Gukesh Dommaraju: ਸ਼ਤਰੰਜ ਖਿਡਾਰੀ ਡੀ. ਗੁਕੇਸ਼ ਨੇ ਵਿਸ਼ਵ ਚੈਂਪੀਅਨ ਆਪਣੇ ਨਾਂਅ ਕਰਕੇ ਦੇਸ਼ ਦਾ ਮਾਣ ਵਧਾਇਆ ਹੈ ਉਹ ਦੁਨੀਆਂ ਦੇ ਸਭ ਤੋਂ ਛੇਟੀ ਉਮਰ (18) ਦੇ ਚੈਂਪੀਅਨ ਬਣੇ ਹਨ ਜ਼ਿਕਰਯੋਗ ਹੈ ਕਿ ਸ਼ਤਰੰਜ ’ਚ ਪਹਿਲਾਂ ਵੀ ਭਾਰਤੀ ਖਿਡਾਰੀਆਂ ਨੇ ਪੂਰੀ ਦੁਨੀਆਂ ’ਚ ਲੋਹਾ ਮਨਵਾਇਆ ਹੈ ਵਿਸ਼ਵ ਨਾਥਨ ਆਨੰਦ (ਪੰਜ ਵਾਰ ਚੈਂਪੀਅਨ) ਤੇ ਪ੍ਰਗਿਆਨਾਨੰਦ ਦੀਆਂ ਪ੍ਰਾਪਤੀਆਂ ਨੇ ਦੇਸ਼ ਦਾ ਨਾਂਅ ਉੱਚਾ ਕੀਤਾ ਹੈ ਇੱਥੇ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਜ਼ੋਰ (ਤਾਕਤ) ਵਾਲੀਆਂ ਅਤੇ ਦਿਮਾਗੀ ਖੇਡਾਂ ’ਚ ਸਾਡੇ ਦੇਸ਼ ਦੇ ਖਿਡਾਰੀ ਜ਼ਰੂਰ ਅੱਗੇ ਹਨ ਪਰ ਫੁਰਤੀ ਵਾਲੀਆਂ ਖੇਡਾਂ ’ਚ ਬਹੁਤ ਪੱਛੜੇ ਹੋਏ ਹਨ ਕਦੇ ਹਾਕੀ ’ਚ ਸਾਡਾ ਸਿੱਕਾ ਚੱਲਦਾ ਸੀ।
ਇਹ ਖਬਰ ਵੀ ਪੜ੍ਹੋ : PRTC Bus Stolen: ਢਾਬੇ ਤੋਂ ਫਰੀਦਕੋਟ ਡਿਪੂ ਦੀ ਪੀਆਰਟੀਸੀ ਬੱਸ ਹੋਈ ਚੋਰੀ, ਇੱਕ ਕਾਬੂ
ਪਰ ਹੁਣ ਹਾਕੀ ਵੀ ਪਿੱਛੇ ਹੈ ਇਸੇ ਤਰ੍ਹਾਂ ਫੁਟਬਾਲ ਹੈਂਡਬਾਲ , ਦੌੜਾਂ, ਤੈਰਾਕੀ ’ਚ ਅਸੀਂ ਤਮਗਿਆਂ ਦੇ ਨੇੜੇ-ਤੇੜੇ ਵੀ ਨਹੀਂ ਹਾਂ ਨਿਸ਼ਾਨੇਬਾਜੀ ’ਚ ਵੀ ਦਿਮਾਗ ਦਾ ਜ਼ੋਰ ਬਰਾਬਰ ਲੱਗਦਾ ਹੈ ਤੇ ਸਾਡੇ ਖਿਡਾਰੀ ਸੋਨ ਤਗਮੇ ਵੀ ਜਿੱਤ ਲਿਆਏ ਇਸੇ ਤਰ੍ਹਾਂ ਕੁਸ਼ਤੀ ਤੇ ਵੇਟਲਿਫਟਿੰਗ ਵਰਗੀਆਂ ਜ਼ੋਰਦਾਰ ਖੇਡਾਂ ’ਚ ਵੀ ਸਾਡੇ ਖਿਡਾਰੀਆਂ ਦਾ ਪ੍ਰਦਰਸ਼ਨ ਵਧੀਆ ਰਿਹਾ ਹੈ ਮੌਜੂਦਾਂ ਖੇਡ ਹਾਲਾਤਾਂ ਦੇ ਮੱਦੇਨਜ਼ਰ ਦੇਸ਼ ਦੇ ਖੇਡ ਢਾਂਚੇ ’ਚ ਵੱਡੀ ਤਬਦੀਲੀ ਕਰਨ ਦੀ ਲੋੜ ਹੈ ਤਾਂ ਕਿ ਸਾਡੇ ਖਿਡਾਰੀ ਫੁਰਤੀ ਵਾਲੀਆਂ ਖੇਡਾਂ ’ਚ ਵੀ ਅੱਗੇ ਵਧਣ ਅਮਰੀਕਾ ਉਲੰਪਿਕ ਦੀਆਂ 32 ਖੇਡਾਂ ’ਚੋਂ 31, ਚੀਨ 30 ਖੇਡਾਂ ’ਚ ਹਿੱਸਾ ਲੈਂਦਾ ਹੈ ਜਦੋਂਕਿ ਸਾਡਾ ਦੇਸ਼ 16 ਤੱਕ ਸਿਮਟ ਜਾਂਦਾ ਹੈ ਸਰਕਾਰ ਖੇਡ ਮਾਹਰਾਂ ਦੀਆਂ ਰਾਏ ਨਾਲ ਹੋਰ ਮਜ਼ਬੂਤ ਖੇਡ ਨੀਤੀ ਬਣਾਏ ਤਾਂ ਜੋ ਖੇਡਾਂ ’ਚ ਸਾਡਾ ਪ੍ਰਦਰਸ਼ਨ ਹੋਰ ਚੰਗਾ ਹੋ ਸਕੇ। Gukesh Dommaraju