Punjab News: ਫਿਰੋਜ਼ਪੁਰ ਦਿਹਾਤੀ ਹਲਕੇ ‘ਚ 31 ਆਧੁਨਿਕ ਖੇਡ ਮੈਦਾਨਾਂ ਦਾ ਜਲਦ ਹੋਵੇਗਾ ਕੰਮ ਸ਼ੁਰੂ: ਦਹੀਆ
Punjab News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਸ਼ਹੀਦ ਦੇਸ਼ ਕੌਮ ਦਾ ਸਰਮਾਇਆ ਹਨ, ਸ਼ਹੀਦ ਕਿਸੇ ਜਾਤ ਧਰਮ ਅਤੇ ਵਰਗ ਦੇ ਨਹੀਂ ਹੁੰਦੇ ਦੇਸ਼ ਕੌਮ ਦੇ ਸਾਂਝੇ ਹੁੰਦੇ ਹਨ। ਫਿਰੋਜ਼ਪੁਰ ਦਿਹਾਤੀ ਹਲਕੇ ਵਿੱਚ ਬਣਨ ਵਾਲੇ 31 ਖੇਡ ਮੈਦਾਨ ਦਾ ਨਾਂ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਨਾਂਅ ’ਤੇ ਰੱਖਿਆ ਜਾਵੇਗਾ। ਇਹ ਜਾਣਕਾਰੀ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ਐਡਵੋਕੇਟ ਗੱਲਬਾਤ ਕਰਦਿਆ ਦਿੱਤੀ ।
ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਦਿਹਾਤੀ ਹਲਕੇ ਅੰਦਰ ਆਜ਼ਾਦੀ ਗੁਲਾਟੀਏ ਅਤੇ ਜੰਗੀ ਸ਼ਹੀਦਾਂ ਦੇ ਵੱਡੀ ਗਿਣਤੀ ਵਿੱਚ ਪਰਿਵਾਰ ਰਹਿੰਦੇ ਹਨ। ਸਮੇਂ ਸਮੇਂ ਤੇ ਪਰਿਵਾਰਾਂ ਵੱਲੋਂ ਦੇਸ਼ ਕੌਮ ਦੇ ਇਨਾਂ ਸੂਰਮਿਆਂ ਦੀ ਯਾਦ ਵਿੱਚ ਕੋਈ ਯਾਦਗਾਰ ਜਾਂ ਸਰਕਾਰੀ ਇਮਾਰਤਾਂ ਉਹਨਾਂ ਦੇ ਨਾਂਅ ’ਤੇ ਬਣਾਉਣ ਸਬੰਧੀ ਗੱਲਬਾਤ ਅਤੇ ਮੰਗ ਪੱਤਰ ਦਿੰਦੇ ਰਹੇ ਹਨ। ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਨੇ ਉਨ੍ਹਾਂ ਵੱਲੋਂ ਸ਼ਹੀਦਾਂ ਨੂੰ ਅਤੇ ਆਜ਼ਾਦੀ ਘੁਲਾਟੀਆਂ ਨੂੰ ਸੱਚੀ ਸ਼ਰਧਾਂਜਲੀ ਦੇ ਤੌਰ ’ਤੇ ਉਹਨਾਂ ਦੀ ਯਾਦਗਾਰਾਂ ਬਣਾਉਣ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਸਾਹਿਬਾਨ ਤਰਨਪ੍ਰੀਤ ਸਿੰਘ ਸੌਂਧ ਨਾਲ ਗੱਲਬਾਤ ਕੀਤੀ।
Punjab News
ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖੇਡਾਂ ਨੂੰ ਪ੍ਰਮੋਟ ਅਤੇ ਪੰਜਾਬ ਦੇ ਨੌਜਵਾਨ ਖੇਡ ਪ੍ਰੇਮੀਆਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਦੇ ਹੋਏ ਫਿਰੋਜ਼ਪੁਰ ਦਿਹਾਤੀ ਹਲਕੇ ਲਈ ਆਧੁਨਿਕ ਖੇਡ ਮੈਦਾਨ ਮਨਜ਼ੂਰ ਕੀਤੇ ਗਏ ਹਨ। ਇਨ੍ਹਾਂ ਖੇਡ ਮੈਦਾਨਾ ਲਈ ਟੈਂਡਰ ਪ੍ਰਕਿਰਿਆ ਲਗਭਗ ਮੁਕੰਮਲ ਹੋ ਚੁੱਕੀ ਹੈ। ਆਉਂਦੇ ਦਿਨਾਂ ਵਿੱਚ ਇਹਨਾਂ ਖੇਡ ਮੈਦਾਨਾਂ ਦੇ ਨੀਂਹ ਪੱਥਰ ਰੱਖ ਕੇ ਤੇਜ਼ੀ ਨਾਲ ਇਹਨਾਂ ਦੀ ਉਸਾਰੀ ਕਰਵਾਈ ਜਾਵੇਗੀ।
Read Also : ਪੰਜਾਬ ਤੋਂ ਚੱਲਣ ਵਾਲੀ ਵੰਦੇ ਭਾਰਤ ਟ੍ਰੇਨ ਸਬੰਧੀ ਆਈ ਮਹੱਤਵਪੂਰਨ ਖਬਰ
ਵਿਧਾਇਕ ਰਜਨੀਸ਼ ਦਹੀਆ ਨੇ ਦੱਸਿਆ ਕਿ ਕਰੀਬ 10 ਕਰੋੜ ਦੀ ਕੁਲ ਲਾਗਤ ਦੇ ਇਸ ਪ੍ਰੋਜੈਕਟ ਅਧੀਨ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਇਹ ਖੇਡ ਮੈਦਾਨ ਬਣਾਏ ਜਾ ਰਹੇ ਹਨ, ਉਨਾਂ ਪਿੰਡਾਂ ਦੇ ਜੰਗੀ ਸ਼ਹੀਦ ਅਤੇ ਆਜ਼ਾਦੀ ਗੁਲਾਟੀਏ ਦੇ ਸਤਿਕਾਰ ਵਿੱਚ ਖੇਡ ਮੈਦਾਨ ਦਾ ਨਾਮ ਰੱਖਾਂਗੇ। ਜਿਨਾਂ ਨੇ ਦੇਸ਼ ਦੀ ਆਜ਼ਾਦੀ ਸੰਘਰਸ਼ ਵਿੱਚ ਆਪਣੀਆਂ ਜਾਨਾਂ ਵਾਰੀਆਂ ਹਨ ਅਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜੰਗਾਂ ਵਿੱਚ ਆਪਣੀ ਕੁਰਬਾਨੀਆਂ ਦੇ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ, ਉਨ੍ਹਾਂ ਦੇਸ਼ ਦੇ ਸੂਰਮਿਆਂ ਨੂੰ ਸੱਚੀ ਸੱਚੀ ਸ਼ਰਧਾਂਜਲੀ ਹੋਵੇਗੀ।














