ਯੋਗੇਸ਼ ਕੁਮਾਰ ਸੋਨੀ
ਬੀਤੇ ਦਿਨੀਂ ਇੱਕ ਬੱਚਾ ਜ਼ੋਰ ਨਾਲ ਚੀਕਿਆ ਅਤੇ ਮਰ ਗਿਆ ਅਚਾਨਕ ਹੋਈ ਇਸ ਘਟਨਾ ਨਾਲ ਲੋਕ ਬੇਹੱਦ ਹੈਰਾਨ ਹੋਏ ਪਰ ਜਦੋਂ ਹਕੀਕਤ ਦਾ ਪਤਾ ਲੱਗਿਆ ਤਾਂ ਸਭ ਦੇ ਹੋਸ਼ ਉੱਡ ਗਏ ਇਹ ਲੜਕਾ ਪਬਜੀ ਗੇਮ ਖੇਡਣ ਦੀ ਵਜ੍ਹਾ ਨਾਲ ਮਰਿਆ ਸੀ ਉਸਦੇ ਦਿਲ ਅਤੇ ਦਿਮਾਗ ‘ਤੇ ਗੇਮ ਦਾ ਐਨਾ ਅਸਰ ਹੋ ਗਿਆ ਸੀ ਕਿ ਉਹ ਪੂਰਨ ਤੌਰ ‘ਤੇ ਉਸਦੀ ਚਪੇਟ ‘ਚ ਆ ਗਿਆ ਸੀ ਜਾਂ ਇਹ ਕਹੀਏ ਕਿ ਉਸਦੀ ਸਾਰੀ ਦਿਮਾਗੀ ਸ਼ਕਤੀ ਖੋਹ ਲਈ ਗਈ ਸੀ ਅਜਿਹੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਤਮਾਮ ਜਗ੍ਹਾ ਇਹ ਗੇਮ ਬੈਨ ਵੀ ਹੋ ਗਈ ਹੈ ਪਰ ਇਸ ‘ਤੇ ਹੋ ਰਹੀਆਂ ਘਟਨਾਵਾਂ ਘਟਣ ਦੀ ਵਜਾਇ ਲਗਾਤਾਰ ਵਧ ਰਹੀਆਂ ਹਨ ਜਿਸ ਨਾਲ ਸਾਡੀ ਨਵੀਂ ਪੀੜ੍ਹੀ ‘ਤੇ ਇੱਕ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ ।
ਦਰਅਸਲ ਕੁਝ ਦਿਨ ਪਹਿਲਾਂ ਇੱਕ ਵੀਡੀਓ ਗੇਮ ਪਬਜੀ ਮਾਰਕਿਟ ‘ਚ ਆਈ ਜਿਸ ਨੂੰ ਸਾਡੇ ਦੇਸ਼ ‘ਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਜੋ ਵੀ ਗੇਮਾਂ ਆਈਆਂ ਸਨ ਸਿਰਫ਼ ਬੱਚੇ ਹੀ ਪਸੰਦ ਕਰਦੇ ਸਨ ਪਰ ਇਹ ਗੇਮ ਅਜਿਹੀ ਹੈ ਜਿਸਦੀ ਹਰ ਉਮਰ ਵਰਗ ਦੇ ਲੋਕਾਂ ‘ਚ ਰੁਚੀ ਲਗਾਤਾਰ ਵਧ ਰਹੀ ਹੈ ਇਸ ਗੇਮ ਦੇ ਵਿਸ਼ੇ ‘ਚ ਜਾਣੀਏ ਤਾਂ ਇਸ ‘ਚ ਕਈ ਲੋਕ ਇੱਕੋ ਸਮੇਂ ਖੇਡ ਸਕਦੇ ਹਨ ਉੱਥੇ ਇਸ ‘ਚ ਲੁੱਟ-ਖੋਹ ਵੀ ਇੱਕ ਪ੍ਰਕਿਰਿਆ ਹੈ ਨੌਜਵਾਨਾਂ ਅਤੇ ਉਮਰਦਰਾਜ ਲੋਕਾਂ ਦਾ ਇਹ ਸਮਾਂ ਬਰਬਾਦ ਕਰ ਰਹੀ ਹੈ ਪਰ ਬੱਚਿਆਂ ਨੂੰ ਚੋਰ ਅਤੇ ਡਾਕੂ ਬਣਾ ਰਹੀ ਹੈ ਲਗਾਤਾਰ ਖਬਰਾਂ ਤੋਂ ਇਹ ਪਤਾ ਲੱÎਗਾ ਹੈ ਕਿ ਇਸ ਨਾਲ ਰੋਜ਼ਾਨਾ ਸੈਂਕੜੇ ਘਰਾਣੇ ਖਰਾਬ ਹੋ ਰਹੇ ਹਨ ਜੋ ਬੇਹੱਦ ਮੰਦਭਾਗਾ ਹੈ ਇਸ ਨਾਲ ਸਕੂਲੀ ਬੱਚਿਆਂ ਦੀ ਪੜ੍ਹਾਈ-ਲਿਖਾਈ ‘ਤੇ ਬੇਹੱਦ ਮਾੜਾ ਅਸਰ ਪੈ ਰਿਹਾ ਹੈ ਜਦੋਂ ਤੋਂ ਸਕੂਲ ਦਾ ਸਿਲੇਬਸ ਅਤੇ ਹੋਮਵਰਕ ਸਬੰਧਿਤ ਸਾਈਟਾਂ ‘ਤੇ ਆਇਆ ਉਦੋਂ ਤੋਂ ਬੱਚੇ ਮਾਤਾ-ਪਿਤਾ ਤੋਂ ਮੋਬਾਇਲ ਇਸ ਬਹਾਨੇ ਲੈ ਜਾਂਦੇ ਹਨ ਪਰ ਮਾਤਾ-ਪਿਤਾ ਇਸ ਘਟਨਾ ਤੋਂ ਅਣਜਾਣ ਰਹਿੰਦੇ ਹਨ ਕਿ ਬੱਚੇ ਉਸਦੀ ਆੜ ਵਿਚ ਪਬਜੀ ਗੇਮ ਖੇਡ ਰਹੇ ਹਨ ਤੁਹਾਨੂੰ ਯਾਦ ਹੋਵੇਗਾ ਕਿ ਹੁਣ ਤੋਂ ਲਗਭਗ ਦੋ ਦਹਾਕੇ ਪਹਿਲਾਂ ਬੱਚੇ ਸਕੂਲ ਗੋਲ ਕਰਦੇ ਸਨ ਗੋਲ ਤੋਂ ਮਤਲਬ ਸਕੂਲ ਤੋਂ ਬੰਕ ਮਾਰਨਾ ਜਾਂ ਸਕੂਲ ਨਾ ਜਾਣਾ ਹੁੰਦਾ ਹੈ ਕਿਉਂਕਿ ਦੋ ਦਹਾਕਿਆਂ ਵਿਚ ਪੂਰਨ ਤੌਰ ‘ਤੇ ਦੌਰ ਬਦਲਿਆ ਤਾਂ ਕੰਪੀਟਿਸ਼ਨ ਦਾ ਜ਼ਮਾਨਾ ਆ ਗਿਆ ਇਸ ਵਜ੍ਹਾ ਨਾਲ ਬੱਚਿਆਂ ਦੀ ਸਿੱਖਿਆ ਵਿਚ ਲਗਾਤਾਰ ਸੁਧਾਰ ਆਉਣ ਲੱਗਾ ਅਤੇ ਬੱਚੇ ਆਪਣੀ ਪੜ੍ਹਾਈ ਲਿਖਾਈ ਅਤੇ ਕਰੀਅਰ ਪ੍ਰਤੀ ਗੰਭੀਰ ਹੁੰਦੇ ਚਲੇ ਗਏ ਹੁਣ ਦੇਖਿਆ ਜਾਣ ਲੱਗਾ ਸੀ ਕਿ ਬੰਕ ਪ੍ਰਕਿਰਿਆ ਬੇਹੱਦ ਘੱਟ ਜਾਂ ਇੰਜ ਕਹੀਏ ਕਿ ਖ਼ਤਮ ਹੋ ਚੁੱਕੀ ਸੀ ਪਰ ਇਸ ਮੰਦਭਾਗ ਨੇ ਫਿਰ ਤੋਂ ਇਤਰਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਪਬਜੀ ਨੇ ਬੱਚਿਆਂ ਦੀ ਬੁੱਧੀ ਫਿਰ ਤੋਂ ਆਪਣੇ ਵੱਸ ਵਿਚ ਕਰ ਲਈ ।
ਮਾਹਿਰਾਂ ਅਨੁਸਾਰ ਪਬਜੀ ਲੋਕਾਂ ਦੇ ਦਿਮਾਗ ‘ਤੇ ਇੱਕ ਤਰ੍ਹਾਂ ਦੇ ਨਸ਼ੇ ਦੀ ਤਰ੍ਹਾਂ ਹਾਵੀ ਹੋ ਜਾਂਦੀ ਹੈ ਜਿਸਦੀ ਲਤ ਛੁਡਾਉਣਾ ਅਜਿਹਾ ਹੋ ਗਿਆ ਹੈ ਮੰਨੋ ਕਿਸੇ ਦੀ ਸ਼ਰਾਬ ਜਾਂ ਹੋਰ ਨਸ਼ੇ ਨੂੰ ਕਿਸੇ ਦੇ ਜੀਵਨ ‘ਚੋਂ ਖ਼ਤਮ ਕਰਨਾ ਹੋਵੇ ਸਰਕਾਰੀ ਤੋਂ ਪ੍ਰਾਈਵੇਟ ਸਕੂਲ ਤੱਕ ਬੱਚੇ ਹੁਣ ਪਾਰਕਾਂ, ਰੈਸਟੋਰੈਂਟਾਂ ਅਤੇ ਹੋਰ ਕਈ ਥਾਵਾਂ ‘ਤੇ ਇਹ ਖੇਡ ਖੇਡਦੇ ਦਿਖਾਈ ਦੇਣ ਲੱਗੇ ਹਨ ਪਬਜੀ ਖੇਡਣ ਵਾਲੇ ਬੱਚਿਆਂ ਦੀ ਅੰਕ ਪ੍ਰਸੈਂਟੇਜ਼ ਘੱਟ ਆਉਣ ਲੱਗੀ ਮਾਤਾ-ਪਿਤਾ ਲਈ ਬੇਹੱਦ ਚਿੰਤਾ ਦਾ ਵਿਸ਼ਾ ਬਣਿਆ ਇਹ ਮੁੱਦਾ ਹੁਣ ਦੇਸ਼ ਦੇ ਹਰ ਸੂਬੇ, ਮੁਹੱਲੇ ਅਤੇ ਘਰਾਂ ਵਿਚ ਦਿਸਣ ਲੱਗਾ ਹੈ ਜਿਸ ਘਰ ਵਿਚ ਸਕੂਲੀ ਬੱਚੇ ਹਨ ਉਨ੍ਹਾਂ ਮਾਪਿਆਂ ਨੂੰ ਗੰਭੀਰ ਹੋਣ ਲੋੜ ਹੈ ਦਿੱਲੀ ਦੇ ਇੱਕ ਬੱਚੇ ਨੇ ਕਈ ਲੋਕਾਂ ਨੂੰ ਇੱਕ ਪਲੇਟਫਾਰਮ ‘ਤੇ ਇਕੱਠੇ ਕਰਕੇ ਉਨ੍ਹਾਂ ਤੋਂ ਪੇਟੀਐਮ ਦੁਆਰਾ ਪੈਸਾ ਲੈ ਕੇ ਖੇਡਿਆ ਹੋਇਆ ਦੇਖਿਆ ਗਿਆ ਗੇਮ ਦੇ ਅੰਦਰ ਇੱਕ ਖਿਡਾਰੀ ਨੂੰ ਮਾਰਨ ‘ਤੇ 20 ਰੁਪਏ ਵੀ ਮਿਲਦੇ ਸਨ ਪਰ ਜਦੋਂ ਉਹ ਫੇਲ੍ਹ ਹੋਇਆ ਤਾਂ ਉਸਦੇ ਮਾਂ-ਬਾਪ ਨੂੰ ਸਾਰੀ ਸੱਚਾਈ ਪਤਾ ਲੱਗੀ।
ਇਸ ਤੋਂ ਇਲਾਵਾ ਹੁਣ ਗੱਲ ਕਰੀਏ ਨੌਜਵਾਨਾਂ ਅਤੇ ਉਨ੍ਹਾਂ ਤੋਂ ਉੱਪਰ ਦੀ ਪੀੜ੍ਹੀ ਦੀ ਤਾਂ ਇਨ੍ਹਾਂ ਲੋਕਾਂ ਦੀ ਜਿੰਦਗੀ ਵਿਚ ਇਸ ਗੇਮ ਨੇ ਉਨ੍ਹਾਂ ਨੂੰ ਇਸ ਹਾਲ ਵਿਚ ਪਹੁੰਚਾ ਦਿੱਤਾ ਕਿ ਉਨ੍ਹਾਂ ਨੂੰ ਆਪਣੇ ਜੀਵਨ ਦੀ ਪਰਵਾਹ ਹੀ ਨਹੀਂ ਰਹੀ ਅਤੇ ਇਸਦੀ ਵਜ੍ਹਾ ਨਾਲ ਬਰਬਾਦੀ ਦਾ ਆਲਮ ਦਸਤਕ ਦੇ ਚੁੱਕਾ ਹੈ ਕਈ ਨੌਜਵਾਨ ਜਦੋਂ ਕੰਪਨੀਆਂ ਵਿਚ ਆਪਣੀ ਪਰਫਾਰਮੈਂਸ ਦੇਣ ਵਿਚ ਨਾਕਾਮ ਹੋਣ ਲੱਗੇ ਤਾਂ ਇਸਦਾ ਕਾਰਨ ਪਬਜੀ ਖੇਡਣਾ ਦੱਸਿਆ ਗਿਆ ਪਹਿਲਾਂ ਤਾਂ ਇਹ ਘਟਨਾ ਬੇਹੱਦ ਹਾਸੋਹੀਣੀ ਲੱਗੀ ਪਰ ਜਦੋਂ ਇਸਦੀ ਗੰਭੀਰਤਾ ਦਾ ਮੁਲਾਂਕਣ ਕੀਤਾ ਤਾਂ ਵਾਕਈ ਚਿੰਤਾ ਦਾ ਵਿਸ਼ਾ ਨਿੱਕਲਿਆ ਗ੍ਰੇਟਰ ਨੋਇਡਾ ਵਿਚ ਕੰਮ ਕਰ ਰਹੇ ਕੁਝ ਨੌਜਵਾਨਾਂ ਨੇ ਤਾਂ ਇਸ ਗੇਮ ਦੇ ਚੱਕਰ ਵਿਚ ਆਪਣੀ ਨੌਕਰੀ ਤੱਕ ਛੱਡ ਦਿੱਤੀ ਦਰਅਸਲ ਮਾਮਲਾ ਇਹ ਸੀ ਕਿ ਇੱਕ ਵੱਡੀ ਕੰਪਨੀ ਨੇ ਹਰੇਕ ਕਰਮਚਾਰੀ ਨੂੰ ਲੰਚ ਤੋਂ ਇਲਾਵਾ ਵੀ ਇੱਕ ਬ੍ਰੇਕ ਦੇਣ ਦਾ ਪ੍ਰਬੰਧ ਕੀਤਾ ਹੋਇਆ ਸੀ ਜਿਸ ਵਿਚ ਹਰੇਕ ਦੀ ਟਾਈਮਿੰਗ ਵੱਖ ਹੈ ਪਰ ਉਹ ਸਾਰੇ ਨੌਜਵਾਨ ਇਕੱਠੇ ਜਾਂਦੇ ਸਨ, ਲੰਚ ਤੋਂ ਇਲਾਵਾ ਵੀ ਵਾਧੂ ਬ੍ਰੇਕ ਵਿਚ ਇਕੱਠੇ ਨਿੱਕਲ ਕੇ ਪਬਜੀ ਖੇਡਣ ਲੱਗੇ ਜਿਸ ‘ਤੇ ਮੈਨੇਜ਼ਰ ਨੇ ਇਤਰਾਜ਼ ਕੀਤਾ ਤਾਂ ਉਨ੍ਹਾਂ ਲੋਕਾਂ ਨੇ ਚੰਗੀ ਵਧੀਆ ਨੌਕਰੀ ਨੂੰ ਛੱਡ ਕੇ ਬੇਰੁਜ਼ਗਾਰੀ ਨੂੰ ਗਲੇ ਲਾ ਲਿਆ।
ਮਾਹਿਰਾਂ ਨੇ ਪਬਜੀ ਨੂੰ ਬਲੂ ਵ੍ਹੇਲ ਤੋਂ ਜ਼ਿਆਦਾ ਘਾਤਕ ਐਲਾਨ ਕਰ ਦਿੱਤਾ ਹੈ ਪਿਛਲੇ ਹਫ਼ਤੇ ਗੁਜ਼ਰਾਤ ਸਰਕਾਰ ਨੇ ਇਸਨੂੰ ਪੂਰਨ ਤੌਰ ‘ਤੇ ਬੰਦ ਕਰ ਦਿੱਤਾ ਗੁਜ਼ਰਾਤ ਦੇ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਨਿਰਦੇਸ਼ ਜਾਰੀ ਕੀਤਾ ਕਿ ਬੱਚਿਆਂ ਨੂੰ ਪਬਜੀ ਜਾਂ ਹੋਰ ਗੇਮਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਉਂਦੇ ਹੋਏ ਇਨ੍ਹਾਂ ਦੇ ਮਾੜੇ ਨਤੀਜੇ ਸਮਝਾਓ ਮੇਰਾ ਮੰਨਣਾ ਇਹ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਗੇਮਾਂ ਭਾਰਤ ਵਿਚ ਲਾਂਚ ਹੁੰਦੀਆਂ ਹਨ ਤਾਂ ਇਨ੍ਹਾਂ ‘ਤੇ ਨਜ਼ਰ ਰੱਖੀ ਜਾਣੀ ਚਾਹੀਦੀ ਹੈ ਕੁਝ ਬੱਚਿਆਂ, ਸਾਰੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਬਜੀ ਜਾਂ ਕਿਸੇ ਗੇਮ ਨੂੰ ਆਪਣੀ ਜਿੰਦਗੀ ਵਿਚ ਇੰਨਾ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਕਿ ਤੁਹਾਡੀ ਜਿੰਦਗੀ ਨੂੰ ਹੀ ਤਬਾਹ ਕਰ ਦੇਵੇ ਇੱਥੇ ਬੱਚਿਆਂ ਦੇ ਨਾਲ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਜੇਕਰ ਹੁਣੇ ਤੋਂ ਉਹ ਇਸਦੇ ਸ਼ਿਕਾਰ ਹੋ ਗਏ ਤਾਂ ਯਕੀਨੀ ਤੌਰ ‘ਤੇ ਉਸ ਬੱਚੇ ਦੇ ਨਾਲ ਉਸ ਪਰਿਵਾਰ ਦਾ ਭਵਿੱਖ ਬਰਬਾਦ ਹੋਣਾ ਤੈਅ ਹੈ ਇਸ ਤੋਂ ਇਲਾਵਾ ਨੌਜਵਾਨਾਂ ਅਤੇ ਹੋਰ ਉਮਰ ਵਰਗ ਨੂੰ ਖੁਦ ਨੂੰ ਸਮਝਣ ਅਤੇ ਸੰਭਾਲਣ ਦੀ ਲੋੜ ਹੈ ਨਹੀਂ ਤਾਂ ਜਿੰਦਗੀ ਵਿਚ ਹਨ੍ਹੇਰੇ ਤੋਂ ਸਿਵਾਏ ਕੁਝ ਨਹੀਂ ਬਚੇਗਾ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।