7 ਸਾਲਾਂ ਬਾਅਦ ਹੋਈ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ

7 ਸਾਲਾਂ ਬਾਅਦ ਹੋਈ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ

ਨਵੀਂ ਦਿੱਲੀ। ਨਿਰਭਯਾ ਨੂੰ ਆਖਰਕਾਰ 7 ਸਾਲਾਂ ਬਾਅਦ ਇਨਸਾਫ ਮਿਲ ਹੀ ਗਿਆ। ਨਿਰਭਯਾ ਗੈਂਗਰੇਪ ਅਤੇ ਹੱਤਿਆਕਾਂਡ ਮਾਮਲੇ ‘ਚ 4 ਦੋਸ਼ੀਆਂ ਨੂੰ ਅੱਜ ਭਾਵ ਸ਼ੁੱਕਰਵਾਰ ਤੜਕਸਾਰ ਇੱਕਠਿਆ ਤਿਹਾੜ ਜੇਲ ‘ਚ ਫਾਂਸੀ ਦਿੱਤੀ ਗਈ। ਦੱਸਿਆ ਜਾਂਦਾ ਹੈ ਕਿ ਤਿਹਾੜ ਜੇਲ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ 4 ਦੋਸ਼ੀਆਂ ਨੂੰ ਇੱਕਠਿਆਂ ਫਾਂਸੀ ਦੇ ਤਖਤੇ ‘ਤੇ ਲਟਕਾਇਆ ਗਿਆ। ਇਸ ਤੋਂ ਪਹਿਲਾਂ 1982 ‘ਚ ਰੰਗਾ-ਬਿੱਲਾ ਨੂੰ ਇੱਕਠਿਆ ਫਾਂਸੀ ਦਿੱਤੀ ਗਈ ਸੀ।

ਦੱਸ ਦੇਈਏ ਕਿ ਨਿਰਭਯਾ ਦੇ 4 ਦੋਸ਼ੀ ਵਿਨੈ, ਮੁਕੇਸ਼, ਪਵਨ, ਅਕਸ਼ੈ ਨੂੰ ਫਾਂਸੀ ਦੇਣ ਲਈ ਤਿਹਾੜ ਦੇ ਫਾਂਸੀ ਘਰ ਦੇ ਖੂਹ ਨੂੰ ਚੌੜਾ ਕੀਤਾ ਗਿਆ ਜਿਸ ਜੇਲ ‘ਚ ਦੋਸ਼ੀ ਕੈਦ ਸੀ, ਉਸ ਤੋਂ ਲਗਭਗ 200 ਕਿਲੋਮੀਟਰ ਦੂਰ ਫਾਂਸੀ ਘਰ ਹੈ ਜਿੱਥੇ ਸਖਤ ਸੁਰੱਖਿਆ ਪ੍ਰਬੰਧਾਂ ‘ਚ ਉਨ੍ਹਾਂ ਨੂੰ ਲਿਜਾਇਆ ਗਿਆ ਅਤੇ ਫਿਰ ਫਾਂਸੀ ‘ਤੇ ਤਖਤੇ ‘ਤੇ ਲਟਕਾਇਆ ਗਿਆ।

ਇਹ ਵੀ ਦੱਸਿਆ ਜਾਂਦਾ ਹੈ ਕਿ 7 ਸਾਲ, 3 ਮਹੀਨੇ ਅਤੇ 3 ਦਿਨ ਪਹਿਲਾਂ ਭਾਵ 16 ਦਸੰਬਰ 2012 ਨੂੰ ਦੇਸ਼ ਦੀ ਰਾਜਧਾਨੀ ‘ਚ ਵਾਪਰੀ ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸੜਕਾਂ ‘ਤੇ ਨੌਜਵਾਨਾਂ ਦਾ ਇਕੱਠ ਇਨਸਾਫ ਮੰਗਣ ਲਈ ਨਿਕਲਿਆ ਜਿਸ ਦਾ ਅੱਜ ਜਾ ਕੇ ਨਤੀਜਾ ਨਿਕਲਿਆ ਹੈ। ਦੱਸਣਯੋਗ ਹੈ ਕਿ ਅਜਿਹਾ ਤੀਜੀ ਵਾਰ ਹੋਇਆ ਸੀ, ਜਦੋਂ ਦੋਸ਼ੀਆਂ ਦੀ ਫਾਂਸੀ ‘ਤੇ ਰੋਕ ਲੱਗੀ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ‘ਚ ਫਾਂਸੀ ਦੀ ਤਰੀਕ ਤੈਅ ਕੀਤੀ ਗਈ ਸੀ, ਫਿਰ 1 ਫਰਵਰੀ ਦੀ ਤਾਰੀਕ ਫਾਂਸੀ ਦੇਣ ਲਈ ਤੈਅ ਕੀਤੀ ਗਈ ਸੀ। ਹਾਲਾਂਕਿ ਦੋਸ਼ੀਆਂ ਨੇ ਕਾਨੂੰਨੀ ਦਾਅ ਪੇਚ ਲਾ ਕੇ ਇਸ ਨੂੰ ਰੱਦ ਕਰਵਾ ਦਿੱਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।