ਛੇਤੀ ਹੀ ਕਿਸਾਨ ਆਪਣਾ ਨਾਂਅ ਸੂਚੀ ਕਰ ਲੈਣ ਚੈੱਕ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9.75 ਕਰੋੜ ਕਿਸਾਨਾਂ ਨੂੰ ਖੁਸ਼ਖਬਰੀ ਦਿੱਤੀ ਹੈ ਪੀਐਮ ਮੋਦੀ ਨੇ ਕਿਸਾਨਾਂ ਨੂੰ 9ਵੀਂ ਕਿਸਤ ਜਾਰੀ ਕੀਤੀ ਹੈ ਇਨ੍ਹਾਂ ਸਭ ਕਿਸਾਨਾਂ ਦੇ ਬੈਂਕ ਖਾਤਿਆਂ ’ਚ 19,500 ਕਰੋੜ ਰੁਪਏ ਟਰਾਂਸਫਰ ਕੀਤੇ ਹਨ ਪੀਐਮ ਕਿਸਾਨ ਯੋਜਨਾ ਤਹਿਤ, ਪਾਤਰ ਕਿਸਾਨਾਂ ਪਰਿਵਾਰਾਂ ਨੂੰ 6000 ਰੁਪਏ ਪ੍ਰਤੀ ਸਾਲਾਨਾ ਦਿੱਤਾ ਜਾਂਦਾ ਹੈ।
ਇਸ ਯੋਜਨਾ ਤਹਿਤ ਕਿਸਾਨਾਂ ਦੇ ਖਾਤੇ ’ਚ 2000 ਰੁਪਏ ਦੀਆਂ ਅੱਠ ਕਿਸ਼ਤਾਂ ਆ ਚੁੱਕੀਆਂ ਹਨ। ਕੇਂਦਰ ਸਰਕਾਰ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਆਰਥਿਕ ਸਹਾਇਤਾ ਦਿੰਦੀ ਹੈ ਸਰਕਾਰ ਵੱਲੋਂ ਇਹ ਪੈਸੇ ਸਿੱਧੇ ਉਨ੍ਹਾਂ ਦੇ ਖਾਤੇ ’ਚ ਟਰਾਂਸਫਰ ਕੀਤੇ ਜਾਂਦੇ ਹਨ ।
ਸੂਚੀ ’ਚ ਇੰਜ ਕਰੋ ਆਪਣਾ ਨਾਂਅ ਚੈੱਕ
1. ਸਭ ਤੋਂ ਪਹਿਲਾਂ ਤੁਸੀਂ ਪੀਐਮ ਕਿਸਾਨ ਯੋਜਨਾ ਦੀ ਅਧਿਕਾਰਿਕ ਵੈੱਬਸਾਈਟ https://pmkisan.gov.in ’ਤੇ ਜਾਓ
2. ਇਸ ਦੇ ਹੋਮਪੇਜ ’ਤੇ ਤੁਹਾਨੂੰ Farmers Corner ਦਾ ਆਪਸ਼ਨ ਦਿਖਾਈ ਦੇਵੇਗਾ
3. Farmers Corner ਸੈਕਸ਼ਨ ਅੰਦਰ ਤੁਹਾਨੂੰ Beneficiaries List ਦੇ ਆਪਸ਼ਨ ’ਤੇ ਕਲਿੱਕ ਕਰਨਾ ਪਵੇਗਾ
4. ਫਿਰ ਤੁਹਾਨੂੰ ਡ੍ਰਾੱਪ ਡਾਊਨ ਸੂਚੀ ’ਚੋਂ ਸੂਬਾ, ਜ਼ਿਲ੍ਹਾ, ਤਹਿਸੀਲ, ਬਲਾਕ ਤੇ ਪਿੰਡ ਨੂੰ ਸਲੈਕਟ ਕਰਨਾ ਪਵੇਗਾ
5. ਇਸ ਤੋਂ ਬਾਅਦ ਤੁਹਾਨੂੰ Get Report ’ਤੇ ਕਲਿਕ ਕਰਨਾ ਪਵੇਗਾ ਇਸ ਤੋਂ ਬਾਅਦ ਲਾਭਾਕਾਰੀਆਂ ਦੀ ਪੂਰੀ ਸੂਚੀ ਸਾਹਮਣੇ ਆ ਜਾਵੇਗੀ ਜਿਸ ’ਚ ਤੁਸੀਂ ਆਪਣਾ ਨਾਂਅ ਚੈੱਕ ਕਰ ਸਕਦੇ ਹੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ