ਪੰਜਾਬ ਵਰਚੁਅਲ ਰੈਲੀ ਰਾਹੀਂ ਪੀਐਮ ਮੋਦੀ ਨੇ ਕੀਤੀ ਚੋਣ ਪ੍ਰਚਾਰ ਦੀ ਸ਼ੁਰੂਆਤ

pm modi

 ਮੋਦੀ ਨੇ ਕਿਹਾ ਡਬਲ ਇੰਜਣ ਵਾਲੀ ਸਰਕਾਰ ਅਧੀਨ ਪੰਜਾਬ ਤੇਜ਼ੀ ਨਾਲ ਵਿਕਾਸ ਕਰੇਗਾ 

(ਸੱਚ ਕਹੂੰ ਨਿਊਜ਼) ਲੁਧਿਆਣਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਉਨਾਂ ਨੇ ਵਰਚੁਅਲ ਰੈਲੀ (PM Modi Rally) ਦੀ ਸ਼ੁਰੂਆਤ ਸਤਿ ਸ੍ਰੀ ਅਕਾਲ ਨਾਲ ਕੀਤੀ। ਉਨਾਂ ਕਿਹਾ ਕਿ ਮੈਂ ਫਤਿਹਗੜ੍ਹ ਸਾਹਿਬ ਦੀ ਇਸ ਧਰਤੀ ਨੂੰ ਨਮਸਕਾਰ ਕਰਦਾ ਹਾਂ।ਇਸ ਤੋਂ ਬਾਅਦ ਰੈਲੀ ਨਾਲ ਜੁੜੇ ਲੋਕਾਂ ਦਾ ਪੰਜਾਬੀ ਵਿੱਚ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਰ ਚੋਣਾਂ ਸਿਰਫ ਮੁੱਖ ਮੰਤਰੀ ਚੁਣਨ ਲਈ ਨਹੀਂ ਹਨ ਇਹ ਚੋਣਾਂ ਵਿਕਾਸ ਲਈ ਹਨ। ਭਾਜਪਾ ਪੰਜਾਬ ਦੇ ਵਿਕਾਸ ਲਈ ਨਵਾਂ ਤੇ ਪੁਖਤਾ ਰੋਡਮੈਪ ਲੈ ਕੇ ਆਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਦਯੋਗਿਕ ਕੇਂਦਰਾਂ ਨੂੰ ਇੱਕ ਜ਼ਿਲ੍ਹਾ-ਇੱਕ ਉਤਪਾਦ ਦੇ ਤਹਿਤ ਵਿਕਸਤ ਕੀਤਾ ਜਾਵੇਗਾ। ਲੁਧਿਆਣਾ ਦੇ ਟੈਕਸਟਾਈਲ ਸੈਕਟਰ ਨੂੰ ਵਧਾਇਆ ਜਾਵੇਗਾ। ਇਸ ਦੇ ਲਈ ਉਦਯੋਗ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ। ਡਬਲ ਇੰਜਣ ਵਾਲੀ ਸਰਕਾਰ ਅਧੀਨ ਪੰਜਾਬ ਤੇਜ਼ੀ ਨਾਲ ਵਿਕਾਸ ਕਰੇਗਾ। ਕੁਝ ਲੋਕ ਹਮੇਸ਼ਾ ਸਿੱਖ ਪਰੰਪਰਾ ਦੇ ਵਿਰੋਧ ਵਿੱਚ ਨਜ਼ਰ ਆਉਣਗੇ ਜਦੋਂਕਿ ਭਾਜਪਾ ਅਤੇ ਐਨਡੀਏ ਦੇ ਨਾਲ ਹਮੇਸ਼ਾ ਇਸਦੇ ਨਾਲ ਖੜੇ ਹਨ। ਕੁਝ ਲੋਕਾਂ ਪੰਜਾਬ ਸਿਰਫ ਤੇ ਸਿਰਫ ਸੱਤਾ ਦਾ ਸਾਧਨ ਰਿਹਾ ਹੈ। ਸਾਡੇ ਲਈ ਗੁਰੂ ਪਰੰਪਰਾ ਤੇ ਪੰਜਾਬੀਆਂ ਦੀ ਸੇਵਾ ਤੇ ਸਤਿਕਾਰ ਦੀ ਪਰੰਪਰਾ ਨੂੰ ਨਿਭਾਉਣ ਦਾ ਮਾਧਿਅਮ ਰਿਹਾ ਹੈ।

ਅਜਿਹੇ ਲੋਕਾਂ ਨੇ ਪੰਜਾਬ ‘ਤੇ ਰਾਜ ਕਰਨ ਲਈ ਕੀ-ਕੀ ਸਾਜ਼ਿਸ਼ ਨਹੀਂ ਰਚੀ  ਇਨ੍ਹਾਂ ਲੋਕਾਂ ਨੇ ਗੁਰੂਆਂ ਦੀ ਧਰਤੀ ਨੂੰ ਦਹਿਸ਼ਤ ਦੀ ਅੱਗ ਵਿੱਚ ਝੋਕ ਦਿੱਤਾ। ਅਸੀਂ ਵਿਸ਼ਵ ਭਰ ਵਿੱਚ ਸਿੱਖ ਆਸਥਾ ਨੂੰ ਵਧਾਉਣ ਲਈ ਇਮਾਨਦਾਰ ਨਾਲ ਯਤਨ ਕੀਤੇ। ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ। ਅਸੀਂ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ। ਕਾਂਗਰਸ ਸ੍ਰੀ ਕਰਤਾਰਪੁਰ ਸਾਹਿਬ ਨੂੰ ਭਾਰਤ ਵਿਚ ਨਹੀਂ ਰੱਖ ਸਕੀ। ਅਸੀਂ ਸ੍ਰੀ ਕਰਤਾਰਪੁਰ ਸਾਹਿਬ ਦਾ ਰਸਤਾ ਖੋਲ੍ਹ ਦਿੱਤਾ। ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ, ਜੋ ਪੰਜਾਬ ਦੇ ਗੁਰੂਆਂ ਦੇ ਸਤਿਕਾਰ ਪ੍ਰਤੀ ਸਾਡੀ ਸੱਚੀ ਨੀਅਤ ਨੂੰ ਦਰਸਾਉਂਦੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ