Vande Bharat Trains: ਪੀਐਮ ਮੋਦੀ ਨੇ ਕਾਸ਼ੀ ਤੋਂ 4 ਵੰਦੇ ਭਾਰਤ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ

Vande Bharat Trains
Vande Bharat Trains: ਪੀਐਮ ਮੋਦੀ ਨੇ ਕਾਸ਼ੀ ਤੋਂ 4 ਵੰਦੇ ਭਾਰਤ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ

Vande Bharat Trains: ਵਾਰਾਣਸੀ (ਏਜੰਸੀ)। ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਤੋਂ ਚਾਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ, ‘ਹੁਣ ਵਿਦੇਸ਼ੀ ਯਾਤਰੀ ਵੀ ਵੰਦੇ ਭਾਰਤ ਐਕਸਪ੍ਰੈਸ ਤੋਂ ਹੈਰਾਨ ਹਨ। ਵੰਦੇ ਭਾਰਤ ਇੱਕ ਅਜਿਹੀ ਟ੍ਰੇਨ ਹੈ ਜੋ ਭਾਰਤੀਆਂ ਲਈ, ਭਾਰਤੀਆਂ ਵੱਲੋਂ ਤੇ ਭਾਰਤੀਆਂ ਲਈ ਬਣਾਈ ਗਈ ਹੈ। ਕੀ ਅਸੀਂ ਪਹਿਲਾਂ ਇਹ ਕਰ ਸਕਦੇ ਸੀ? ਇਹ ਸਭ ਵਿਦੇਸ਼ਾਂ ’ਚ ਹੁੰਦਾ ਸੀ। ਹੁਣ ਅਸੀਂ ਇਹ ਕਰ ਰਹੇ ਹਾਂ, ਇਹ ਇੱਥੇ ਬਣਾਇਆ ਜਾ ਰਿਹਾ ਹੈ।’ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਭਾਸ਼ਣ ‘ਨਮਹ ਪਾਰਵਤੀ ਪਟੇਏ’ ਨਾਲ ਸ਼ੁਰੂ ਕੀਤਾ ਤੇ ਲਗਭਗ 18 ਮਿੰਟ ਤੱਕ ਸੰਬੋਧਨ ਕੀਤਾ।

ਇਹ ਖਬਰ ਵੀ ਪੜ੍ਹੋ :  Gold Smuggling: ਡਰੱਗ-ਸੋਨੇ ਦੀ ਤਸਕਰੀ ਨੂੰ ਵੱਡਾ ਝਟਕਾ, 18 ਕਰੋੜ ਰੁਪਏ ਦਾ ਮਾਲ ਜ਼ਬਤ, ਤਿੰਨ ਗ੍ਰਿਫ਼ਤਾਰ

ਉਨ੍ਹਾਂ ਵੱਲੋਂ ਉਦਘਾਟਨ ਕੀਤੀਆਂ ਗਈਆਂ ਟ੍ਰੇਨਾਂ ਵਾਰਾਣਸੀ ਤੇ ਖਜੂਰਾਹੋ, ਫਿਰੋਜ਼ਪੁਰ ਤੇ ਦਿੱਲੀ, ਏਰਨਾਕੁਲਮ ਤੇ ਬੰਗਲੁਰੂ, ਤੇ ਲਖਨਊ ਤੇ ਸਹਾਰਨਪੁਰ ਵਿਚਕਾਰ ਚੱਲਣਗੀਆਂ। ਇਹ ਵਾਰਾਣਸੀ ਲਈ ਸ਼ੁਰੂ ਹੋਣ ਵਾਲੀ ਅੱਠਵੀਂ ਵੰਦੇ ਭਾਰਤ ਟ੍ਰੇਨ ਹੈ। ਇਹ ਇਸ ਸਾਲ ਮੋਦੀ ਦਾ ਪੰਜਵਾਂ ਦੌਰਾ ਹੈ ਤੇ ਵਾਰਾਣਸੀ ਦੇ ਸੰਸਦ ਮੈਂਬਰ ਵਜੋਂ ਉਨ੍ਹਾਂ ਦਾ 53ਵਾਂ ਦੌਰਾ ਹੈ। ਪ੍ਰਧਾਨ ਮੰਤਰੀ ਸ਼ੁੱਕਰਵਾਰ ਸ਼ਾਮ 5 ਵਜੇ ਵਾਰਾਣਸੀ ਪਹੁੰਚੇ। ਉਨ੍ਹਾਂ ਨੇ ਹਵਾਈ ਅੱਡੇ ਤੋਂ ਬਨਾਰਸ ਰੇਲ ਇੰਜਣ ਫੈਕਟਰੀ (ਬਾਰੇਕਾ) ਗੈਸਟ ਹਾਊਸ ਤੱਕ ਸੜਕ ਰਾਹੀਂ ਯਾਤਰਾ ਕੀਤੀ। ਭਾਜਪਾ ਵਰਕਰਾਂ ਨੇ 27 ਕਿਲੋਮੀਟਰ ਦੇ ਰਸਤੇ ’ਤੇ ਵੱਖ-ਵੱਖ ਥਾਵਾਂ ’ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। Vande Bharat Trains