿਆਤਮਿਕ ਗੁਰੂ ਸਦਗੁਰੂ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਸਦਗੁਰੂ ਨੇ ਸੀਏਏ ਦਾ ਸਮਰਥਨ ਕੀਤਾ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here