ਪੀਐਮ ਮੋਦੀ ਨੇ ਰਾਕੇਸ਼ ਝੁਨਝੁਨਵਾਲਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੇਅਰ ਬਾਜ਼ਾਰ ਦੇ ਦਿੱਗਜ ਰਾਕੇਸ਼ ਝੁਨਝੁਨਵਾਲਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਰਾਕੇਸ਼ ਝੁਨਝੁਨਵਾਲਾ ਦਾ ਅੱਜ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਸ ਦੀ ਮੌਤ ਮਲਟੀ ਆਰਗਨ ਫੇਲ ਹੋਣ ਕਾਰਨ ਦੱਸੀ ਜਾ ਰਹੀ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਬੀਤੀ ਸ਼ਾਮ ਹੀ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ।

ਪੀਐਮ ਮੋਦੀ ਨੇ ਰਾਕੇਸ਼ ਝੁਨਝੁਨਵਾਲਾ ਨਾਲ ਆਪਣੀ ਤਸਵੀਰ ਟਵੀਟ ਕੀਤੀ ਅਤੇ ਲਿਖਿਆ, “ਰਾਕੇਸ਼ ਝੁਨਝੁਨਵਾਲਾ ਕਦੇ ਹਾਰ ਨਾ ਮੰਨਣ ਵਾਲੇ, ਜੀਵਨ ਨਾਲ ਭਰਪੂਰ, ਮਜ਼ਾਕੀਆ ਅਤੇ ਸਮਝਦਾਰ ਸਨ, ਉਨ੍ਹਾਂ ਨੇ ਵਿੱਤੀ ਦੁਨੀਆ ਵਿੱਚ ਅਮਿੱਟ ਯੋਗਦਾਨ ਛੱਡਿਆ ਹੈ। ਉਹ ਭਾਰਤ ਦੀ ਤਰੱਕੀ ਲਈ ਬਹੁਤ ਭਾਵੁਕ ਸੀ। ਉਸ ਦਾ ਚਲੇ ਜਾਣਾ ਦੁਖਦਾਈ ਹੈ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਹਮਦਰਦੀ। ਸ਼ਾਂਤੀ।”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ