
National Games: (ਮਨੋਜ ਗੋਇਲ) ਬਾਦਸ਼ਾਹਪੁਰ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ੍ਰੀ ਸੰਜੀਵ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ਼੍ਰੀ ਰਵਿੰਦਰ ਪਾਲ ਸ਼ਰਮਾ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਲਜੀਤ ਸਿੰਘ ਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੀ ਅਗਵਾਈ ਦੇ ਵਿੱਚ 69ਵੀਆਂ ਸਟੇਟ ਪੱਧਰ ਖੇਡਾਂ ਕਰਾਟੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਮਲਟੀਪਰਪਜ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਈਆਂ ਜਾ ਰਹੀਆਂ ਹਨ । ਇਨਾ ਖੇਡਾਂ ਦੇ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਬਾਦਸ਼ਾਹਪੁਰ ਦੀਆਂ ਖਿਡਾਰਨਾਂ ਨੇ ਹਿੱਸਾ ਲਿਆ ਅਤੇ ਮੈਡਲ ਪ੍ਰਾਪਤ ਕੀਤੇ।
ਇਹ ਵੀ ਪੜ੍ਹੋ: Vande Bharat Train: ਪੰਜਾਬ ਤੋਂ ਚੱਲਣ ਵਾਲੀ ਵੰਦੇ ਭਾਰਤ ਟਰੇਨ ਰੱਦ, ਯਾਤਰੀ ਪਰੇਸ਼ਾਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਪੰਕਜ ਸੇਠੀ ਅਤੇ ਸਕੂਲ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਜਿਹੜੀਆਂ 69ਵੀਆਂ ਸਟੇਟ ਪੱਧਰ ਦੀਆਂ ਕਰਾਟੇ ਖੇਡਾਂ ਹੋ ਰਹੀਆਂ ਹਨ ਉਹਨਾਂ ਦੇ ਵਿੱਚ ਇਸ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਭਾਰ ਵਰਗ ਵਿੱਚ ਹਿੱਸਾ ਲਿਆ ਜਿਸ ਵਿੱਚ ਅੰਡਰ 14 ਦੇ ਵਿੱਚ ਕਰਮਵਾਰ ਅਵਨੀਤ ਕੌਰ ਅਤੇ ਲਛਮੀ ਦੇਵੀ ਨੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਅੰਡਰ 17 ਦੇ ਵਿੱਚ ਗਗਨਪ੍ਰੀਤ ਕੌਰ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ ਇਹ ਖਿਡਾਰੀ ਨੈਸ਼ਨਲ ਪੱਧਰ ’ਤੇ ਖੇਡਣ ਜਾ ਰਹੇ ਹਨ।
ਇਹਨਾਂ ਖੇਡਾਂ ਦੇ ਸਬੰਧ ਦੇ ਵਿੱਚ ਸਕੂਲ ਦੇ ਪੀ਼ਟੀਆਈ ਟੀਚਰ ਰਾਕੇਸ਼ ਕੁਮਾਰ ਅਤੇ ਲੈਕਚਰਾਰ ਸਰੀਰਕ ਸਿੱਖਿਆ ਸ੍ਰੀਮਤੀ ਕਰਮਜੀਤ ਕੌਸ਼ਲ ਨੇ ਦੱਸਿਆ ਕਿ ਜੋ ਸਕੂਲ ਸਿੱਖਿਆ ਵਿਭਾਗ ਵੱਲੋਂ 69ਵੀਆਂ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਇਹਨਾਂ ਦੇ ਵਿੱਚ 250 ਤੋਂ ਉੱਪਰ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਜੋਨ ਪੱਧਰ ’ਤੇ ਭਾਗ ਲਿਆ ਅਤੇ ਮੈਡਲ ਪ੍ਰਾਪਤ ਕੀਤੇ, ਜ਼ਿਲ੍ਹਾ ਪੱਧਰ ’ਤੇ 80 ਤੋਂ 90 ਖਿਡਾਰੀਆਂ ਨੇ ਭਾਗ ਲਿਆ ਅਤੇ ਮੈਡਲ ਪ੍ਰਾਪਤ ਕੀਤੇ । ਹੁਣ ਇਸੇ ਹੀ ਸਕੂਲ ਦੇ ਖਿਡਾਰੀ ਅੰਤਰ ਜ਼ਿਲ੍ਹਾ ਖੇਡਾਂ ਵਿੱਚ ਭਾਗ ਲੈ ਰਹੇ ਹਨ ਅਤੇ ਮੈਡਲ ਪ੍ਰਾਪਤ ਕਰ ਰਹੇ ਹਨ ਅੰਤਰ ਜ਼ਿਲ੍ਹਾ ਖੇਡਾਂ ਤੋਂ ਬਾਅਦ ਜਿਹੜੀਆਂ ਨੈਸ਼ਨਲ ਪੱਧਰ ਦੀਆਂ ਖੇਡਾਂ ਹੋਣਗੀਆਂ ਉਸ ਦੇ ਵਿੱਚ ਵੀ ਇਸ ਸਕੂਲ ਦੇ ਖਿਡਾਰੀ ਭਾਗ ਲੈਣ ਲਈ ਜਾ ਰਹੇ ਹਨ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ।
ਸਰਪੰਚ ਬਚਿੱਤਰ ਸਿੰਘ ਨੇ ਬੱਚਿਆਂ ਨੂੰ ਖੇਡਾਂ ਵਿੱਚ ਪ੍ਰਾਪਤੀ ’ਤੇ ਮੁਬਾਰਕਬਾਦ ਦਿੱਤੀ
ਇਸ ਸਬੰਧੀ ਪਿੰਡ ਬਾਦਸ਼ਾਹਪੁਰ ਦੇ ਸਰਪੰਚ ਬਚਿੱਤਰ ਸਿੰਘ ਨੇ ਬੱਚਿਆਂ ਨੂੰ ਖੇਡਾਂ ਵਿੱਚ ਇਸ ਪ੍ਰਾਪਤੀ ’ਤੇ ਮੁਬਾਰਕਬਾਦ ਦਿੱਤੀ ਅਤੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਸਕੂਲ ਦੇ ਪੱਖ ਦੇ ਵਿੱਚ ਕਿਸੇ ਕੰਮ ਦੇ ਵਿੱਚ ਜੋ ਵੀ ਮੱਦਦ ਹੋਵੇਗੀ ਪੰਚਾਇਤ ਉਸਦੇ ਲਈ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ। ਇਸ ਮੌਕੇ ਉਹਨਾਂ ਦੇ ਨਾਲ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਤਿੰਦਰ ਕੁਮਾਰ ਵੀ ਹਾਜ਼ਰ ਸਨ ਜਿਨਾਂ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ’ਤੇ ਲੈਕਚਰਾਰ ਭੀਮ ਚੰਦ, ਮੈਡਮ ਰੇਨੂ ਬਾਲਾ, ਲੈਕਚਰਾਰ ਹੰਸਰਾਜ, ਲੈਕਚਰਾਰ ਜਸਵੰਤ ਸਿੰਘ, ਲੈਕਚਰਾਰ ਪ੍ਰਭਾਤ ਵਰਮਾ, ਗੁਰਪਾਲ ਸਿੰਘ, ਗੁਰਪ੍ਰੀਤ ਸਿੰਘ, ਨਿਰਮਲ ਕੁਮਾਰ ਸ਼ਰਮਾ ,ਹਰਜਿੰਦਰ ਸਿੰਘ, ਜਸਵੀਰ ਸਿੰਘ, ਰਵਿੰਦਰ ਸਿੰਘ, ਰਵੀ ਰੰਧਾਵਾ, ਗੁਰਪ੍ਰੀਤ ਸਿੰਘ ਕਲਰਕ, ਗੌਰਵ, ਗੁਰਿੰਦਰ ਸਿੰਘ, ਜਗਦੀਸ਼ ਸਿੰਘ, ਮੈਡਮ ਮਨਪ੍ਰੀਤ ਕੌਰ, ਮੈਡਮ ਸੋਮਾ ਰਾਣੀ ਮੈਡਮ ਰਾਜਦੀਪ ਕੌਰ, ਮੈਡਮ ਗਰਜੀਤ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਸਰਬਜੀਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ।














