ਪ੍ਰਧਾਨ ਮੰਤਰੀ ਨੇ ਕੀਤੀ ਜਨਤਾ ਕਰਫਿਊ ਦੀ ਅਪੀਲ

PM Kisan

ਪ੍ਰਧਾਨ ਮੰਤਰੀ ਨੇ ਕੀਤੀ ਜਨਤਾ ਕਰਫਿਊ ਦੀ ਅਪੀਲ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਵਾਇਰਸ ਸਬੰਧੀ ਦੇਸ਼ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ਵਾਸੀਆਂ ਤੋਂ ਅਪੀਲ ਕੀਤੀ ਕਿ ਇਸ 22 ਮਾਰਚ (ਐਤਵਾਰ) ਦੇ ਦਿਨ ਅਸੀਂ ਲੋਕਾਂ ਨੂੰ ਧੰਨਵਾਦ ਕਰਾਂਗੇ। ਇਸ ਐਤਵਾਰ 22 ਮਾਰਚ ਨੂੰ ਸਵੇਰੇ 7 ਵਜੇ ਤੋਂ ਰਾਤ 9 ਵਜੇ ਤਕ ਸਾਰੇ ਦੇਸ਼ਵਾਸੀਆਂ ਨੂੰ ਜਨਤਾ ਕਰਫਿਊ ਦਾ ਪਾਲਣ ਕਰਨਾ ਹੈ। ਐਤਵਾਰ ਨੂੰ ਠੀਕ 5 ਵਜੇ, ਆਪਣੇ ਘਰ ਦੇ ਦਰਵਾਜੇ ‘ਤੇ ਖੜ੍ਹੇ ਹੋ ਕੇ, ਬਾਲਕੋਨੀ ‘ਚ, ਖਿੜਕੀਆਂ ਸਾਹਮਣੇ ਖੜ੍ਹੇ ਹੋ ਕੇ 5 ਮਿੰਟ ਤੱਕ ਲੋਕਾਂ ਦਾ ਧੰਨਵਾਦ ਕਰੀਏ। ਮੇਰੀ ਇਕ ਹੋਰ ਅਪੀਲ ਹੈ ਕਿ ਸਾਡੇ ਪਰਿਵਾਰ ਜੋ ਵੀ ਬੁਜ਼ੁਰਗ ਹੋਵੇ, 65 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਵਿਅਕਤੀ ਹੋਣ ਉਹ ਆਉਣ ਵਾਲੇ ਕੁਝ ਹਫਤੇ ਤੱਕ ਘਰ ਤੋਂ ਬਾਹਰ ਨਾ ਨਿਕਲਣ।

ਉਨ੍ਹਾਂ ਕਿਹਾ ਕਿ ਦੁਨੀਆ ਇਸ ਮਹਾਮਾਰੀ ਦੀ ਚਪੇਟ ‘ਚ ਹੈ। ਆਮ ਤੌਰ ‘ਤੇ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਉਹ ਸਿਰਫ ਕੁਝ ਸੂਬਿਆਂ ਤਕ ਹੀ ਰਹਿੰਦੀ ਹੈ ਪਰ ਇਸ ਵਾਰ ਇਸ ਸੰਕਟ ਨੇ ਪੂਰੇ ਵਿਸ਼ਵ ‘ਚ ਪੂਰੀ ਮਨੁੱਖੀ ਜਾਤੀ ਨੂੰ ਸੰਕਟ ‘ਚ ਪਾ ਦਿੱਤਾ ਹੈ। ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ ਸੀ, ਜਦੋਂ ਦੂਜਾ ਵਿਸ਼ਵ ਯੁੱਧ ਹੋਇਆ ਸੀ ਉਦੋਂ ਵੀ ਇੰਨੀ ਦੇਸ਼ ਯੁੱਧ ਤੋਂ ਪ੍ਰਭਾਵਿਤ ਨਹੀਂ ਹੋਏ ਸੀ ਜਿੰਨੇ ਕਿ ਅੱਜ ਕੋਰੋਨਾ ਵਾਇਰਸ ਦੀ ਬੀਮਾਰੀ ਤੋਂ ਹਨ। ਕੋਰੋਨਾ ਵਾਇਰਸ ਕਾਰਨ ਦੇਸ਼ ਮੁਸ਼ਕਿਲ ਦੌਰ ਤੋਂ ਲੰਘ ਰਿਹਾ ਹੈ। ਉਨ੍ਹਾਂ ਨੇ ਲੋਕਾਂ ਤੋਂ ਸੋਸ਼ਲ ਡਿਸਟੇਂਸਿੰਗ ਦੀ ਅਪੀਲ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿੰਨਾ ਸੰਭਵ ਹੋ ਸਕੇ ਉਹ ਘਰਾਂ ਤੋਂ ਬਾਹਰ ਨਾ ਨਿਕਲਣ। ਉਨ੍ਹਾਂ ਨੇ ਐਤਵਾਰ ਨੂੰ ਜਨਤਾ ਕਰਫਿਊ ਦੀ ਅਪੀਲ ਕੀਤੀ ਹੈ, ਭਾਵ ਜਨਤਾ ਖੁਦ ਹੀ ਖੁਦ ਨੂੰ ਅਜਿਹੇ ਆਇਸੋਲੇਟ ਕਰਨ ਦੀ ਕੋਸ਼ਿਸ਼ ਕਰੇ, ਜਿਵੇ ਕਰਫਿਊ ‘ਚ ਹੁੰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਵੀ ਦੇਸ਼ਵਾਸੀਆਂ ਤੋਂ ਕੁਝ ਮੰਗਿਆ ਉਨ੍ਹਾਂ ਨੇ ਮੈਨੂੰ ਨਿਰਾਸ਼ ਨਹੀਂ ਕੀਤਾ ਹੈ। ਇਹ ਤੁਹਾਡੇ ਆਸ਼ਿਰਵਾਦ ਦੀ ਕੀਮਤ ਹੈ ਕਿ ਅਸੀਂ ਮਿਲ ਕੇ ਆਪਣੇ ਨਿਰਧਾਰਿਤ ਟੀਚਿਆਂ ਵੱਲੋਂ ਅੱਗੇ ਵਧ ਰਹੇ ਹਾਂ। ਅੱਜ ਅਸੀਂ 130 ਕਰੋੜ ਦੇਸ਼ਵਾਸੀਆਂ ਤੋਂ ਕੁਝ ਮੰਗਣ ਲਈ ਆਏ ਹਾਂ। ਮੈਨੂੰ ਤੁਹਾਡੇ ਤੋਂ ਆਉਣ ਵਾਲੇ ਕੁਝ ਹਫਤੇ ਚਾਹੀਦੇ ਹਨ, ਆਉਣ ਵਾਲਾ ਕੁਝ ਸਮਾਂ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here