ਦੁਨੀਆ ਦੀ ਸਭ ਤੋਂ ਲੰਮੀ ਸੁਰੰਗ ਦਾ ਪੀਐਮ ਮੋਦੀ ਨੇ ਕੀਤਾ ਉਦਘਾਟਨ
ਮਨਾਲੀ। ਅੱਜ ਦੁਨੀਆ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਪੀ.ਐਮ. ਮੋਦੀ ਨੇ ਹਰ ਤਰ੍ਹਾਂ ਦੇ ਮੌਸਮ ‘ਚ ਖੁੱਲ੍ਹੀ ਰਹਿਣ ਵਾਲੀ ਅਟਲ ਸੁਰੰਗ ਦਾ ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ‘ਚ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਵਜੇ ਹੈਲੀਕਾਪਟਰ ਰਾਹੀਂ ਸਾਸੇ ਹੈਲੀਪੈਡ ਪਹੁੰਚੇ ਜਿੱਥੇ ਰੱਖਿਆ ਮੰਤਰੀ ਰਾਜਨਾਥ, ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਤੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਸਮੇਤ ਹੋਰ ਪਤਵੰਤਿਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਇਸ ਤੋਂ ਪਹਿਲਾਂ ਦਿੱਲੀ ਤੋਂ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੇ ਜਿੱਥੇ ਉਹ ਹੈਲੀਕਾਪਟਰ ਰਾਹੀਂ ਮਨਾਲੀ ਪਹੁੰਚੇ। ਇਸ ਅਟਲ ਸੁਰੰਗ ਦੇ ਖੁੱਲ੍ਹ ਜਾਣ ਨਾਲ ਮਨਾਲੀ ਤੇ ਲੇਹ ਵਿਚਾਲੇ ਦੀ ਦੂਰੀ 46 ਕਿਲੋਮੀਟਰ ਘੱਟ ਹੋ ਗਈ। ਅਟਲ ਸੁਰੰਗ ਦੁਨੀਆ ‘ਚ ਸਭ ਤੋਂ ਲੰਮੀ ਰਾਜਮਾਰਗ ਸੁਰੰਗ ਹੈ ਤੇ 9.02 ਲੰਬੀ ਸੁਰੰਗ ਮਨਾਲੀ ਨੂੰ ਸਾਲਾਂ ਭਰ ਲਾਹੌਲ ਸਪੀਤੀ ਘਾਟੀ ਨਾਲ ਜੋੜੇ ਰੱਖੇਗੀ। ਪਹਿਲਾਂ ਘਾਟੀ ਛੇ ਮਹੀਨਿਆਂ ਤੱਕ ਭਾਰੀ ਬਰਫਬਾਰੀ ਕਾਰਨ ਬਾਕੀ ਹਿੱਸੇ ਨਾਲ ਕਟੀ ਰਹਿੰਦੀ ਸੀ। ਸੁਰੰਗ ਨੂੰ ਹਿਮਾਲਿਆ ਦੇ ਪੀਰ ਪੰਜਾਲ ਦੀ ਪਰਬਤ ਲੜੀਆਂ ਦਰਮਿਆਨ ਆਤਿਆਧੁਨਿਕ ਵਿਸ਼ੇਸ਼ਤਾਵਾਂ ਦੇ ਨਾਲ ਸਮੁੰਦਰ ਤਲ ਤੋਂ ਕਰੀਬ ਤਿੰਨ ਹਜ਼ਾਰ ਮੀਟਰ ਦੀ ਉੱਚਾਈ ‘ਤੇ ਬਣਾਇਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.